
ਐਕਟਿਵਾ ਦੇ ਚੌਕ ਦੀ ਦੀਵਾਰ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
ਮੋਗਾ : ਆਏ ਦਿਨ ਵਾਪਰਦੇ ਸੜਕ ਹਾਦਸਿਆਂ ਕਾਰਨ ਕਈ ਕੀਮਤੀ ਜਾਨਾਂ ਦਾ ਨੁਕਸਾਨ ਹੁੰਦਾ ਹੈ। ਫਿਰ ਇਹ ਹਾਦਸੇ ਤੇਜ਼ ਰਫ਼ਤਾਰ, ਅਣਗਹਿਲੀ ਜਾਂ ਕਿਸੇ ਹੋਰ ਕਾਰਨ ਹੀ ਕਿਉਂ ਨਾ ਹੁੰਦੇ ਹੋਣ। ਤਾਜ਼ਾ ਜਾਣਕਾਰੀ ਅਨੁਸਾਰ ਸ਼ਹਿਰ ਦੇ ਮੇਨ ਮੋਗਾ-ਫਿਰੋਜ਼ਪੁਰ ਚੌਕ ’ਚ ਇੱਕ ਐਕਟਿਵਾ ਵੱਜਣ ਕਾਰਨ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : BBC ਦੇ ਦਿੱਲੀ ਅਤੇ ਮੁੰਬਈ ਸਥਿਤ ਦਫ਼ਤਰਾਂ 'ਤੇ IT ਦਾ ਛਾਪਾ
ਮ੍ਰਿਤਕ ਦੀ ਪਛਾਣ ਪਰਭਾਤ ਕੁਮਾਰ (24) ਪੁੱਤਰ ਸੁਰਿੰਦਰ ਕੁਮਾਰ ਵਾਸੀ ਸਿਵਲ ਲਾਈਨਜ਼, ਮੋਗਾ ਵਜੋਂ ਹੋਈ। ਦੱਸਿਆ ਜਾ ਰਿਹਾ ਹੈ ਕਿ ਪਰਭਾਤ ਕੁਮਾਰ ਫਿਰੋਜ਼ਪੁਰ ਤੋਂ ਮੋਗਾ ਨੂੰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਤਲਵੰਡੀ ਭਾਈ ਦੇ ਫਿਰੋਜ਼ਪੁਰ-ਮੋਗਾ ਚੌਕ ਕੋਲ ਪਹੁੰਚਿਆ ਤਾਂ ਚੌਕ ’ਚ ਲਾਈਟ ਨਾ ਹੋਣ ਕਾਰਨ ਉਸ ਦੀ ਐਕਟਿਵਾ ਮੇਨ ਚੌਕ ਦੀ ਦੀਵਾਰ ਨਾਲ ਜਾ ਟਕਰਾਈ।
ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨ ਦੀ ਮੌਤ
ਇਸ ਹਾਦਸੇ ਵਿਚ ਪਰਭਾਤ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਮਗਰੋਂ ਉਸ ਨੂੰ ਇਲਾਜ ਲਈ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਪਰਭਾਤ ਨੇ ਦਮ ਤੋੜ ਦਿੱਤਾ। ਇਸ ਸਬੰਧੀ ਤਲਵੰਡੀ ਭਾਈ ਪੁਲਿਸ ਨੇ ਮ੍ਰਿਤਕ ਦੀ ਮਾਤਾ ਉਰਮਿਲਾ ਦੇਵੀ ਪਤਨੀ ਸੁਰਿੰਦਰ ਕੁਮਾਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਧਾਰਾ 174 ਅਧੀਨ ਕਰਵਾਈ ਅਮਲ ’ਚ ਲਿਆਂਦੀ ਜਾਵੇਗੀ।