ਬਾਲੀਵੁਡ ਅਦਾਕਾਰ ਅਤੇ ਮਾਡਲ ਜ਼ਰੀਨ ਖਾਨ ਇਕ ਭਾਰਤੀ ਹੈ ਜੋ ਹਿੰਦੀ ਫ਼ਿਲਮਾਂ 'ਚ ਅਪਣੇ ਐਕਟਿੰਗ ਕਰਿਅਰ ਦੀ ਸ਼ੁਰੂਆਤ ਸਾਲ 2010 'ਚ 'ਵੀਰ' ਫ਼ਿਲਮ ਤੋਂ ਸਲਮਾਨ ਖਾਨ ਨਾਲ...
ਮੁੰਬਈ : ਬਾਲੀਵੁਡ ਅਦਾਕਾਰ ਅਤੇ ਮਾਡਲ ਜ਼ਰੀਨ ਖਾਨ ਇਕ ਭਾਰਤੀ ਹੈ ਜੋ ਹਿੰਦੀ ਫ਼ਿਲਮਾਂ 'ਚ ਅਪਣੇ ਐਕਟਿੰਗ ਕਰਿਅਰ ਦੀ ਸ਼ੁਰੂਆਤ ਸਾਲ 2010 'ਚ 'ਵੀਰ' ਫ਼ਿਲਮ ਤੋਂ ਸਲਮਾਨ ਖਾਨ ਨਾਲ ਕੀਤੀ ਸੀ। ਬਾਅਦ 'ਚ 'ਹੇਟ ਸਟੋਰੀ 3' ਤੋਂ ਜ਼ਰੀਨ ਖਾਨ ਦਾ ਬੋਲਡ ਲੁਕ ਦੇਖਣ ਨੂੰ ਮਿਲਿਆ ਹੈ। ਜ਼ਰੀਨ ਖਾਨ ਨੂੰ ਬਾਲੀਵੁਡ ਦੀ ਖ਼ੂਬਸੂਰਤ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ। ਜ਼ਰੀਨ ਦਾ ਜਨਮ 14 ਮਈ 1984 ਨੂੰ ਮੁੰਬਈ ਵਿਚ ਹੋਇਆ ਸੀ।
ਜ਼ਰੀਨ ਨੇ ਅਪਣੀ ਪੜਾਈ ਰਿਜਵੀ ਕਾਲਜ ਆਫ਼ ਸਾਈਂਸ ਤੋਂ ਪੂਰੀ ਕੀਤੀ ਹੈ। ਜ਼ਰੀਨ ਇਕ ਡਾਕਟਰ ਬਣਨ ਦੀ ਚਾਹਤ ਰੱਖਦੀ ਸੀ। ਉਨ੍ਹਾਂ ਨੇ ਕਦੇ ਵੀ ਐਕਟਿੰਗ ਦੀ ਦੁਨੀਆਂ ਵਿਚ ਆਉਣ ਬਾਰੇ ਨਹੀਂ ਸੋਚਿਆ ਸੀ। ਜ਼ਰੀਨ ਖਾਨ ਨੇ ਸੱਭ ਤੋਂ ਪਹਿਲਾਂ ਇਕ ਕਾਲ ਸੈਂਟਰ 'ਚ ਕੰਮ ਕੀਤਾ। ਕਾਲਜ ਦੇ ਸਮੇਂ 'ਚ ਜ਼ਰੀਨ ਖਾਨ ਬਹੁਤ ਮੋਟੀ ਹੋਇਆ ਕਰਦੀ ਸੀ ਪਰ ਜ਼ਰੀਨ ਨੇ ਅਪਣੇ ਸਰੀਰ ਨੂੰ ਸਹੀ ਆਕਾਰ 'ਚ ਲਿਆਉਣ ਲਈ ਜਿਮ ਜਾਣਾ ਵੀ ਸ਼ੁਰੂ ਕਰ ਦਿਤਾ ਸੀ। ਹੁਣ ਉਨ੍ਹਾਂ ਦੇ ਲੁਕ 'ਚ ਕਾਫ਼ੀ ਬਦਲਾਅ ਆਇਆ ਹੈ।
ਇਕ ਵਾਰ ਰਾਜ ਕੁਮਾਰ ਫ਼ਿਲਮ ਦੇ ਸੈਟ 'ਤੇ ਨਜ਼ਰ ਆਈ ਉਸ ਸਮੇਂ ਅਚਾਨਕ ਸਲਮਾਨ ਦੀ ਨਜ਼ਰ ਉਨ੍ਹਾਂ 'ਤੇ ਪਈ। ਸਲਮਾਨ ਨੂੰ ਉਹ ਰਾਣੀ ਦੀ ਤਰ੍ਹਾਂ ਲੱਗੀ ਅਤੇ ਉਨ੍ਹਾਂ ਨੇ ਜ਼ਰੀਨ ਨੂੰ ਅਪਣੀ ਅਗਲੀ ਫ਼ਿਲਮ 'ਵੀਰ' ਲਈ ਬਤੋਰ ਅਦਾਕਾਰਾ ਦੇ ਤੌਰ ਚੁਣਿਆ। ਜ਼ਰੀਨ ਨੇ ਫਿਲਮ ਵੀਰ ਤੋਂ ਇਲਾਵਾ ਹਾਊਸਫੁਲ 2, ਹੇਟ ਸਟੋਰੀ 3, ਅਕਸਰ 2 ਅਤੇ ਜੱਟ ਜੇਮਜ਼ ਬਾਂਡ ਵਿਚ ਕੰਮ ਕੀਤਾ ਹੈ। ਜ਼ਰੀਨ ਨੇ ਐਮਟੀਵੀ ਦੇ ਸ਼ੋਅ ਟ੍ਰੋਲ ਪੁਲਿਸ 'ਚ ਵੀ ਹੋਸਟ ਦੀ ਭੂਮਿਕਾ ਕੀਤੀ ਹੈ। ਇਹਨਾਂ ਦੀ ਆਉਣ ਵਾਲੀ ਫ਼ਿਲਮਾਂ 'ਦ ਲੀਜੈਂਡ ਆਫ਼ ਮਾਈਕਲ ਮਿਸ਼ਰਾ, ਅਮਰ ਮਸਤ ਡਾਈ, ਇਸ਼ਕ ਮਾਈ ਰਿਲੀਜਨ ਸ਼ਾਮਲ ਹਨ।