Karan Johar ਦੀ ‘Takht’ ਮੁੜ ਹੋਣ ਜਾ ਰਹੀ ਸ਼ੁਰੂ, 150 ਕਰੋੜ ਦੇ ਬਜਟ ਨਾਲ ਬਣੇਗੀ ਇਹ ਫ਼ਿਲਮ

By : AMAN PANNU

Published : Aug 7, 2021, 5:03 pm IST
Updated : Aug 7, 2021, 5:03 pm IST
SHARE ARTICLE
Karan Johar's 'Takht' Resumes
Karan Johar's 'Takht' Resumes

ਫ਼ਿਲਮ ਦੀ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ, ਇਸ ਬਾਰੇ ਪਤਾ ਲਗਣਾ ਅਜੇ ਬਾਕੀ ਹੈ। ਫਿਲਹਾਲ ਸਾਰੇ ਕਲਾਕਾਰ ਆਪਣੇ ਵੱਖ-ਵੱਖ ਪ੍ਰੋਜੈਕਟਸ ਵਿਚ ਰੁਝੇ ਹੋਏ ਹਨ।

ਮੁੰਬਈ: ਫ਼ਿਲਮ ਡਾਇਰੈਕਟਰ ਕਰਨ ਜੌਹਰ (Karan Johar) ਦਾ ਡਰੀਮ ਪ੍ਰੋਜੈਕਟ 'ਤਖਤ' (Takht) ਦੁਬਾਰਾ ਸ਼ੁਰੂ ਹੋਣ ਜਾ ਰਿਹਾ ਹੈ। ਵਪਾਰ ਵਿਸ਼ਲੇਸ਼ਕਾਂ ਅਨੁਸਾਰ, "ਫਿਲਮ ਦਾ ਪ੍ਰੀ-ਪ੍ਰੋਡਕਸ਼ਨ (Pre Production) ਦੁਬਾਰਾ ਸ਼ੁਰੂ ਹੋ ਗਿਆ ਹੈ।" ਪਹਿਲਾਂ ਇਸ ਫ਼ਿਲਮ ਦਾ ਨਿਰਮਾਤਾ ਸਾਥੀ (Producer Partner) ਸਟਾਰ ਇੰਡੀਆ (Star India) ਸੀ, ਪਰ ਉਨ੍ਹਾਂ ਨੂੰ ਫ਼ਿਲਮ ਦਾ 150 ਕਰੋੜ ਦਾ ਬਜਟ ਬਹੁਤ ਵੱਡਾ ਲੱਗ ਰਿਹਾ ਸੀ। ਅਜਿਹੀ ਸਥਿਤੀ ਵਿਚ, ਉਹ ਪ੍ਰੋਜੈਕਟ ਤੋਂ ਬਾਹਰ ਹੋ ਗਏ।

ਹੋਰ ਪੜ੍ਹੋ: Pop star ਰਿਹਾਨਾ ਅਰਬਪਤੀਆਂ ਦੀ ਲਿਸਟ 'ਚ ਸ਼ਾਮਲ, ਜਾਣੋ ਹੋਰ Pop star ਮਹਿਲਾ ਸਿੰਗਰਾਂ ਦੀ ਕਮਾਈ

Takht FilmTakht Film

ਹੁਣ ਸਟਾਰ ਇੰਡੀਆ ਲਾਇਕਾ ਦੀ ਜਗ੍ਹਾ ਲਾਇਕਾ ਦੇ ਨਿਰਮਾਤਾ ਸਾਥੀ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਹਾਲਾਂਕਿ, ਇਸ ਸਭ ਬਾਰੇ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ।" ਫਿਲਮ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ, "ਕਹਾਣੀ ਵਿਚ ਲੋੜੀਂਦੇ ਬਦਲਾਅ ਕੀਤੇ ਜਾ ਰਹੇ ਹਨ। ਹੁਣ ਇਹ ਦਾਰਾ ਸ਼ਿਕੋਹ ਅਤੇ ਔਰੰਗਜ਼ੇਬ ਦੀਆਂ ਆਪਸੀ ਲੜਾਈਆਂ ਦੇ ਨਾਲ ਨਾਲ ਉਨ੍ਹਾਂ ਦੇ ਪਿਆਰ ਦੇ ਰਿਸ਼ਤੇ 'ਤੇ ਵੀ ਧਿਆਨ ਕੇਂਦਰਤ ਕਰੇਗੀ। ਉਨ੍ਹਾਂ ਦੀ ਹਿੰਦੂ ਰਾਜਿਆਂ ਨਾਲ ਜੰਗ ਦੇ ਪਲਾਟ ਨੂੰ ਵੀ ਹਟਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। 

ਹੋਰ ਪੜ੍ਹੋ: ਪਿਛਲੇ ਇੰਗਲੈਂਡ ਦੌਰੇ ਤੋਂ ਸਿੱਖਿਆ, ਐਂਡਰਸਨ ਅਤੇ ਬ੍ਰਾਡ ਦਾ ਸਾਹਮਣਾ ਕਰਨਾ ਚੁਣੌਤੀਪੂਰਨ: KL Rahul

Dharma ProductionsDharma Productions

ਹੋਰ ਪੜ੍ਹੋ: ਕੋਰੋਨਾ ਮਹਾਮਾਰੀ ਦੌਰਾਨ 80 ਕਰੋੜ ਭਾਰਤੀਆਂ ਨੂੰ ਮਿਲਿਆ ਮੁਫਤ ਰਾਸ਼ਨ: ਪ੍ਰਧਾਨ ਮੰਤਰੀ ਮੋਦੀ

ਫ਼ਿਲਮ ਦਾ ਪ੍ਰੀ-ਪ੍ਰੋਡਕਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਇਸ ਫ਼ਿਲਮ ਵਿਚ ਰਣਵੀਰ ਸਿੰਘ (Ranveer Singh), ਕਰੀਨਾ ਕਪੂਰ ਖਾਨ (Kareena Kapoor), ਆਲੀਆ ਭੱਟ (Alia Bhatt), ਵਿੱਕੀ ਕੌਸ਼ਲ (Vicky Kaushal), ਭੂਮੀ ਪੇਡਨੇਕਰ (Bhumi Pednekar), ਜਾਨਵੀ ਕਪੂਰ ਅਤੇ ਅਨਿਲ ਕਪੂਰ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ਦੀ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ, ਇਸ ਬਾਰੇ ਪਤਾ ਲਗਣਾ ਅਜੇ ਬਾਕੀ ਹੈ। ਫਿਲਹਾਲ ਸਾਰੇ ਕਲਾਕਾਰ ਆਪਣੇ ਵੱਖ-ਵੱਖ ਪ੍ਰੋਜੈਕਟਸ ਵਿਚ ਰੁਝੇ ਹੋਏ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement