ਬਾਲੀਵੁੱਡ ਅਦਾਕਾਰ ਜਾਵੇਦ ਖਾਨ ਅਮਰੋਹੀ ਦਾ ਦਿਹਾਂਤ, ਲੰਬੇ ਸਮੇਂ ਤੋਂ ਸਾਹ ਦੀ ਬਿਮਾਰੀ ਤੋਂ ਸਨ ਪੀੜਤ 

By : KOMALJEET

Published : Feb 14, 2023, 7:44 pm IST
Updated : Feb 14, 2023, 7:44 pm IST
SHARE ARTICLE
 Bollywood actor Javed Khan Amrohi passed away (file photo)
Bollywood actor Javed Khan Amrohi passed away (file photo)

ਕਰੀਬ 150 ਫ਼ਿਲਮਾਂ 'ਚ ਕਰ ਚੁੱਕੇ ਸਨ ਕੰਮ 

ਮੁੰਬਈ : ਬਾਲੀਵੁੱਡ ਅਦਾਕਾਰ ਜਾਵੇਦ ਖਾਨ ਅਮਰੋਹੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ ਕਰੀਬ 50 ਸਾਲ ਸੀ। ਜਾਵੇਦ ਖਾਨ ਅਮਰੋਹੀ ਨੇ ਲਗਭਗ 150 ਫਿਲਮਾਂ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਟੀਵੀ ਦੀ ਦੁਨੀਆ ਵਿੱਚ ਵੀ ਵੱਖ-ਵੱਖ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। 

ਇਹ ਵੀ ਪੜ੍ਹੋ :  ਜੇਕਰ ਤੁਸੀਂ ਵੀ ਪੀਂਦੇ ਹੋ ਖੜ੍ਹੇ ਹੋ ਕੇ ਪਾਣੀ ਤਾਂ ਹੋ ਜਾਓ ਸਾਵਧਾਨ!

ਉਹ ਲੰਬੇ ਸਮੇਂ ਤੋਂ ਸਾਹ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਪਿਛਲੇ ਇੱਕ ਸਾਲ ਤੋਂ ਬਿਸਤਰ 'ਤੇ ਸਨ। ਅਮਰੋਹੀ ਨੂੰ ਇਲਾਜ ਲਈ ਸਾਂਤਾਕਰੂਜ਼ ਦੇ ਸੂਰਿਆ ਨਰਸਿੰਗ ਹੋਮ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ। ਦੱਸ ਦੇਈਏ ਕਿ ਅਦਾਕਾਰ ਦੇ ਦੋਵੇਂ ਫੇਫੜੇ ਫੇਲ੍ਹ ਹੋ ਗਏ ਸਨ। ਜਾਵੇਦ ਨੂੰ 2001 ਦੀ ਫਿਲਮ 'ਲਗਾਨ' ਵਿੱਚ ਸਰਵੋਤਮ ਸਹਾਇਕ ਭੂਮਿਕਾ ਲਈ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। 'ਅੰਦਾਜ਼ ਅਪਨਾ ਅਪਨਾ' ਅਤੇ 'ਚੱਕ ਦੇ ਇੰਡੀਆ' ਵਿੱਚ ਵੀ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ।

ਇਹ ਵੀ ਪੜ੍ਹੋ :ਸੜਕ ਹਾਦਸੇ ਨੇ ਖੋਹਿਆ ਮਾਪਿਆਂ ਦਾ ਜਵਾਨ ਪੁੱਤ 

ਜਾਵੇਦ ਖਾਨ ਅਮਰੋਹੀ ਇੱਕ ਮਸ਼ਹੂਰ ਫਿਲਮ ਅਤੇ ਟੀਵੀ ਅਦਾਕਾਰ ਸਨ। ਉਨ੍ਹਾਂ ਨੂੰ ਨੁੱਕੜ ਨਾਟਕਾਂ ਲਈ ਵੀ ਜਾਣਿਆ ਜਾਂਦਾ ਹੈ। ਨੁੱਕੜ ਨਾਟਕਾਂ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੂੰ ਗੁਲਜ਼ਾਰ ਕਿਹਾ ਜਾਂਦਾ ਸੀ। ‘ਮਿਰਜ਼ਾ ਗਾਲਿਬ’ ਵਿੱਚ ਫਕੀਰ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਦੂਰਦਰਸ਼ਨ ਦੀਆਂ ਇਨ੍ਹਾਂ ਦੋਵੇਂ ਟੀਵੀ ਲੜੀਵਾਰਾਂ ਨੇ ਉਨ੍ਹਾਂ ਦੇ ਕਰੀਅਰ ਵਿੱਚ ਬਹੁਤ ਮਦਦ ਕੀਤੀ। 

ਆਪਣੇ ਟੀਵੀ ਡੈਬਿਊ ਤੋਂ ਪਹਿਲਾਂ,ਜਾਵੇਦ ਖਾਨ ਅਮਰੋਹੀ ਨੇ ਬਾਲੀਵੁੱਡ ਫਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਵੀ ਨਿਭਾਈਆਂ ਹਨ। ਉਹ ਰਾਜ ਕਪੂਰ ਦੀ 'ਸਤਿਅਮ ਸ਼ਿਵਮ ਸੁੰਦਰਮ', 'ਵੋਹ ਸਾਤ ਦਿਨ', 'ਰਾਮ ਤੇਰੀ ਗੰਗਾ ਮੈਲੀ', 'ਨਖੁਦਾ', 'ਪ੍ਰੇਮਰੋਗ' ਆਦਿ ਵਿੱਚ ਵੀ ਛੋਟੀਆਂ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ।

SHARE ARTICLE

ਏਜੰਸੀ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement