Salman Khan House Firing News : ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਮਾਮਲੇ ਵਿਚ ਦੋ ਸ਼ੱਕੀ ਕਾਬੂ

By : GAGANDEEP

Published : Apr 15, 2024, 2:39 pm IST
Updated : Apr 15, 2024, 2:39 pm IST
SHARE ARTICLE
Salman Khan House Firing update News in punjabi
Salman Khan House Firing update News in punjabi

Salman Khan House Firing News ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਹਿਰਾਸਤ 'ਚ ਲੈ ਕੇ ਕਰ ਰਹੇ ਪੁੱਛ ਪੜਤਾਲ

Salman Khan House Firing update News in punjabi: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ 'ਚ ਗੋਲੀਬਾਰੀ ਮਾਮਲੇ 'ਚ ਦੋ ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਤਾਜ਼ਾ ਅਪਡੇਟ ਦੇ ਅਨੁਸਾਰ, ਪੁਲਿਸ ਨੇ ਦੋਵਾਂ ਨੂੰ ਨਵੀਂ ਮੁੰਬਈ ਖੇਤਰ ਵਿੱਚ ਗ੍ਰਿਫਤਾਰ ਕੀਤਾ ਹੈ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਐਤਵਾਰ ਸਵੇਰੇ 4:55 ਵਜੇ ਦੋ ਬਾਈਕ ਸਵਾਰ ਹਮਲਾਵਰਾਂ ਨੇ ਸਲਮਾਨ ਦੇ ਘਰ 'ਤੇ ਪੰਜ ਗੋਲੀਆਂ ਚਲਾਈਆਂ।

ਇਹ ਵੀ ਪੜ੍ਹੋ: Jagraon News: ਧੀ ਦੇ ਘਰੋਂ ਭੱਜਣ 'ਤੇ ਪਿਓ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ 

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਾਮਲੇ ਨੂੰ ਕ੍ਰਾਈਮ ਬ੍ਰਾਂਚ ਹਵਾਲੇ ਕਰ ਦਿੱਤਾ ਗਿਆ ਹੈ, ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਦੋ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਉਹ ਹਮਲਾਵਰਾਂ ਦੇ ਸਥਾਨਕ ਸਮਰਥਕ ਸਨ। ਉਹ ਹੀ ਸਨ ਜਿਸ ਨੇ ਸ਼ੂਟਰਾਂ ਦੀ ਮਦਦ ਕੀਤੀ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੇ ਸਲਮਾਨ ਖਾਨ ਦੇ ਘਰ ਰੇਕੀ ਕਰਨ 'ਚ ਦੋਵਾਂ ਫਰਾਰ ਸ਼ੂਟਰਾਂ ਦੀ ਮਦਦ ਕੀਤੀ ਹੋਵਗੀ। ਫਿਲਹਾਲ ਕ੍ਰਾਈਮ ਬ੍ਰਾਂਚ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਪੁਸ਼ਟੀ ਹੋਣ ਤੋਂ ਬਾਅਦ ਹੀ ਦੋਵਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Jagraon News: ਵੱਡੇ ਭਰਾ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਛੋਟੇ ਭਰਾ ਨੂੰ ਲੱਗਿਆ ਕਰੰਟ, ਮੌਤ

ਸ਼ੂਟਰ ਪੂਰੀ ਵਿਉਂਤਬੰਦੀ ਨਾਲ ਪਹੁੰਚੇ ਸਨ
ਯੋਜਨਾ ਦੇ ਅਨੁਸਾਰ ਸ਼ੂਟਰ ਐਤਵਾਰ ਸਵੇਰੇ ਹੈਲਮੇਟ ਪਾ ਕੇ ਸਲਮਾਨ ਦੇ ਘਰ ਦੇ ਬਾਹਰ ਬਾਈਕ 'ਤੇ ਪਹੁੰਚੇ। ਉੱਥੇ ਹੀ ਤੇਜ਼ ਰਫਤਾਰ ਬਾਈਕ ਤੋਂ ਅਦਾਕਾਰ ਦੇ ਘਰ 'ਤੇ ਪੰਜ ਗੋਲੀਆਂ ਚਲਾਈਆਂ ਗਈਆਂ। ਇਨ੍ਹਾਂ ਵਿੱਚੋਂ ਇੱਕ ਗੋਲੀ ਬਾਲਕੋਨੀ ਦੇ ਜਾਲ ਵਿਚ ਜਾ ਵੜੀ, ਜਦਕਿ ਦੂਜੀ ਗੋਲੀ ਖਿੜਕੀ ਦੇ ਹੇਠਾਂ ਜਾ ਲੱਗੀ। ਬਾਕੀ ਦੋ ਗੋਲੀਆਂ ਦੇ ਨਿਸ਼ਾਨ ਕੰਧ 'ਤੇ ਮਿਲੇ ਹਨ, ਜਦਕਿ ਇਕ ਗੋਲੀ ਸੜਕ 'ਤੇ ਹੀ ਲੱਗੀ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਲਮਾਨ ਦੇ ਘਰ ਗੋਲੀ ਮਾਰੀ, ਟਰੇਨ ਫੜ ਕੇ ਫਰਾਰ ਹੋ ਗਏ
ਇਸ ਸਨਸਨੀਖੇਜ਼ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਹਮਲਾਵਰਾਂ ਨੇ ਬਾਂਦਰਾ ਸਟੇਸ਼ਨ ਦੇ ਪਲੇਟਫਾਰਮ ਨੰਬਰ-1 ਤੋਂ ਸ਼ਾਮ 5:08 ਵਜੇ ਬੋਰੀਵਲੀ ਜਾ ਰਹੀ ਲੋਕਲ ਟਰੇਨ ਫੜ ਲਈ। ਸਵੇਰੇ 5:13 ਵਜੇ ਉਹ ਸਾਂਤਾ ਕਰੂਜ਼ ਸਟੇਸ਼ਨ ਦੇ ਪਲੇਟਫਾਰਮ ਨੰਬਰ-3 'ਤੇ ਉਤਰੇ ਅਤੇ ਵਕੋਲਾ ਸਾਈਡ ਤੋਂ ਬਾਹਰ ਆ ਕੇ ਆਟੋ 'ਚ ਸਵਾਰ ਹੋ ਗਏ। ਐਤਵਾਰ ਦੇਰ ਸ਼ਾਮ ਪੁਲਿਸ ਨੂੰ ਆਟੋ ਫੜਨ ਦੀ ਸੀਸੀਟੀਵੀ ਫੁਟੇਜ ਮਿਲੀ, ਜਿਸ ਵਿਚ ਦੋਵਾਂ ਦੇ ਚਿਹਰੇ ਸਾਫ਼ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਅਪਰਾਧ ਵਿਚ ਵਰਤਿਆ ਗਿਆ ਮੋਟਰਸਾਈਕਲ ਵੀ ਬਾਂਦਰਾ ਸਥਿਤ ਸੇਂਟ ਮੈਰੀ ਚਰਚ ਦੇ ਨੇੜੇ ਛੱਡਿਆ ਹੋਇਆ ਮਿਲਿਆ ਹੈ।

(For more Punjabi news apart from Salman Khan House Firing update News in punjabi, stay tuned to Rozana Spokesman)

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement