
ਮੈਂ ਅਸਲ 'ਚ ਕਾਨ-2022 'ਚ ਇੰਡੀਆ ਪੈਵੇਲੀਅਨ 'ਚ ਆਪਣੇ ਸਿਨੇਮਾ ਨੂੰ ਲੈ ਕੇ ਉਤਸੁਕ ਸੀ ਪਰ ਅਫਸੋਸ ਕਿ ਮੈਂ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਿਆ ਹਾਂ।
ਮੁੰਬਈ- ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਅਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਕਈ ਫਿਲਮੀ ਅਦਾਕਾਰ ਵੀ ਪਾਜ਼ੀਟਿਵ ਪਾਏ ਜਾ ਰਹੇ ਹਨ। ਹੁਣ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ (Akshay Kumar) ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਅਕਸ਼ੈ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਕਾਰਨ ਆਗਾਮੀ ਕਾਨ ਫ਼ਿਲਮ ਫੈਸਟੀਵਲ 'ਚ ਇੰਡੀਆ ਪੈਵੇਲੀਅਨ ਦੌਰਾ ਰੱਦ ਕਰ ਦਿੱਤਾ ਹੈ।
ਉਨ੍ਹਾਂ ਟਵੀਟ ਕੀਤਾ ਕਿ ਮੈਂ ਅਸਲ 'ਚ ਕਾਨ-2022 'ਚ ਇੰਡੀਆ ਪੈਵੇਲੀਅਨ 'ਚ ਆਪਣੇ ਸਿਨੇਮਾ ਨੂੰ ਲੈ ਕੇ ਉਤਸੁਕ ਸੀ ਪਰ ਅਫਸੋਸ ਕਿ ਮੈਂ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਿਆ ਹਾਂ। ਅਨੁਰਾਗ ਠਾਕੁਰ ਤੁਹਾਨੂੰ ਅਤੇ ਤੁਹਾਡੀ ਪੂਰੀ ਟੀਮ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਮੈਂ ਅਸਲ 'ਚ ਉਥੇ ਨਾ ਜਾਣ 'ਤੇ ਕਮੀ ਮਹਿਸੂਸ ਕਰਾਂਗਾ। ਜ਼ਿਕਰਯੋਗ ਹੈ ਕਿ ਅਕਸ਼ੈ ਕੁਮਾਰ ਪਿਛਲੇ ਸਾਲ ਅਪ੍ਰੈਲ 'ਚ ਵੀ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਏ ਸਨ।