
ਸਕੂਲ ਡਰੈਸ ਵਿਚ ਅਪਣੀ ਅੱਖਾਂ ਦੀਆਂ ਅਦਾਵਾਂ ਨਾਲ ਦੇਸ਼ਭਰ ਦੇ ਲੋਕਾਂ ਨੂੰ ਅਪਣਾ ਦੀਵਾਨਾ ਬਣਾਉਣ ਵਾਲੀ ਪ੍ਰਿਆ ਪ੍ਰਕਾਸ਼ ਵਾਰਿਅਰ ਇਨ੍ਹਾ ਦਿਨਾਂ 'ਚ ਫਿਰ ਤੋਂ ਸੁਰਖੀਆਂ...
ਮੁੰਬਈ : ਸਕੂਲ ਡਰੈਸ ਵਿਚ ਅਪਣੀ ਅੱਖਾਂ ਦੀਆਂ ਅਦਾਵਾਂ ਨਾਲ ਦੇਸ਼ਭਰ ਦੇ ਲੋਕਾਂ ਨੂੰ ਅਪਣਾ ਦੀਵਾਨਾ ਬਣਾਉਣ ਵਾਲੀ ਪ੍ਰਿਆ ਪ੍ਰਕਾਸ਼ ਵਾਰਿਅਰ ਇਨ੍ਹਾ ਦਿਨਾਂ 'ਚ ਫਿਰ ਤੋਂ ਸੁਰਖੀਆਂ ਵਿਚ ਹੈ। ਦਰਅਸਲ ਪ੍ਰਿਆ ਇਨ੍ਹਾਂ ਦਿਨਾਂ 'ਚ ਇਕ ਹਿੰਦੀ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਫਿਲਮ ਦਾ ਨਾਮ ਹੈ 'ਸ਼੍ਰੀਦੇਵੀ ਬੰਗਲੋ', ਫਿਲਮ ਵਿਚ ਪ੍ਰਿਆ ਇਕ ਸੁਪਰਸਟਾਰ ਐਕਟਰੈਸ ਸ਼੍ਰੀਦੇਵੀ ਦੀ ਕਹਾਣੀ ਨੂੰ ਪਰਦੇ ਉਤੇ ਜੀ ਰਹੀ ਹੈ। ਪਿਛਲੇ ਦਿਨਾਂ 'ਚ ਉਹ ਫਿਲਮ ਦਾ ਕੁੱਝ ਹਿੱਸਾ ਲੰਦਨ ਵਿਚ ਸ਼ੂਟ ਕਰਕੇ ਭਾਰਤ ਪਰਤੀ ਹੈ। ਇਸ ਫਿਲਮ ਦੇ ਨਿਰਦੇਸ਼ਕ ਪ੍ਰਸ਼ਾਂਤ ਮਾੰਬੁਲੀ ਹੈ।
Priya
ਐਂਤਵਾਰ ਦੀ ਸ਼ਾਮ ਮੁੰਬਈ ਵਿਚ ਫਿਲਮ ਦਾ ਟੀਜ਼ਰ ਲਾਂਚ ਕੀਤਾ ਗਿਆ। ਫਿਲਮ ਦਾ ਟੀਜ਼ਰ ਵੇਖਕੇ ਪਤਾ ਚੱਲਦਾ ਹੈ ਕਿ ਸ਼੍ਰੀਦੇਵੀ ਨਾਮ ਦੀ ਸੁਪਰਸਟਾਰ ਦੀ ਮੌਤ ਬਾਥਟੱਬ ਵਿਚ ਹੋ ਜਾਂਦੀ ਹੈ। ਫਿਲਮ ਵਿਚ ਪ੍ਰਿਆ ਤੋਂ ਬਿਨਾਂ ਐਕਟਰ ਪ੍ਰਿਆਂਸ਼ੁ ਚਟਰਜੀ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ। ਪ੍ਰਿਆ ਦਾ ਕਹਿਣਾ ਹੈ ਕਿ, ਇਹ ਫਿਲਮ ਸ਼੍ਰੀਦੇਵੀ ਉਤੇ ਅਧਾਰਿਤ ਹੈ ਜਾਂ ਨਹੀਂ, ਇਹ ਤੁਸੀ ਲੋਕ ਫਿਲਮ ਦੇਖਣ ਤੋਂ ਬਾਅਦ ਤੈਅ ਕਰੇਓ। ਮੈਂ ਫਿਲਮ ਵਿਚ ਇਕ ਲੇਡੀ ਸੁਪਰਸਟਾਰ, ਜਿਨ੍ਹਾਂ ਦਾ ਨਾਮ ਸ਼੍ਰੀਦੇਵੀ ਹੈ, ਉਨ੍ਹਾਂ ਦੀ ਭੂਮਿਕਾ ਨਿਭਾ ਰਹੀ ਹਾਂ।
Shri Devi & Priya Prakash
ਮੇਰੀ ਪਹਿਲੀ ਫਿਲਮ ਓਰੁ ਅਡਾਰ ਲਵ ਇਕ ਮਲਯਾਲਮ ਭਾਸ਼ਾ ਵਿਚ ਬਣੀ ਫਿਲਮ ਹੈ, ਇਹ ਫਿਲਮ ਅਗਲੇ ਮਹੀਨੇ 14 ਫਰਵਰੀ ਨੂੰ ਚਾਰ ਭਾਸ਼ਾਵਾਂ ਮਲਯਾਲਮ, ਤਮਿਲ, ਤੇਲਗੁ ਅਤੇ ਕੰਨਡਾ ਵਿਚ ਇਕਠੀ ਰਿਲੀਜ਼ ਹੋਵੇਗੀ। ਕਿਸੇ ਮਲਯਾਲਮ ਫਿਲਮ ਦੇ ਨਾਲ ਅਜਿਹਾ ਪਹਿਲੀ ਵਾਰ ਹੋਣ ਵਾਲਾ ਹੈ, ਜੋ ਇਕਠੀਆਂ ਚਾਰ ਭਾਸ਼ਾਵਾਂ ਵਿਚ ਰਿਲੀਜ਼ ਹੋਵੇਗੀ।
