Rapper Badshah News: ਰੈਪਰ ਬਾਦਸ਼ਾਹ ਅਤੇ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਸਮੇਤ 40 ਕਲਾਕਾਰਾਂ ਵਿਰੁੱਧ ਮਾਮਲਾ ਦਰਜ, ਜਾਣੋ ਕਿਉਂ
Published : Oct 31, 2023, 12:19 pm IST
Updated : Oct 31, 2023, 1:10 pm IST
SHARE ARTICLE
Case against 40 celebs including Badshah Sanjay Dutt, know why
Case against 40 celebs including Badshah Sanjay Dutt, know why

30 ਅਕਤੂਬਰ ਨੂੰ ਬਾਦਸ਼ਾਹ ਨੂੰ ਮਹਾਰਾਸ਼ਟਰ ਦੇ ਸਾਈਬਰ ਦਫ਼ਤਰ 'ਚ ਦੇਖਿਆ ਗਿਆ ਸੀ।  

 

Rapper Badshah And Sanjay Dutt News: - ਮਹਾਦੇਵ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ 'ਚ ਹੁਣ ਤੱਕ ਕਈ ਸਿਤਾਰੇ ਈਡੀ ਦੇ ਨਿਸ਼ਾਨੇ 'ਤੇ ਆ ਚੁੱਕੇ ਹਨ। ਈਡੀ ਨੇ ਸੱਟੇਬਾਜ਼ੀ ਮਾਮਲੇ ਵਿਚ ਅਦਾਕਾਰ ਰਣਬੀਰ ਕਪੂਰ, ਸ਼ਰਧਾ ਕਪੂਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਸਮੇਤ ਕਈ ਲੋਕਾਂ ਨੂੰ ਨੋਟਿਸ ਭੇਜਿਆ ਹੈ। ਰੈਪਰ ਬਾਦਸ਼ਾਹ ਤੇ ਸੰਜੇ ਦੱਤ ਖਿਲਾਫ਼ ਵੀ ਇਕ ਹੋਰ ਸੱਟੇਬਾਜ਼ੀ ਐਪ ਫੇਅਰਪਲੇ 'ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ ਪ੍ਰਚਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। 
ਜਾਣਕਾਰੀ ਮੁਤਾਬਕ ਦੋਵਾਂ ਖਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। 30 ਅਕਤੂਬਰ ਨੂੰ ਬਾਦਸ਼ਾਹ ਨੂੰ ਮਹਾਰਾਸ਼ਟਰ ਦੇ ਸਾਈਬਰ ਦਫ਼ਤਰ 'ਚ ਦੇਖਿਆ ਗਿਆ ਸੀ।  

ਜਾਣਕਾਰੀ ਮੁਤਾਬਕ ਇਹ ਮਾਮਲਾ ਫੇਅਰਪਲੇ ਨਾਂ ਦੀ ਐਪ ਨਾਲ ਜੁੜਿਆ ਹੋਇਆ ਹੈ। ਸੂਤਰਾਂ ਮੁਤਾਬਕ ਬਾਦਸ਼ਾਹ ਨੇ ਇਸ ਐਪ ਨੂੰ ਪ੍ਰਮੋਟ ਕੀਤਾ ਸੀ। ਇਲਜ਼ਾਮ ਹਨ ਕਿ ਫੇਅਰਪਲੇ ਆਈਪੀਐਲ ਨੂੰ ਦਿਖਾ ਰਿਹਾ ਸੀ ਭਾਵੇਂ ਕਿ ਉਸ ਕੋਲ ਕਿਸੇ ਕਿਸਮ ਦੀ ਸਟ੍ਰੀਮਿੰਗ ਦੀ ਇਜਾਜ਼ਤ ਨਹੀਂ ਸੀ। ਇਸ ਤੋਂ ਬਾਅਦ ਵਾਇਕਾਮ 18 ਨੈੱਟਵਰਕ ਨੇ ਸੱਟੇਬਾਜ਼ੀ ਐਪ ਫੇਅਰਪਲੇ 'ਤੇ ਆਈਪੀਐਲ ਮੈਚ ਦੇਖਣ ਨੂੰ ਉਤਸ਼ਾਹਿਤ ਕਰਨ ਲਈ ਰੈਪਰ ਬਾਦਸ਼ਾਹ ਸਮੇਤ 40 ਹੋਰ ਕਲਾਕਾਰਾਂ ਖਿਲਾਫ਼ ਐਫਆਈਆਰ ਦਰਜ ਕਰਵਾਈ ਸੀ। 

ਰਿਪੋਰਟ ਮੁਤਾਬਕ ਉਹਨਾਂ ਖਿਲਾਫ਼ ਡਿਜੀਟਲ ਪਾਇਰੇਸੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ 'ਚ ਹੋਰ ਅਦਾਕਾਰਾਂ ਨੂੰ ਸੰਮਨ ਭੇਜੇ ਜਾਣ ਦੀ ਸੰਭਾਵਨਾ ਹੈ। ਫੇਅਰਪਲੇ ਐਪ ਮਹਾਦੇਵ ਐਪ ਨਾਲ ਜੁੜਿਆ ਹੋਇਆ ਹੈ, ਜਿਸ ਨੂੰ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਦੁਆਰਾ ਮਾਸਟਰਮਾਈਂਡ ਕੀਤਾ ਗਿਆ ਹੈ। ਈਡੀ ਫਿਲਹਾਲ ਮਹਾਦੇਵ ਐਪ 'ਤੇ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਹੈ ਅਤੇ ਹੁਣ ਤੱਕ ਇਸ ਸਬੰਧ 'ਚ ਰਣਬੀਰ ਕਪੂਰ, ਹੁਮਾ ਕੁਰੈਸ਼ੀ, ਕਪਿਲ ਅਤੇ ਸ਼ਰਧਾ ਕਪੂਰ ਸਮੇਤ ਕਈ ਮਸ਼ਹੂਰ ਹਸਤੀਆਂ ਨੂੰ ਸੰਮਨ ਕੀਤਾ ਜਾ ਚੁੱਕਾ ਹੈ। 

  


 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement