ਸੁਸ਼ਾਂਤ ਮਾਮਲੇ ਵਿਚ CBI ਜਾਂਚ ਦੀ ਮੰਗ ਹੋਈ ਤੇਜ਼, ਸਮਰਥਨ ਵਿਚ ਉਤਰੇ ਕਈ ਬਾਲੀਵੁੱਡ-ਪਾਲੀਵੁੱਡ ਸਿਤਾਰੇ
Published : Aug 14, 2020, 2:29 pm IST
Updated : Aug 14, 2020, 2:44 pm IST
SHARE ARTICLE
Bollywood stars demanded cbi enquiry
Bollywood stars demanded cbi enquiry

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਦੋ ਮਹੀਨੇ ਹੋ ਗਏ ਹਨ। ਉਹਨਾਂ ਨੇ ਅਜਿਹਾ ਕਿਉਂ ਕੀਤਾ, ਇਸ ਸਬੰਧੀ ਹਾਲੇ ਵੀ ਜਾਂਚ ਜਾਰੀ ਹੈ।

ਨਵੀਂ ਦਿੱਲੀ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਦੋ ਮਹੀਨੇ ਹੋ ਗਏ ਹਨ। ਉਹਨਾਂ ਨੇ ਅਜਿਹਾ ਕਿਉਂ ਕੀਤਾ, ਇਸ ਸਬੰਧੀ ਹਾਲੇ ਵੀ ਜਾਂਚ ਜਾਰੀ ਹੈ। ਭਾਰੀ ਗਿਣਤੀ ਵਿਚ ਲੋਕ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਅਪੀਲ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਅਦਾਕਾਰ ਨੂੰ ਇਨਸਾਫ਼ ਦਿਵਾਉਣ ਲਈ ਵੱਖਰੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਵਿਚ ਹੁਣ ਸੁਸ਼ਾਂਤ ਦੇ ਪ੍ਰਸ਼ੰਸਕਾਂ ਤੋਂ ਇਲਾਵਾ ਬਾਲੀਵੁੱਡ ਸਿਤਾਰੇ ਵੀ ਅਪਣਾ ਯੋਗਦਾਨ ਪਾ ਰਹੇ ਹਨ।

Bollywood stars demanded cbi enquiryBollywood stars demanded cbi enquiry

ਅਦਾਕਾਰਾ ਕ੍ਰਿਤੀ ਸੇਨਨ, ਵਰੁਣ ਧਵਨ, ਮੌਨੀ ਰਾਏ ਸਮੇਤ ਕਈ ਅਦਾਕਾਰ ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ਵਿਚ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ। ਕ੍ਰਿਤੀ ਸੇਨਨ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਨੋਟ ਲਿਖਿਆ ਹੈ। ਇਸ ਦੇ ਜ਼ਰੀਏ ਉਹਨਾਂ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਕ੍ਰਿਤੀ ਨੇ ਕਿਹਾ, ‘ਮੈਂ ਦੁਆ ਕਰਦੀ ਹਾਂ ਕਿ ਸੱਚ ਜਲਦ ਸਾਹਮਣੇ ਆਏ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਪ੍ਰਸ਼ੰਸਕ ਅਤੇ ਕਰੀਬੀ ਸੱਚ ਜਾਣਨ ਦਾ ਹੱਕ ਰੱਖਦੇ ਹਨ।

PhotoPhoto

ਕ੍ਰਿਤੀ ਨੇ ਅੱਗੇ ਲਿਖਿਆ, ‘ਮੈਂ ਉਮੀਦ ਕਰਦੀ ਹਾਂ ਅਤੇ ਦੁਆ ਕਰਦੀ ਹਾਂ ਕਿ ਇਹ ਮਾਮਲਾ ਸੀਬੀਆਈ ਨੂੰ ਮਿਲ ਜਾਵੇ ਤਾਂ ਜੋ ਉਹ ਇਸ ਦੀ ਜਾਂਚ ਬਿਨਾਂ ਸਿਆਸੀ ਏਜੰਡੇ ਤੋਂ ਕਰ ਸਕਣ। ਇਸ ਨਾਲ ਪਰਿਵਾਰ ਨੂੰ ਇਨਸਾਫ਼ ਮਿਲੇਗਾ। ਇਹੀ ਸਮਾਂ ਹੈ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਪਹੁੰਚਾਉਣ ਦਾ’। ਅਦਾਕਾਰ ਵਰੁਣ ਧਵਨ ਨੇ ਇੰਸਟਾਗ੍ਰਾਮ ‘ਤੇ #CBIforSSR ਲਿਖਿਆ। ਉੱਥੇ ਹੀ ਇਸ ਗੱਲ ਤੋਂ ਟਵਿਟਰ ‘ਤੇ ਯੂਜ਼ਰ ਉਹਨਾਂ ਨੂੰ ਟਰੋਲ ਵੀ ਕਰ ਰਹੇ ਹਨ ਕਿ ਸੁਸ਼ਾਂਤ ਦੇ ਜਾਣ ਤੋਂ 60 ਦਿਨ ਬਾਅਦ ਉਹਨਾਂ ਨੂੰ ਇਨਸਾਫ਼ ਦੀ ਯਾਦ ਆਈ ਹੈ।

