ਅੱਜ ਵਿਆਹ ਦੇ ਬੰਧਨ 'ਚ ਬੱਝੇਗੀ ਅਨਿਲ ਕਪੂਰ ਦੀ ਧੀ Rhea Kapoor
Published : Aug 14, 2021, 2:17 pm IST
Updated : Aug 14, 2021, 2:17 pm IST
SHARE ARTICLE
Rhea Kapoor to marry her boyfriend Karan Boolani
Rhea Kapoor to marry her boyfriend Karan Boolani

ਰੀਆ ਕਪੂਰ ਅਤੇ ਕਰਨ ਬੁਲਾਨੀ ਪਿਛਲੇ 13 ਸਾਲਾਂ ਤੋਂ ਰਿਸ਼ਤੇ ਵਿਚ ਹਨ ਤੇ ਅੱਜ ਇਹ ਦੋਵੇਂ ਅਨਿਲ ਕਪੂਰ ਦੇ ਜੁਹੂ ਬੰਗਲੇ ਵਿਚ ਵਿਆਹ ਕਰਨ ਜਾ ਰਹੇ ਹਨ।

 

ਮੁੰਬਈ: ਬਾਲੀਵੁੱਡ ਅਦਾਕਾਰ ਅਨਿਲ ਕਪੂਰ (Anil Kapoor) ਦੀ ਛੋਟੀ ਧੀ ਅਤੇ ਫ਼ਿਲਮ ਨਿਰਮਾਤਾ ਰੀਆ ਕਪੂਰ (Rhea Kapoor) ਅੱਜ ਆਪਣੇ ਬੁਆਏਫ੍ਰੈਂਡ (Boyfriend) ਕਰਨ ਬੁਲਾਨੀ ਨਾਲ ਵਿਆਹ ਕਰਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰੀਆ ਕਪੂਰ ਅਤੇ ਕਰਨ ਬੁਲਾਨੀ (Karan Boolani) ਪਿਛਲੇ 13 ਸਾਲਾਂ (13 years Relation) ਤੋਂ ਰਿਸ਼ਤੇ ਵਿਚ ਹਨ ਅਤੇ ਅੱਜ ਇਹ ਦੋਵੇਂ ਅਨਿਲ ਕਪੂਰ ਦੇ ਜੁਹੂ ਬੰਗਲੇ ਵਿਚ ਵਿਆਹ ਕਰਨ ਜਾ ਰਹੇ ਹਨ।

ਹੋਰ ਪੜ੍ਹੋ: PM ਮੋਦੀ ਦਾ ਵੱਡਾ ਐਲਾਨ- ਦੇਸ਼ ‘ਚ 14 ਅਗਸਤ ਦਾ ਦਿਨ ‘ਵੰਡ ਦਾ ਦੁਖਾਂਤ ਦਿਵਸ' ਵਜੋਂ ਮਨਾਇਆ ਜਾਵੇਗਾ

Rhea Kapoor to marry her boyfriend Karan BoolaniRhea Kapoor to marry her boyfriend Karan Boolani

ਸੂਤਰਾਂ ਅਨੁਸਾਰ ਰੀਆ ਕਪੂਰ ਅਤੇ ਕਰਨ ਬੁਲਾਨੀ ਦਾ ਵਿਆਹ ਸਮਾਰੋਹ ਦੋ-ਤਿੰਨ ਦਿਨਾਂ ਤੱਕ ਚੱਲਣ ਦੀ ਸੰਭਾਵਨਾ ਹੈ। ਹਾਲਾਂਕਿ, ਅਜੇ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ, ਇਸ ਵਿਆਹ ਸਮਾਰੋਹ ਦੇ ਨਿਜੀ ਹੋਣ ਦੇ ਕਾਰਨ, ਸਿਰਫ਼ ਲੜਕੀ ਅਤੇ ਲੜਕੇ ਦੇ ਪਰਿਵਾਰ ਅਤੇ ਨਜ਼ਦੀਕੀ ਦੋਸਤ ਹੀ ਇਸ ਵਿਚ ਸ਼ਾਮਲ ਹੋਣਗੇ।

ਹੋਰ ਪੜ੍ਹੋ: ਟਵਿੱਟਰ ਨੇ ਰਾਹੁਲ ਗਾਂਧੀ ਦਾ ਅਕਾਊਂਟ ਕੀਤਾ ਅਨਲਾਕ

ਕਰਨ ਅਤੇ ਰਿਆ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਰਹੇ ਹਨ। ਰੀਆ ਕਪੂਰ ਅਕਸਰ ਕਰਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਕਰਨ ਬੁਲਾਨੀ ਨੇ ਵੀ ਸੋਸ਼ਲ ਮੀਡੀਆ 'ਤੇ ਰੀਆ ਕਪੂਰ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

Rhea Kapoor to marry her boyfriend Karan BoolaniRhea Kapoor to marry her boyfriend Karan Boolani

ਹੋਰ ਪੜ੍ਹੋ: ਰਾਜ ਕੁੰਦਰਾ ਨੇ ਬੰਬੇ HC ਤੋਂ ਮੰਗੀ ਅਗਾਊਂ ਜ਼ਮਾਨਤ, ਕਿਹਾ- ਮੈਂ ਕੰਪਨੀ ਦਾ ਸਿਰਫ਼ ਸਲੀਪਿੰਗ ਪਾਰਟਨਰ ਸੀ

ਗੱਲ ਕਰੀਏ ਕਰਨ ਬੁਲਾਨੀ ਦੀ ਤਾਂ ਉਹ ਇੱਕ ਫ਼ਿਲਮ ਨਿਰਮਾਤਾ ਹਨ ਜਿਨ੍ਹਾਂ ਨੇ ਲਗਭਗ 500 ਇਸ਼ਤਿਹਾਰ ਬਣਾਏ ਹਨ। ਉਸਨੇ ਆਇਸ਼ਾ ਅਤੇ ਵੇਕ ਅਪ ਸਿਡ ਵਰਗੀਆਂ ਫਿਲਮਾਂ ਵਿਚ ਸਹਾਇਕ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਸੋਨਮ ਕਪੂਰ ਜੁਲਾਈ ਵਿਚ ਆਪਣੀ ਭੈਣ ਦੇ ਵਿਆਹ ਲਈ ਮੁੰਬਈ ਵਾਪਸ ਆਈ ਸੀ। ਸੋਨਮ ਦੇ ਪਤੀ ਆਨੰਦ ਆਹੂਜਾ ਵੀ ਇਸ ਸਮੇਂ ਮੁੰਬਈ ਵਿਚ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement