
ਬਾਲੀਵੁੱਡ ਅਦਾਕਾਰਾ ਜਰੀਨ ਖ਼ਾਨ ਦੀ ਕਾਰ ਨਾਲ ਗੋਆ ਵਿਚ ਇਕ ਵੱਡੀ ਦੁਰਘਟਨਾ.....
ਮੁੰਬਈ (ਭਾਸ਼ਾ): ਬਾਲੀਵੁੱਡ ਅਦਾਕਾਰਾ ਜਰੀਨ ਖ਼ਾਨ ਦੀ ਕਾਰ ਨਾਲ ਗੋਆ ਵਿਚ ਇਕ ਵੱਡੀ ਦੁਰਘਟਨਾ ਹੋ ਗਈ। ਇਕ ਮੋਟਰਸਾਈਕਲ ਸਵਾਰ ਜਰੀਨ ਖ਼ਾਨ ਦੀ ਕਾਰ ਨਾਲ ਟਕਰਾਅ ਗਿਆ। ਜਿਸ ਤੋਂ ਬਾਅਦ ਜਰੀਨ ਅਤੇ ਉਨ੍ਹਾਂ ਦੀ ਟੀਮ ਨੇ ਜਖ਼ਮੀ ਮੋਟਰਸਾਈਕਲ ਸਵਾਰ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਸੂਤਰਾਂ ਦੇ ਮੁਤਾਬਕ, ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੋਟਰਸਾਈਕਲ ਸਵਾਰ ਨੇ ਹੈਲਮਟ ਨਹੀਂ ਪਾਇਆ ਹੋਇਆ ਸੀ।
Zareen Khan
ਕਾਰ ਨਾਲ ਮੋਟਰਸਾਈਕਲ ਦੇ ਟਕਰਾਉਣ ਬਾਅਦ ਚਾਲਕ ਦਾ ਸਿਰ ਡਿਵਾਇਡਰ ਨਾਲ ਟਕਰਾਅ ਗਿਆ ਸੀ, ਜਿਸ ਨਾਲ ਗੰਭੀਰ ਸੱਟ ਲੱਗੀ ਸੀ। ਇਸ ਦੇ ਇਲਾਵਾ ਜਰੀਨ ਖ਼ਾਨ ਇਨ੍ਹੀਂ ਦਿਨੀਂ ਇਕ ਹੋਰ ਕਾਰਨ ਨਾਲ ਚਰਚਾ ਵਿਚ ਹੈ। ਜਰੀਨ ਨੇ ਅਪਣੀ ਸਾਬਕਾ ਮੈਨੇਜਰ ਅੰਜਲੀ ਸ਼ਰਧਾ ਦੇ ਵਿਰੁਧ FIR ਦਰਜ਼ ਕਰਵਾਈ ਹੈ। ਜਰੀਨ ਖ਼ਾਨ ਨੇ ਮੈਨੇਜਰ ਉਤੇ ਕਥਿਤ ਰੂਪ ਤੋਂ ਦੁਰਵਿਵਹਾਰ ਦਾ ਇਲਜ਼ਾਮ ਲਗਾਇਆ ਹੈ। FIR ਦਰਜ਼ ਹੋਣ ਤੋਂ ਬਾਅਦ ਜਾਂਚ ਚੱਲ ਰਹੀ ਹੈ। ਦਰਅਸਲ, ਪੈਸੀਆਂ ਨੂੰ ਲੈ ਕੇ ਜਰੀਨ ਦਾ ਉਨ੍ਹਾਂ ਦੀ ਮੈਨੇਜਰ ਦੇ ਨਾਲ ਵਿਵਾਦ ਹੋਇਆ।
Zareen Khan
ਇਸ ਦੌਰਾਨ ਮੈਨੇਜਰ ਨੇ ਜਰੀਨ ਨੂੰ ਮੱਝ ਕਹਿ ਕੇ ਬੁਲਾਇਆ। ਬੀਤੀ ਰਾਤ ਜਰੀਨ ਖ਼ਾਨ ਅਪਣੇ ਵਕੀਲ ਦੇ ਨਾਲ ਖਾਰ ਪੁਲਿਸ ਸਟੈਸ਼ਨ ਪਹੁੰਚੀ ਅਤੇ IPC ਦੀ ਧਾਰਾ 509 ਦੇ ਤਹਿਤ ਸ਼ਿਕਾਇਤ ਦਰਜ਼ ਕਰਵਾਈ। ਅੰਜਲੀ ਤਕਰੀਬਨ 3-4 ਸਾਲਾਂ ਤੱਕ ਜਰੀਨ ਖ਼ਾਨ ਦੀ ਮੈਨੇਜਰ ਰਹੀ ਹੈ। ਦੋਨਾਂ ਦੀ ਮੋਬਾਇਲ ਮੈਸੇਜ ਦੇ ਦੁਆਰੇ ਗੱਲ ਹੋਈ। ਜਿਸ ਵਿਚ ਅੰਜਲੀ ਨੇ ਅਸ਼ਲੀਲ ਭਾਸ਼ਾ ਦਾ ਪ੍ਰਯੋਗ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜਰੀਨ ਨੂੰ ਮੱਝ ਤੱਕ ਕਹਿ ਦਿਤਾ। ਇਥੇ ਤੋਂ ਮਾਮਲਾ ਗਰਮਾ ਗਿਆ।