PhotoPhoto

ਅਦਾਕਾਰਾ ਡੇਜ਼ੀ ਸ਼ਾਹ ਨੇ ਵੀ ਸੀਬੀਆਈ ਜਾਂਚ ਦੀ ਮੰਗ ਕਰਦੇ ਹੋਏ ਸੁਸ਼ਾਂਤ ਦੇ ਪਰਿਵਾਰ ਦਾ ਦੁੱਖ ਸਾਂਝਾ ਕੀਤਾ। ਸੁਸ਼ਾਂਤ ਦੀ ਐਕਸ ਗਰਲਫ੍ਰੈਂਡ ਅੰਕਿਤਾ ਲੋਖੰਡੇ ਨੇ ਵੀ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਜ਼ਰੀਏ ਸੁਸ਼ਾਂਤ ਮਾਮਲੇ ਵਿਚ ਇਨਸਾਫ਼ ਲਈ ਗੁਹਾਰ ਲਗਾਈ ਹੈ। ਉਹਨਾਂ ਨੇ ਇਸ ਮਾਮਲੇ ਵਿਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਵੀਡੀਓ ਵਿਚ ਅੰਕਿਤਾ ਕਹਿ ਰਹੀ ਹੈ ਕਿ ਇਹ ਸੱਚ ਜਾਣਨ ਦਾ ਸਭ ਨੂੰ ਅਧਿਕਾਰ ਹੈ ਕਿ ਆਖਿਰ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਕੀ ਹੋਇਆ ਸੀ।

Ankita Ankita lokhande

ਕੰਗਨਾ ਰਣੌਤ ਸ਼ੁਰੂਆਤ ਤੋਂ ਹੀ ਸੁਸ਼ਾਂਤ ਮਾਮਲੇ ਵਿਚ ਅਪਣੀ ਗੱਲ ਰੱਖ ਰਹੀ ਹੈ। ਉਹਨਾਂ ਨੇ ਨੈਪੋਟਿਜ਼ਮ ਤੋਂ ਲੈ ਕੇ ਫ਼ਿਲਮ ਮਾਫੀਆ ਬਾਰੇ ਕਈ ਗੱਲਾਂ ਕਹੀਆਂ ਹਨ। ਉਹ ਵੀ ਸੀਬੀਆਈ ਜਾਂਚ ਦੀ ਮੰਗ ਕਰ ਰਹੀ ਹੈ। ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਅਤੇ ਉਹਨਾਂ ਦੀ ਭੈਣ ਰੁਬੀਨਾ ਬਾਜਵਾ ਨੇ ਵੀ ਇਸ ਮਾਮਲੇ ਵਿਚ  ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। 

Instagram Post Instagram Post

ਅਦਾਕਾਰਾ ਮੌਨੀ ਰਾਏ ਨੇ ਵੀ ਸੁਸ਼ਾਂਤ ਕੇਸ ਨੂੰ ਲੈ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਨੇ ਇੰਸਟਾਗ੍ਰਾਮ ‘ਤੇ ਲਿਖਿਆ- #CBIforSushantSinghRajput । ਸੁਸ਼ਾਂਤ ਨਾਲ ਫਿਲਮ ਸ਼ੁੱਧ ਦੇਸੀ ਰੋਮਾਂਸ ਵਿਚ ਕੰਮ ਕਰ ਚੁੱਕੀ ਅਦਾਕਾਰਾ ਪਰਿਣੀਤੀ ਚੋਪੜਾ ਨੇ ਵੀ ਇਸ ਮਾਮਲੇ ਵਿਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

Kangna Kangana Ranaut 

ਸੁਸ਼ਾਂਤ ਦੀ ਆਖਰੀ ਫਿਲਮ ਦਿਲ ਬੇਚਾਰਾ ਦੀ ਅਦਾਕਾਰਾ ਸੰਜਨਾ ਸੰਘੀ ਨੇ ਵੀ ਇਸ ਮਾਮਲੇ ‘ਤੇ ਅਪਣੀ ਗੱਲ ਰੱਖੀ। ਇਸ ਤੋਂ ਇਲ਼ਾਵਾ ਸਿਧਾਂਤ ਚਤੁਰਵੇਦੀ ਅਤੇ ਸੂਰਜ ਪੰਚੋਲੀ ਵੀ ਸੀਬੀਆਈ ਜਾਂਚ ਦੀ ਮੰਗ ਦਾ ਸਮਰਥਨ ਕਰਦੇ ਨਜ਼ਰ ਆਏ। ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਨੇ ਵੀ ਇਸ ਮਾਮਲੇ ਵਿਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement