
ਬੇਟੀ ਨਿਸ਼ਾ ਕੌਰ ਵੈਬਰ ਨਾਲ ਇਕ ਤਸਵੀਰ ਪੋਸਟ ਕੀਤੀ ਗਈ
ਕਠੁਆ ਗੈਂਗਰੇਪ ਨੇ ਆਮ ਜਨਤਾ ਦੇ ਨਾਲ ਨਾਲ ਬਾਲੀਵੁੱਡ ਨੂੰ ਵੀ ਹਿਲਾ ਕੇ ਰੱਖ ਦਿਤਾ ਹੈ। ਜਿਥੇ ਬੀਤੇ ਦਿਨ ਬਾਲੀਵੁਡ ਸਿਤਾਰਿਆਂ ਨੇ 8 ਸਾਲ ਦੀ ਪੀੜਤ ਲਈ ਇਨਸਾਫ ਦੀ ਮੰਗ ਕੀਤੀ ਸੀ ਉਥੇ ਹੀ ਅੱਜ ਅਦਾਕਾਰਾ ਸੰਨੀ ਲਿਓਨ ਉੱਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ। ਜਦ ਸੰਨੀ ਵਲੋਂ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਬੇਟੀ ਨਿਸ਼ਾ ਕੌਰ ਵੈਬਰ ਨਾਲ ਇਕ ਤਸਵੀਰ ਪੋਸਟ ਕੀਤੀ ਗਈ । Sunny Leoneਸੰਨੀ ਨੇ ਇਸ ਤਸਵੀਰ ਨਾਲ ਆਪਣੀ ਬੇਟੀ ਲਈ ਇਕ ਭਾਵੁਕ ਪੋਸਟ ਵੀ ਲਿਖੀ ਹੈ। ਇਸ ਤਸਵੀਰ ਵਿਚ ਦੇਖ ਸਕਦੇ ਹੋ ਕਿ ਸੰਨੀ ਲਿਓਨ ਨੇ ਬੇਟੀ ਨਿਸ਼ਾ ਨੂੰ ਆਪਣੀ ਜੈਕਟ 'ਚ ਲੁੱਕਾ ਕੇ ਬੈਠੀ ਹੈ ਅਤੇ ਇਸ ਦੇ ਕੈਪਸ਼ਨ ਵਜੋਂ ਸੰਨੀ ਨੇ ਲਿਖਿਆ ਹੈ ਕਿ
Sunny Leone''ਮੈਂ ਵਾਅਦਾ ਕਰਦੀ ਹਾਂ ਕਿ ਮੈਂ ਦਿਲੋਂ, ਆਤਮਾ ਅਤੇ ਸਰੀਰ ਪੱਖੋਂ ਹਰ ਤਰੀਕੇ ਨਾਲ ਤੇਰੀ ਰਾਖੀ ਕਰਾਂਗੀ। ਮਤਲਬ ਇਹ ਕਿ ਇਸ ਦੁਨੀਆ ਦੀ ਹਰ ਬੁਰੀ ਚੀਜ਼ ਤੋਂ ਤੁਹਾਨੂੰ ਬਚਾਉਣ ਲਈ ਮੈਂ ਆਪਣੀ ਜਾਨ ਵੀ ਦੇ ਦਿਆਂਗੀ। ਬੁਰੇ ਸ਼ੈਤਾਨ ਲੋਕਾਂ ਵਿਰੁੱਧ ਦੁਨੀਆ ਦੇ ਹਰ ਬੱਚੇ ਨੂੰ ਸੁਰੱਖਿਆ ਦਾ ਅਹਿਸਾਸ ਹੋਣਾ ਚਾਹੀਦਾ ਹੈ। ਆਓ ਅਸੀਂ ਆਪਣੇ ਬੱਚਿਆਂ ਨੂੰ ਥੋੜ੍ਹਾ ਹੋਰ ਆਪਣੇ ਕੋਲ੍ਹ ਲੈ ਕੇ ਆਈਏ... ਤਾਂ ਕਿ ਹਰ ਕੀਮਤ 'ਤੇ ਉਹ ਸੁਰੱਖਿਅਤ ਰਹਿਣ।''
Sunny Leoneਇਸ ਤਸਵੀਰ ਅਤੇ ਇਸ ਦੇ ਕੈਪਸ਼ਨ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਕਠੂਆ 'ਚ 8 ਸਾਲ ਦੀ ਬੱਚੀ ਦੇ ਗੈਂਗਰੇਪ ਅਤੇ ਕਤਲ ਦੀ ਘਟਨਾ ਤੋਂ ਕਿੰਨੀ ਸਹਿਮੀ ਹੋਈ ਹੈ ਅਤੇ ਉਹ ਆਪਣੀ ਬੱਚੀ ਦੀ ਸੁਰੱਖਿਆ ਦੇ ਲਈ ਕਿੰਨੀ ਚਿੰਤਾ 'ਚ ਹੈ । ਇਸ ਬਾਰੇ ਕੁਝ ਹੋਰ ਤਾਂ ਨਹੀਂ ਜਾ ਸਕਦਾ ਪਰ ਪੋਸਟ 'ਚ ਗੈਂਗਰੇਪ ਦੀ ਦਰਦਨਾਕ ਘਟਨਾ ਨੂੰ ਲੈ ਕੇ ਲੋਕਾਂ 'ਚ ਉਨ੍ਹਾਂ ਦੇ ਬੱਚਿਆਂ ਪ੍ਰਤੀ ਸੁਰੱਖਿਆ ਪੁਖਤਾ ਕਰਨ ਵੱਲ ਇਸ਼ਾਰਾ ਜ਼ਰੂਰ ਹੈ।
Justice for Aasifa ਜ਼ਿਕਰਯੋਗ ਹੈ ਕਿ ਅਦਾਲਤ ਫ਼ਿਲਮਾਂ ਤੋਂ ਬਾਅਦ ਬਾਲੀਵੁਡ 'ਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ ਅਤੇ ਇਸ ਅਦਾਕਾਰਾ ਨੇ ਪਿਛਲੇ ਸਾਲ ਹੀ ਇਕ ਬੱਚੀ ਨੂੰ ਗੋਦ ਲਿਆ ਸੀ, ਜਿਸ ਦਾ ਨਾਂ ਸੰਨੀ ਲਿਓਨ ਨੇ ਨਿਸ਼ਾ ਕੌਰ ਵੈਬਰ ਰੱਖਿਆ। ਨਿਸ਼ਾ ਤੋਂ ਬਾਅਦ ਸੰਨੀ ਲਿਓਨ ਸੇਰੋਗੇਸੀ ਰਾਹੀਂ 2 ਮੁੰਡਿਆਂ ਦੀ ਮਾਂ ਵੀ ਬਣੀ ਹੈ ਜਿਨ੍ਹਾਂ ਦਾ ਨਾਮ ਅਸ਼ਰ ਸਿੰਘ ਵੈਬਰ ਅਤੇ ਨੋਆ ਸਿੰਘ ਵੈਬਰ ਰੱਖਦੇ ਹੋਏ ਇਸ ਦੀ ਜਾਣਕਾਰੀ ਫੈਨਸ ਨਾਲ ਸਾਂਝੀ ਕੀਤੀ ਸੀ।