Ardaas Sarbat De Bhale Di : ਰਿਵਿਊ ਦੌਰਾਨ ਦਰਸ਼ਕਾਂ ਨੇ ਕਿਹਾ -ਫਿਲਮ ਵਿਚ ਬਹੁਤ ਵਧੀਆਂ ਤੇ ਸਾਰਿਆਂ ਨੇ ਕੰਮ ਵੀ ਬਾਖੂਬੀ ਕੀਤਾ
Ardaas Sarbat De Bhale Di Movie Review Article: 13 ਸਤੰਬਰ ਨੂੰ ਦੁਨੀਆ ਭਰ ’ਚ ‘ਅਰਦਾਸ ਸਰਬੱਤ ਦੇ ਭਲੇ ਦੀ’ ਫਿਲਮ ਵੱਡੇ ਪੱਧਰ ’ਤੇ ਰਿਲੀਜ਼ ਹੋ ਗਈ ਹੈ। ਫਿਲਮ ਰਿਲੀਜ਼ ਹੁੰਦੇ ਹੀ ਸ਼ੋਅ ਹਾਊਸਫੁੱਲ ਚੱਲ ਰਹੇ ਹਨ। ਦਰਸ਼ਕ ਆਪਣੇ ਬੱਚਿਆਂ ਤੇ ਮਾਪਿਆਂ ਨਾਲ ਫਿਲਮ ਵੇਖਣ ਲਈ ਜਾ ਰਹੇ ਹਨ। 'ਅਰਦਾਸ ਸਰਬੱਤ ਦੇ ਭਲੇ ਦੀ’ ਫਿਲਮ ਬਾਰੇ ਰੋਜ਼ਾਨਾ ਸਪੋਕਸਮੈਨ ਨੇ ਦਰਸ਼ਕਾਂ ਦੇ ਰਿਵਿਊ ਲਏ।
ਫਿਲਮ ਵੇਖ ਕੇ ਆਏ ਦਰਸ਼ਕਾਂ ਨੇ ਕਿਹਾ ਕਿ ਫਿਲਮ ਬਹੁਤ ਵਧੀਆਂ ਹੈ। ਇਹ ਫਿਲਮ ਪੂਰੇ ਪ੍ਰਵਾਰ ਨਾਲ ਵੇਖਣ ਵਾਲੀ ਫਿਲਮ ਹੈ। ਦਰਸ਼ਕਾਂ ਨੇ ਕਿਹਾ ਕਿ ਇਹੋ ਜਿਹੀਆਂ ਹੋਰ ਵੀ ਫਿਲਮਾਂ ਬਣਨੀਆਂ ਚਾਹੀਦੀਆਂ ਹਨ ਤਾਂ ਜੋ ਬੱਚਿਆਂ ਨੂੰ ਆਪਣੀ ਸਿੱਖੀ ਬਾਰੇ ਪਤਾ ਲੱਗੇ। ਲੋਕਾਂ ਨੇ ਕਿਹਾ ਕਿ ਸਾਰੀ ਟੀਮ ਨੇ ਬਾਖੂਬੀ ਕੰਮ ਕੀਤਾ ਹੈ ਤੇ ਫਿਲਮ ਭਾਵੁਕ ਕਰ ਦੇਣ ਵਾਲੀ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਹ ਫਿਲਮ ਜ਼ਰੂਰ ਵਿਖਾਉਣੀ ਚਾਹੀਦੀ ਹੈ। ਫਿਲਮ ਵਿਚ ਆਪਣੇ ਮਾਪਿਆਂ ਦੀ ਕਦਰ ਕਰਨ ਬਾਰੇ ਦੱਸਿਆ ਗਿਆ।
ਫਿਲਮ ਨੂੰ ਵਿਦੇਸਾਂ ਵਿਚ ਵੀ ਲੋਕਾਂ ਵਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਦਰਸ਼ਕਾਂ ਨੇ ਕਿਹਾ ਕਿ ਇਸ ਫਿਲਮ ਦੀ ਬਹੁਤ ਲੋੜ ਸੀ, ਸਾਰਿਆਂ ਨੂੰ ਇਹ ਫਿਲਮ ਜ਼ਰੂਰ ਵੇਖਣੀ ਚਾਹੀਦੀ ਹੈ।
ਦੱਸ ਦੇਈਏ ਕਿ ਫਿਲਮ ਨੂੰ ਗਿੱਪੀ ਗਰੇਵਾਲ ਵੱਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਫਿਲਮ ’ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜੈਸਮੀਨ ਭਸੀਨ, ਨਿਰਮਲ ਰਿਸ਼ੀ, ਪ੍ਰਿੰਸ ਕੰਵਲਜੀਤ ਸਿੰਘ, ਜੱਗੀ ਸਿੰਘ, ਸਰਦਾਰ ਸੋਹੀ ਤੇ ਸੀਮਾ ਕੌਸ਼ਲ ਸਣੇ ਕਈ ਕਲਾਕਾਰ ਅਹਿਮ ਭੂਮਿਕਾ ਨਿਭਾਈ ਹੈ। ਜ਼ਿਕਰਯੋਗ ਹੈ ਕਿ 'ਅਰਦਾਸ ਸਰਬੱਤ ਦੇ ਭਲੇ ਦੀ' ਅਰਦਾਸ ਫਰੈਂਚਾਇਜ਼ੀ ਦਾ ਤੀਜਾ ਭਾਗ ਹੈ।