Ranveer & Deepika
ਇਸ ਫਿਲਮ ਲਈ ਫਿਲਮ ਦੇ ਨਿਰਦੇਸ਼ਕ ਨੇ ਮੇਰੇ ਤੇ ਬਹੁਤ ਵਿਸ਼ਵਾਸ ਜਤਾਇਆ ਹੈ, ਉਨ੍ਹਾਂ ਨੇ ਫਿਲਮ ਵਿਚ ਕਈ ਸ਼ਾਨਦਾਰ ਸੀਨ ਸ਼ੂਟ ਕੀਤੇ ਹਨ। ਮੇਰਾ ਕਿਰਦਾਰ ਬਹੁਤ ਹੀ ਬਬਲੀ, ਬੇਬਾਕ ਅਤੇ ਬੋਲਡ ਕੁੜੀ ਦਾ ਹੈ। ਮੈਂ ਬਾਲੀਵੁਡ ਦੀ ਬਹੁਤ ਫਿਲਮਾਂ ਵੇਖਦੀ ਹਾਂ। ਦੀਪੀਕਾ ਪਾਦੁਕੋਣ ਅਤੇ ਰਣਵੀਰ ਸਿੰਘ ਮੇਰੇ ਸਭ ਤੋਂ ਫੇਵਰੇਟ ਐਕਟਰ ਹਨ। ਵਿਕੀ ਕੌਸ਼ਲ ਬਹੁਤ ਹੀ ਸਵੀਟ ਹਨ, ਉਨ੍ਹਾਂ ਨੇ ਮੈਨੂੰ ਅਪਣੀ ਫਿਲਮ 'ਉਰੀ' ਦੀ ਸਕਰੀਨਿੰਗ ਵਿਚ ਬੁਲਾਇਆ ਅਤੇ ਮੇਰੀ ਉਥੇ ਬਹੁਤ ਸਾਰੇ ਐਕਟਰਸ ਨਾਲ ਮੁਲਾਕਾਤ ਹੋਈ ਜਿਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ।
Ranveer & Priya
ਉਨ੍ਹਾ ਕਿਹਾ ਕਿ ਜਦੋਂ ਵੀ ਕੋਈ ਫਿਲਮ ਇੰਡਸਟਰੀ ਵਿਚ ਕਦਮ ਰਖਦਾ ਹੈ, ਤਾਂ ਇਕ ਵੱਖ ਤਰ੍ਹਾਂ ਦੀ ਟੈਂਸ਼ਨ ਹੁੰਦੀ ਜ਼ਰੂਰ ਹੈ। ਮੈਂ ਬਹੁਤ ਯੰਗ ਏਜ ਤੋਂ ਹੀ ਐਕਟਰੇਸ ਬਨਣਾ ਚਾਹੁੰਦੀ ਸੀ, ਇਸ ਲਈ ਮੈਨੂੰ ਅਪਣੇ ਇਸ ਸਪਨੇ ਨੂੰ ਪੂਰਾ ਕਰਨਾ ਹੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਬਾਲੀਵੁਡ ਵਿਚ ਜੇਕਰ ਮੈਨੂੰ ਹਾਲਿਆ ਰਿਲੀਜ਼ ਕਿਸੇ ਫਿਲਮ ਵਿਚ ਕੰਮ ਕਰਨ ਦਾ ਮੌਕਾ ਮਿਲਦਾ ਤਾਂ ਮੈਂ ਰੋਹੀਤ ਸ਼ੇੱਟੀ ਦੀ ਫਿਲਮ ਸਿੰਬਾ ਦਾ ਹਿੱਸਾ ਬਨਣਾ ਚਾਹੁੰਦੀ ਅਤੇ ਕੁੜੀ ਅੱਖ ਮਾਰੇ ਵਾਲੇ ਗਾਨੇ ਉਤੇ ਜੱਮਕੇ ਡਾਂਸ ਕਰਦੀ।
Priya & Vicky Kaushal
ਉਂਝ ਸਿੰਬਾ ਨੂੰ ਲੈ ਕੇ ਬਹੁਤ ਸਾਰੀ ਅਫਵਾਹਾਂ ਸਨ ਕਿ ਸਿੰਬਾ ਵਿਚ, ਮੈਂ ਕੰਮ ਕਰ ਰਹੀ ਹਾਂ, ਕਾਸ਼ ਇਹ ਸੱਚ ਹੁੰਦਾ। ਮੈਂ ਰਣਵੀਰ ਨੂੰ ਮਿਲੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਉਨ੍ਹਾਂ ਦੀ ਬਹੁਤ ਵੱਡੀ ਫੈਨ ਹਾਂ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੇਰਾ ਅੱਖ ਮਾਰਨ ਦਾ ਸਟਾਇਲ ਬਹੁਤ ਪਸੰਦ ਹੈ। ਰਣਵੀਰ ਸਿੰਘ ਨਾਲ ਮਿਲਾਉਣ ਲਈ ਮੈਂ ਵਿਕੀ ਕੌਸ਼ਲ ਦਾ ਧੰਨਵਾਦ ਕਰਦੀ ਹਾਂ।