ਖ਼ਬਰਾਂ |

ਤਾਜ਼ਾ |

Badshah dating Mrunal Thakur?: ਮ੍ਰਿਣਾਲ ਠਾਕੁਰ ਨਾਲ ਅਪਣੇ ਪ੍ਰੇਮ ਸਬੰਧਾਂ ਦੀਆਂ ਖ਼ਬਰਾਂ 'ਤੇ ਰੈਪਰ ਬਾਦਸ਼ਾਹ ਨੇ ਤੋੜੀ ਚੁੱਪੀ
Published : Nov 14, 2023, 4:59 pm IST
Updated : Nov 14, 2023, 5:14 pm IST
SHARE ARTICLE
Actor Mrunal Thakur, Badshah dating rumours
Actor Mrunal Thakur, Badshah dating rumours

ਰੈਪਰ ਬਾਦਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਸੱਚ ਨਹੀਂ ਹੈ।

Badshah dating Mrunal Thakur? ਅਦਾਕਾਰਾ ਮ੍ਰਿਣਾਲ ਠਾਕੁਰ ਨਾਲ ਅਪਣੇ ਪ੍ਰੇਮ ਸਬੰਧਾਂ ਦੀਆਂ ਖ਼ਬਰਾਂ 'ਤੇ ਚੁੱਪੀ ਤੋੜਦੇ ਹੋਏ ਰੈਪਰ ਬਾਦਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਸੱਚ ਨਹੀਂ ਹੈ। ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਉਰਫ ਬਾਦਸ਼ਾਹ ਨੂੰ ਪਿਛਲੇ ਹਫਤੇ ਸ਼ਿਲਪਾ ਸ਼ੈਟੀ ਦੀ ਦੀਵਾਲੀ ਪਾਰਟੀ 'ਚ ਮ੍ਰਿਣਾਲ ਠਾਕੁਰ ਦਾ ਹੱਥ ਫੜਦੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਦੋਹਾਂ ਦੇ ਰਿਸ਼ਤੇ ਦੀਆਂ ਖ਼ਬਰਾਂ ਆਉਣ ਲੱਗੀਆਂ।

ਬਾਦਸ਼ਾਹ (37) ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਇਨ੍ਹਾਂ ਖਬਰਾਂ ਵੱਲ ਇਸ਼ਾਰਾ ਕਰਦਿਆਂ ਲਿਖਿਆ, ''ਪਿਆਰੇ ਇੰਟਰਨੈੱਟ, ਤੁਹਾਨੂੰ ਇਕ ਵਾਰ ਫਿਰ ਨਿਰਾਸ਼ ਕਰਨ ਲਈ ਅਫਸੋਸ ਹੈ। ਜਿਵੇਂ ਤੁਸੀਂ ਸੋਚ ਰਹੇ ਹੋ, ਅਜਿਹਾ ਕੁੱਝ ਨਹੀਂ ਹੈ"।

ਹਾਲਾਂਕਿ ਮ੍ਰਿਣਾਲ ਠਾਕੁਰ (31) ਨੇ ਇਸ ਸਬੰਧ 'ਚ ਅਜੇ ਤਕ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ ਬਾਦਸ਼ਾਹ ਨੇ ਇਸ ਸਾਲ ਅਪ੍ਰੈਲ 'ਚ ਮਾਡਲ ਈਸ਼ਾ ਰਿਖੀ ਨਾਲ ਅਪਣੇ ਵਿਆਹ ਦੀਆਂ ਖ਼ਬਰਾਂ ਨੂੰ ਵੀ ਖਾਰਜ ਕਰ ਦਿਤਾ ਸੀ। ਬਾਦਸ਼ਾਹ ਦੀ ਸਾਬਕਾ ਪਤਨੀ ਜੈਸਮੀਨ ਮਸੀਹ ਹੈ। ਦੋਵਾਂ ਦੀ ਛੇ ਸਾਲ ਦੀ ਬੇਟੀ ਹੈ।

(For more news apart from Actor Mrunal Thakur, Badshah dating rumours, stay tuned to Rozana Spokesman)

SHARE ARTICLE

ਏਜੰਸੀ

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement