Kristina Joksimovic: ਟੁਕੜਿਆਂ ਨੂੰ ਬਲੈਂਡਰ ’ਚ ਪਾ ਕੇ ਪਿਊਰੀ ਦੀ ਤਰ੍ਹਾਂ ਬਣਾ ਦਿਤਾ ਸੀ।
Kristina Joksimovic: ਸਾਬਕਾ ਮਿਸ ਸਵਿਟਜਰਲੈਂਡ ਫਾਈਨਲਿਸਟ ਕਿ੍ਰਸਟੀਨਾ ਜੋਕਸੀਮੋਵਿਕ ਨੂੰ ਉਸ ਦੇ ਪਤੀ ਨੇ ਬੇਰਹਿਮੀ ਨਾਲ ਮਾਰ ਦਿਤਾ ਸੀ। ਦੋਸੀ ਇੰਨਾ ਗੁੱਸੇ ‘ਚ ਸੀ ਕਿ ਪਹਿਲਾਂ ਉਸ ਨੇ ਲਾਸ ਦੇ ਟੁਕੜੇ ਕਰ ਦਿਤੇ ਅਤੇ ਫਿਰ ਉਨ੍ਹਾਂ ਟੁਕੜਿਆਂ ਨੂੰ ਬਲੈਂਡਰ ’ਚ ਪਾ ਕੇ ਪਿਊਰੀ ਦੀ ਤਰ੍ਹਾਂ ਬਣਾ ਦਿਤਾ ਸੀ।
ਇਸ ਖ਼ੌਫ਼ਨਾਕ ਕਤਲ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਪਤੀ ਹੁਣ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਅਪਣੀ ਪਤਨੀ ਦਾ ਕਤਲ ਆਤਮ ਰਖਿਆ ਲਈ ਕੀਤਾ ਹੈ। ਸਵਿਸ ਮਾਡਲ ਕਿ੍ਰਸਟੀਨਾ ਜੋਕਸੀਮੋਵਿਚ ਦੇ ਪਤੀ ਥਾਮਸ ਨੇ ਹੁਣ ਆਤਮ-ਰਖਿਆ ’ਚ ਕਤਲ ਕਰਨ ਦੀ ਗੱਲ ਕਬੂਲ ਕਰ ਲਈ ਹੈ।
ਸਾਬਕਾ ਮਿਸ ਸਵਿਟਜ਼ਰਲੈਂਡ ਫਾਈਨਲਿਸਟ ਕਿ੍ਰਸਟੀਨਾ ਜੋਕਸਿਮੋਵਿਕ ਦੀ ਇਕ ਦੋਸਤ ਨੇ ਕੈਟਵਾਕ ਕੋਚ ਦੇ ਕਤਲ ਤੋਂ ਬਾਅਦ ਕਿਹਾ ਕਿ ਉਹ ਸੋਚਦੀ ਸੀ ਕਿ ਉਹ ਇਕ ਸੰਪੂਰਨ ਪਰਵਾਰ ਸਨ। ਸਵਿਸ ਅਧਿਕਾਰੀਆਂ ਦੇ ਅਨੁਸਾਰ, ਕਿ੍ਰਸਟੀਨਾ ਦੇ ਅਵਸ਼ੇਸ਼ਾਂ ਨੂੰ ਉਸ ਦੇ ਪਤੀ ਥਾਮਸ ਨੇ ਇਕ ਬਲੈਂਡਰ ਵਿਚ ਪਿਊਰੀ ਕੀਤਾ ਸੀ।
ਥਾਮਸ ਨੇ 2017 ਵਿਚ ਕਿ੍ਰਸਟੀਨਾ ਜੋਕਸੀਮੋਵਿਚ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ। ਪੋਸਟਮਾਰਟਮ ਅਨੁਸਾਰ, ਕਿ੍ਰਸਟੀਨਾ ਦੀ ਲਾਸ਼ ਨੂੰ ਉਸ ਦੇ ਲਾਂਡਰੀ ਰੂਮ ਵਿਚ ਇਕ ਜਿਗਸ, ਚਾਕੂ ਤੇ ਗਾਰਡਨ ਸੀਅਰਜ਼ ਦੀ ਵਰਤੋਂ ਕਰ ਕੇ ਵੱਢਿਆ ਗਿਆ ਸੀ।