ਇਮਰਾਨ ਹਾਸ਼ਮੀ ਦੇ ਬੇਟੇ ਨੇ ਕੈਂਸਰ ਨੂੰ ਦਿਤੀ ਮਾਤ, 5 ਸਾਲ ਤੱਕ ਕੀਤਾ ਸੀ ਸੰਘਰਸ਼
Published : Jan 14, 2019, 7:17 pm IST
Updated : Jan 14, 2019, 7:17 pm IST
SHARE ARTICLE
Emraan & Ayan
Emraan & Ayan

ਐਕਟਰ ਇਮਰਾਨ ਹਾਸ਼ਮੀ ਨੇ ਸੋਮਵਾਰ ਨੂੰ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਬੇਟੇ ਅਯਾਨ ਨੂੰ ਕੈਂਸਰ ਅਜ਼ਾਦ ਐਲਾਨ ਕਰ ਦਿਤਾ ਗਿਆ ਹੈ। ਅਯਾਨ ਨੂੰ 2014 ਵਿਚ ਤਿੰਨ ਸਾਲ ਦੀ ਉਮਰ...

ਮੁੰਬਈ : ਐਕਟਰ ਇਮਰਾਨ ਹਾਸ਼ਮੀ ਨੇ ਸੋਮਵਾਰ ਨੂੰ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਬੇਟੇ ਅਯਾਨ ਨੂੰ ਕੈਂਸਰ ਅਜ਼ਾਦ ਐਲਾਨ ਕਰ ਦਿਤਾ ਗਿਆ ਹੈ। ਅਯਾਨ ਨੂੰ 2014 ਵਿਚ ਤਿੰਨ ਸਾਲ ਦੀ ਉਮਰ ਵਿਚ ਹੀ ਕਿਡਨੀ ਦੇ ਅਨੋਖੇ ਕੈਂਸਰ ਨਾਲ ਪੀੜਤ ਪਾਇਆ ਗਿਆ ਸੀ। ਇਮਰਾਨ ਹਾਸ਼ਮੀ ਨੇ ਅਯਾਨ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਟਵੀਟ ਕੀਤਾ, ਪੰਜ ਸਾਲ ਬਾਅਦ ਅਯਾਨ ਨੂੰ ਕੈਂਸਰ ਅਜ਼ਾਦ ਐਲਾਨ ਕਰ ਦਿਤਾ ਗਿਆ ਹੈ।

Imran Hashmi & AyanEmraan Hashmi & Ayan

ਇਹ ਇਕ ਲੰਮਾ ਸਫਰ ਸੀ। ਪ੍ਰਾਰਥਨਾਵਾਂ ਅਤੇ ਕਾਮਨਾ ਲਈ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਇਮਰਾਨ ਨੇ ਲਿਖਿਆ, ਕੈਂਸਰ ਨਾਲ ਜੂਝ ਰਹੇ ਸਾਰੇ ਲੋਕਾਂ ਨੂੰ ਪਿਆਰ ਅਤੇ ਦੁਆਵਾਂ, ਆਸ ਅਤੇ ਭਰੋਸਾ ਬਰਕਰਾਰ ਰਹਿਣਾ ਚਾਹੀਦਾ ਹੈ। ਤੁਸੀਂ ਇਹ ਜੰਗ ਜਿੱਤ ਸਕਦੇ ਹੋ। ਅਯਾਨ ਦਾ ਜਨਮ 2010 ਵਿਚ ਹੋਇਆ ਸੀ। ਅਯਾਨ ਇਮਰਾਨ ਅਤੇ ਉਨ੍ਹਾਂ ਦੀ ਪਤਨੀ ਪ੍ਰਵੀਨ ਸ਼ਾਹਨੀ ਦੀ ਪਹਿਲੀ ਔਲਾਦ ਹੈ। ਸਾਲ 2014 ਵਿਚ ਜਦੋਂ ਅਯਾਨ ਚਾਰ ਸਾਲ ਦੇ ਸਨ ਤਾਂ ਇਮਰਾਨ ਨੂੰ ਉਨ੍ਹਾਂ ਦੇ ਕੈਂਸਰ ਦੇ ਬਾਰੇ ਵਿਚ ਪਤਾ ਲਗਾ ਸੀ। ਅਯਾਨ ਨੂੰ ਪਹਿਲੀ ਸਟੇਜ ਦਾ ਕੈਂਸਰ ਸੀ।


ਜਦੋਂ ਇਮਰਾਨ ਨੂੰ ਅਯਾਨ ਦੇ ਕੈਂਸਰ ਬਾਰੇ ਪਤਾ ਲਗਾ ਤਾਂ ਉਹ ਹੈਰਾਨ ਰਹਿ ਗਏ ਸਨ। ਉਨ੍ਹਾਂ ਨੇ ਅਪਣੇ ਆਪ ਤੋਂ ਸਵਾਲ ਕਰਨਾ ਸ਼ੁਰੂ ਕੀਤਾ ਕਿ ਅਖੀਰ ਉਨ੍ਹਾਂ ਤੋਂ ਗਲਤੀ ਕਿੱਥੇ ਹੋਈ ? ਇਸ ਤੋਂ ਬਾਅਦ ਕੈਂਸਰ ਦੇ ਬਾਰੇ ਵਿਚ ਲੋਕਾਂ ਨੂੰ ਜਾਗਰੂਕ ਕਰਨ ਅਤੇ ਅਪਣੀ ਕਹਾਣੀ ਸ਼ੇਅਰ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੇ ਇਕ ਕਿਤਾਬ ਲਿਖੀ। ਇਸ ਕਿਤਾਬ 'ਚ ਉਨ੍ਹਾਂ ਨੇ ਦ ਕਿਸ ਆਫ ਲਾਈਫ : ਹਾਉ ਅ ਸੁਪਰਹੀਰੋ ਐਂਡ ਮਾਈ ਸੰਨ ਡਿਫੈਕਟਿਡ ਕੈਂਸਰ ਨਾਮ ਦਿਤਾ। ਇਸ ਵਿਚ ਉਨ੍ਹਾਂ ਨੇ ਅਯਾਨ ਦੇ ਜਨਮ, ਉਨ੍ਹਾਂ ਨੂੰ ਕੈਂਸਰ ਹੋਣ ਅਤੇ ਉਸਦੇ ਇਲਾਜ਼ ਦੇ ਬਾਰੇ ਵਿਚ ਦੱਸਿਆ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement