
ਪੋਸਟ ਜ਼ਰੀਏ ਪ੍ਰਸ਼ੰਸ਼ਕਾਂ ਨਾਲ ਸਾਂਝੀ ਕੀਤੀ ਖੁਸ਼ਖ਼ਬਰੀ
ਮੁੰਬਈ: ਬਾਲੀਵੁੱਡ ਦੀ ਅਭਿਨੇਤਰੀ ਆਲੀਆ ਭੱਟ ਦੇ ਪ੍ਰਸ਼ੰਸਕ ਪਿਛਲੇ ਸਮੇਂ ਤੋਂ ਉਨ੍ਹਾਂ ਨੂੰ ਲੈ ਕੇ ਚਿੰਤਤ ਸਨ ਕਿਉਂਕਿ ਆਲੀਆ ਭੱਟ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਅਭਿਨੇਤਰੀ ਆਪਣੀ ਸਿਹਤ ਸਬੰਧੀ ਅਪਡੇਟਾਂ ਅਤੇ ਫੋਟੋਆਂ ਨੂੰ ਸਾਂਝਾ ਕਰਦੀ ਰਹੀ। ਉਸੇ ਸਮੇਂ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ ਕਿ ਆਲੀਆ ਭੱਟ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ।
ਆਲੀਆ ਭੱਟ ਨੇ ਇੰਸਟਾਗ੍ਰਾਮ 'ਤੇ ਇਕ ਫੋਟੋ ਪੋਸਟ ਕਰਦਿਆਂ ਆਪਣੇ ਪ੍ਰਸ਼ੰਸਕਾਂ ਨਾਲ ਕੋਵਿਡ ਤੋਂ ਠੀਕ ਹੋਣ ਦੀ ਖੁਸ਼ਖਬਰੀ ਸਾਂਝੀ ਕੀਤੀ। ਲਗਭਗ 14 ਦਿਨਾਂ ਬਾਅਦ, ਉਹਨਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਆਲੀਆ ਦੇ ਪ੍ਰਸ਼ੰਸਕ ਇਸ ਖੁਸ਼ਖਬਰੀ ਤੋਂ ਬਹੁਤ ਖੁਸ਼ ਹਨ। ਆਲੀਆ ਭੱਟ ਨੇ ਕੈਪਸ਼ਨ ਵਿੱਚ ਲਿਖਿਆ, ‘ਇਹ ਉਹ ਸਮਾਂ ਹੈ ਜਿਸ ਵਿੱਚ ਨਕਾਰਾਤਮਕ ਹੋਣਾ ਚੰਗੀ ਗੱਲ ਹੈ'।
Alia Bhatt