'ਸ਼ਮਸ਼ੇਰਾ' 'ਚ ਰਣਬੀਰ ਕਪੂਰ ਨਾਲ ਨਜ਼ਰ ਆਵੇਗੀ ਵਾਣੀ ਕਪੂਰ 
Published : May 14, 2018, 4:26 pm IST
Updated : May 14, 2018, 4:26 pm IST
SHARE ARTICLE
Vani Kapoor
Vani Kapoor

ਫ਼ਿਲਮ ਸ਼ਮਸ਼ੇਰਾ 'ਚ ਅਦਾਕਾਰਾ ਵਾਣੀ ਕਪੂਰ ਅਭਿਨੇਤਾ ਰਣਬੀਰ ਕਪੂਰ ਦੀ ਨਾਇਕਾ ਦੇ ਰੂਪ ਵਿਚ ਨਜ਼ਰ ਆਵੇਗੀ।  ਨਿਰਦੇਸ਼ਕ ਕਰਨ ਮਲਹੋਤਰਾ ਨੇ ਇਸ ਦੀ ਪੁਸ਼ਟੀ ਕੀਤੀ। ਕਰਨ ਨੇ ਬਿਆਨ...

ਮੰਬਈ : ਫ਼ਿਲਮ ਸ਼ਮਸ਼ੇਰਾ 'ਚ ਅਦਾਕਾਰਾ ਵਾਣੀ ਕਪੂਰ ਅਭਿਨੇਤਾ ਰਣਬੀਰ ਕਪੂਰ ਦੀ ਨਾਇਕਾ ਦੇ ਰੂਪ ਵਿਚ ਨਜ਼ਰ ਆਵੇਗੀ।  ਨਿਰਦੇਸ਼ਕ ਕਰਨ ਮਲਹੋਤਰਾ ਨੇ ਇਸ ਦੀ ਪੁਸ਼ਟੀ ਕੀਤੀ। ਕਰਨ ਨੇ ਬਿਆਨ 'ਚ ਕਿਹਾ ਕਿ ਫ਼ਿਲਮ 'ਚ ਬਾਣੀ ਰਣਬੀਰ ਦੀ ਨਾਇਕਾ ਦੀ ਭੂਮਿਕਾ ਵਿਚ ਹਨ ਅਤੇ ਉਨ੍ਹਾਂ ਦੇ ਕਿਰਦਾਰ ਦੇ ਸਫ਼ਰ 'ਚ ਮਹੱਤਵਪੂਰਣ ਸਾਥੀ ਹਨ। 

Vani Kapoor and Ranbir KapoorVani Kapoor and Ranbir Kapoor

ਉਨ੍ਹਾਂ ਦੇ ਕਿਰਦਾਰ ਦਾ ਗਰਾਫ਼ ਫ਼ਿਲਮ ਦੀ ਪਿਛੋਕੜ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਿਰਦਾਰ ਲਈ ਬਾਣੀ ਬਿਲਕੁਲ ਉਚਿਤ ਹਨ।  ਉਹ ਇਕ ਚੰਗੀ ਅਦਾਕਾਰਾ, ਡਾਂਸਰ ਅਤੇ ਖ਼ੂਬਸੂਰਤ ਹੈ। ਅਸੀਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪਰਦੇ 'ਤੇ ਕੁਝ ਨਵਾਂ ਅਤੇ ਸ਼ਾਨਦਾਰ ਲਿਆਉਣਾ ਚਾਹੁੰਦੇ ਸੀ ਅਤੇ ਬਾਣੀ ਇਸ ਦੇ ਲਈ ਬਿਲਕੁਲ ਫਿਟ ਹੈ।

Vani Kapoor and Ranbir KapoorVani Kapoor and Ranbir Kapoor

ਫ਼ਿਲਮ 'ਚ ਸ਼ਾਨਦਾਰ ਐਕਸ਼ਨ ਦ੍ਰਿਸ਼ ਹੋਣਗੇ।  ਰਣਬੀਰ ਕਪੂਰ  ਇਸ 'ਚ ਬਿਲਕੁਲ ਵੱਖ ਅਵਤਾਰ 'ਚ ਨਜ਼ਰ ਆਉਣਗੇ। ਫ਼ਿਲਮ 'ਸ਼ਮਸ਼ੇਰਾ' ਦੀ ਸ਼ੂਟਿੰਗ ਸਾਲ 2018 ਦੇ ਅੰਤ ਵਿਚ ਸ਼ੁਰੂ ਹੋਵੇਗੀ ਅਤੇ ਸਾਲ 2019 ਵਿਚਕਾਰ ਤਕ ਸ਼ੂਟਿੰਗ ਪੂਰੀ ਹੋ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement