ਸੈਫ ਅਲੀ ਖਾਨ ਹਮਲੇ ਦੇ ਇਲਜ਼ਾਮ ਮਾਮਲੇ ਦੀ ਸੁਣਵਾਈ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ
Published : May 14, 2023, 2:54 pm IST
Updated : May 14, 2023, 2:54 pm IST
SHARE ARTICLE
photo
photo

ਸੈਫ ਅਲੀ ਖਾਨ ਅਤੇ ਉਸ ਦੇ ਦੋ ਦੋਸਤਾਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 325 ਅਤੇ ਧਾਰਾ 34 ਦੇ ਤਹਿਤ ਦੋਸ਼ ਲਗਾਏ ਗਏ ਹਨ

 

ਮੁੰਬਈ : ਅਭਿਨੇਤਾ ਸੈਫ ਅਲੀ ਖਾਨ ਅਤੇ ਦੋ ਹੋਰਾਂ ਵੱਲੋਂ ਮੁੰਬਈ ਦੇ ਇੱਕ ਹੋਟਲ ਵਿਚ ਦੱਖਣੀ ਅਫ਼ਰੀਕਾ ਦੇ ਕਾਰੋਬਾਰੀ ਅਤੇ ਉਸਦੇ ਸਹੁਰੇ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਨ ਦੇ 11 ਸਾਲ ਬਾਅਦ ਕੇਸ ਦੀ ਸੁਣਵਾਈ ਅਗਲੇ ਮਹੀਨੇ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਐਸਪਲੇਨੇਡ ਅਦਾਲਤ ਦੇ ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ ਨੇ 24 ਅਪ੍ਰੈਲ ਨੂੰ ਖਾਨ ਅਤੇ ਉਸ ਦੇ ਦੋ ਦੋਸਤਾਂ, ਸ਼ਕੀਲ ਲੱਦਾਕ ਅਤੇ ਬਿਲਾਲ ਅਮਰੋਹੀ ਦੇ ਖਿਲਾਫ ਦੋਸ਼ ਆਇਦ ਕੀਤੇ ਸਨ।

ਅਦਾਲਤ ਨੇ ਇਸ ਮਾਮਲੇ ਵਿਚ ਗਵਾਹਾਂ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਸੰਮਨ ਵੀ ਜਾਰੀ ਕਰਕੇ ਮੁਕੱਦਮੇ ਦੀ ਸੁਣਵਾਈ ਲਈ ਰਾਹ ਪੱਧਰਾ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 15 ਜੂਨ ਨੂੰ ਹੋਵੇਗੀ।

ਕਾਰੋਬਾਰੀ ਇਕਬਾਲ ਮੀਰ ਸ਼ਰਮਾ ਵੱਲੋਂ 22 ਫਰਵਰੀ 2012 ਨੂੰ ਤਾਜ ਹੋਟਲ ਦੇ ਵਸਾਬੀ ਰੈਸਟੋਰੈਂਟ 'ਚ ਕਥਿਤ ਝਗੜੇ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿਚ ਤਿੰਨੋਂ ਮੁਲਜ਼ਮਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ।

ਘਟਨਾ ਦੇ ਸਮੇਂ ਸੈਫ ਅਲੀ ਖਾਨ ਨਾਲ ਉਨ੍ਹਾਂ ਦੀ ਪਤਨੀ ਅਤੇ ਅਭਿਨੇਤਰੀ ਕਰੀਨਾ ਕਪੂਰ ਖਾਨ ਉਨ੍ਹਾਂ ਦੀ ਭੈਣ ਕਰਿਸ਼ਮਾ ਕਪੂਰ, ਅਭਿਨੇਤਰੀ ਮਲਾਇਕਾ ਅਰੋੜਾ ਖਾਨ, ਅੰਮ੍ਰਿਤਾ ਅਰੋੜਾ ਅਤੇ ਕੁਝ ਪੁਰਸ਼ ਦੋਸਤ ਸਨ।

ਪੁਲਿਸ ਮੁਤਾਬਕ ਜਦੋਂ ਸ਼ਰਮਾ ਨੇ ਅਭਿਨੇਤਾ ਅਤੇ ਉਸਦੇ ਦੋਸਤਾਂ ਦੇ ਉੱਚੀ ਬੋਲਣ ਦਾ ਵਿਰੋਧ ਕੀਤਾ ਤਾਂ ਸੈਫ ਅਲੀ ਖਾਨ ਨੇ ਕਥਿਤ ਤੌਰ 'ਤੇ ਉਸ ਨੂੰ ਧਮਕਾਇਆ ਅਤੇ ਉਸ ਦੇ ਨੱਕ 'ਤੇ ਮੁੱਕਾ ਮਾਰਿਆ, ਜਿਸ ਨਾਲ 'ਫ੍ਰੈਕਚਰ' ਹੋ ਗਿਆ। ਐਨਆਰਆਈ ਕਾਰੋਬਾਰੀ ਨੇ ਸੈਫ ਅਤੇ ਉਸ ਦੇ ਦੋਸਤਾਂ 'ਤੇ ਉਸ ਦੇ ਸਹੁਰੇ ਰਮਨ ਪਟੇਲ 'ਤੇ ਵੀ ਹਮਲਾ ਕਰਨ ਦਾ ਦੋਸ਼ ਲਗਾਇਆ ਸੀ।

ਦੂਜੇ ਪਾਸੇ ਸੈਫ ਅਲੀ ਖਾਨ ਨੇ ਕਿਹਾ ਕਿ ਸ਼ਰਮਾ ਨੇ ਭੜਕਾਊ ਟਿੱਪਣੀਆਂ ਕੀਤੀਆਂ ਸਨ ਅਤੇ ਉਨ੍ਹਾਂ ਦੇ ਨਾਲ ਆਈਆਂ ਔਰਤਾਂ ਦੇ ਖਿਲਾਫ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਸੀ, ਜਿਸ ਕਾਰਨ ਲੜਾਈ ਹੋਈ ਸੀ।

ਪੁਲਿਸ ਨੇ ਇਸ ਮਾਮਲੇ ਵਿਚ 21 ਦਸੰਬਰ 2012 ਨੂੰ ਚਾਰਜਸ਼ੀਟ ਦਾਖ਼ਲ ਕੀਤੀ ਸੀ।

ਸੈਫ ਅਲੀ ਖਾਨ ਅਤੇ ਉਸ ਦੇ ਦੋ ਦੋਸਤਾਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 325 ਅਤੇ ਧਾਰਾ 34 ਦੇ ਤਹਿਤ ਦੋਸ਼ ਲਗਾਏ ਗਏ ਹਨ।
 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement