ਸੀਐੱਮ ਖੱਟਰ ਨੇ ਭਰੋਸਾ ਦਿਵਾਇਆ ਕਿ ਪੂਰਾ ਮਾਮਲਾ ਸੀਬੀਆਈ ਨੂੰ ਤਬਦੀਲ ਕੀਤੇ ਜਾਣ ਤੋਂ ਬਾਅਦ ਉਹਨਾਂ ਨੂੰ ਹੁਣ ਇਨਸਾਫ਼ ਜਰੂਰ ਮਿਲੇਗਾ।
ਨਵੀਂ ਦਿੱਲੀ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਅਤੇ ਉਨ੍ਹਾਂ ਦੀ ਭੈਣ ਰਾਣੀ ਸਿੰਘ ਨਾਲ ਫਰੀਦਾਬਾਦ ਵਿਚ ਮੁਲਾਕਾਤ ਕੀਤੀ। ਸੁਸ਼ਾਂਤ ਦੇ ਪਿਤਾ ਨੂੰ ਦਿਲਾਸਾ ਦਿੰਦੇ ਹੋਏ ਸੀਐੱਮ ਖੱਟਰ ਨੇ ਭਰੋਸਾ ਦਿਵਾਇਆ ਕਿ ਪੂਰਾ ਮਾਮਲਾ ਸੀਬੀਆਈ ਨੂੰ ਤਬਦੀਲ ਕੀਤੇ ਜਾਣ ਤੋਂ ਬਾਅਦ ਉਹਨਾਂ ਨੂੰ ਹੁਣ ਇਨਸਾਫ਼ ਜਰੂਰ ਮਿਲੇਗਾ। ਸੁਸ਼ਾਂਤ ਸਿੰਘ ਦੇ ਜੀਜਾ ਓਪੀ ਸਿੰਘ ਫਰੀਦਾਬਾਦ ਦੇ ਪੁਲਿਸ ਕਮਿਸ਼ਨਰ ਹਨ।
ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਆਤਮ ਹੱਤਿਆ ਮਾਮਲੇ ਦੀ ਜਾਂਚ ਨੂੰ ਲੈ ਕੇ ਬਿਹਾਰ ਅਤੇ ਮਹਾਰਾਸ਼ਟਰ ਪੁਲਿਸ ਵਿਚਾਲੇ ਬਹੁਤ ਜੱਦੋ ਜਹਿਦ ਹੋਈ ਸੀ। ਹਾਲਾਂਕਿ ਸੀਬੀਆਈ ਹੁਣ ਇਸ ਕੇਸ ਦੀ ਜਾਂਚ ਕਰ ਰਹੀ ਹੈ, ਮਹਾਰਾਸ਼ਟਰ ਸਰਕਾਰ ਅਜੇ ਵੀ ਇਸ ਦਾ ਵਿਰੋਧ ਕਰ ਰਹੀ ਹੈ। ਇਸ ਸਬੰਧ ਵਿਚ ਸੁਪਰੀਮ ਕੋਰਟ ਵਿਚ ਵੀ ਜਵਾਬ ਦਿੱਤਾ ਗਿਆ ਹੈ।
ਮਹਾਰਾਸ਼ਟਰ ਸਰਕਾਰ ਨੇ ਸੀਲ ਬੰਦ ਲਿਫ਼ਾਫੇ ਵਿਚ ਜਾਂਚ ਦੀ ਰਿਪੋਰਟ ਸੁਪਰੀਮ ਕੋਰਟ ਵਿਚ ਦਾਖਿਲ ਕੀਤੀ ਹੈ। ਸੁਪਰੀਮ ਕੋਰਟ ਵਿੱਚ ਦਾਇਰ ਆਪਣੇ ਜਵਾਬ ਵਿਚ ਮਹਾਰਾਸ਼ਟਰ ਸਰਕਾਰ ਨੇ ਬਿਹਾਰ ਸਰਕਾਰ ’ਤੇ ਕਈ ਦੋਸ਼ ਲਾਏ ਹਨ। ਇਸ ਦੇ ਜਵਾਬ ਵਿਚ ਇਹ ਕਿਹਾ ਗਿਆ ਹੈ ਕਿ ਬਿਹਾਰ ਸਰਕਾਰ ਨੂੰ ਸਿਰਫ ਜ਼ੀਰੋ ਐਫਆਈਆਰ ਦਰਜ ਕਰਨ ਦਾ ਅਧਿਕਾਰ ਸੀ। ਉਨ੍ਹਾਂ ਨੂੰ ਐਫਆਈਆਰ ਦਰਜ ਕਰਨੀ ਚਾਹੀਦੀ ਸੀ ਅਤੇ ਸਾਨੂੰ ਭੇਜਣੀ ਚਾਹੀਦੀ ਸੀ।
ਇੱਥੇ ਬਿਹਾਰ ਪੁਲਿਸ ਨੇ ਸੁਸ਼ਾਂਤ ਕੇਸ ਨਾਲ ਜੁੜੇ ਸਾਰੇ ਦਸਤਾਵੇਜ਼ ਸੀਬੀਆਈ ਨੂੰ ਸੌਂਪੇ ਹਨ। ਇਸ ਦੇ ਨਾਲ ਸੀਬੀਆਈ ਨੇ ਸ਼ੁਸ਼ਾਂਤ ਕੇਸ ਵਿਚ ਸੁਪਰੀਮ ਕੋਰਟ ਤੋਂ ਬਿਹਾਰ ਪੁਲਿਸ ਨੂੰ ਵੀ ਧਿਰ ਬਣਾਉਨ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਪਿਛਲੇ ਕੁੱਝ ਦਿਨਾਂ ਵਿਚ ਸੁਸ਼ਾਂਤ ਦੇ ਪਿਤਾ ਕੇ ਕੇ ਸਿੰਘ ਨੇ ਪਟਨਾ ਵਿੱਚ ਅਭਿਨੇਤਰੀ ਰੀਆ ਚੱਕਰਵਰਤੀ ਖਿਲਾਫ ਐਫਆਈਆਰ ਦਰਜ ਕੀਤੀ ਸੀ।