ਭਾਰਤੀ ਮੂਲ ਦੇ ਵਿਅਕਤੀ ਨੇ ‘ਪਾਕਿਸਤਾਨੀਆਂ' ਤੋਂ ਪ੍ਰੇਸ਼ਾਨ ਹੋ ਕੇ ਲੰਡਨ 'ਚ ਅਪਣਾ ਰੇਸਤਰਾਂ ਬੰਦ ਕਰਨ ਦਾ ਕੀਤਾ ਫ਼ੈਸਲਾ
Published : Feb 25, 2026, 6:29 am IST
Updated : Feb 25, 2026, 8:07 am IST
SHARE ARTICLE
Indian-origin restaurant 'Rangrez
Indian-origin restaurant 'Rangrez

ਕੱਟੜਵਾਦੀ ਲੋਕ ਇਹ ਯਾਦ ਰੱਖਣ, ਤੁਸੀਂ ਮੇਰਾ ਕਾਰੋਬਾਰ ਬੰਦ ਕਰਵਾ ਸਕਦੇ ਹੋ ਪਰ ਮੇਰੀ ਇੱਛਾ ਨਹੀਂ-ਕਪੂਰ

ਲੰਡਨ : ਲੰਡਨ ਦੇ ਹੈਮਰਸਮਿਥ ਇਲਾਕੇ ਵਿਚ ਸਥਿਤ ਭਾਰਤੀ ਮੂਲ ਦੇ ਰੇਸਤਰਾਂ ‘ਰੰਗਰੇਜ਼’ ਨੂੰ 16 ਸਾਲਾਂ ਬਾਅਦ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਮਾਲਕ ਹਰਮਨ ਸਿੰਘ ਕਪੂਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ ਕਿ ਵਧ ਰਹੀਆਂ ਲਾਗਤਾਂ, ਆਨਲਾਈਨ ਤੰਗ-ਪਰੇਸ਼ਾਨੀ ਅਤੇ ‘ਪਾਕਿਸਤਾਨੀਆਂ ਵਲੋਂ ਹਮਲੇ’ ਕਾਰਨ ਉਹ ਇਹ ਮੁਸ਼ਕਲ ਫੈਸਲਾ ਲੈਣ ਲਈ ਮਜਬੂਰ ਹੋਇਆ ਹੈ।

ਕਪੂਰ ਨੇ ਕਿਹਾ, ‘‘ਮੈਂ ਰੰਗਰੇਜ਼ ਰੇਸਤਰਾਂ ਨੂੰ ਅਗਲੇ ਮਹੀਨੇ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੱਟੜਵਾਦੀ ਲੋਕ ਇਹ ਯਾਦ ਰੱਖਣ, ਤੁਸੀਂ ਮੇਰਾ ਕਾਰੋਬਾਰ ਬੰਦ ਕਰਵਾ ਸਕਦੇ ਹੋ ਪਰ ਮੇਰੀ ਇੱਛਾ ਨਹੀਂ। ਹੁਣ ਮੈਂ ਹੋਰ ਮਜ਼ਬੂਤੀ ਨਾਲ ਆ ਰਿਹਾ ਹਾਂ, ਬਿਨਾਂ ਕਿਸੇ ਰੋਕ-ਟੋਕ ਦੇ।’’

ਸੋਸ਼ਲ ਮੀਡੀਆ ’ਤੇ ਇਸ ਖ਼ਬਰ ਨੇ ਤੇਜ਼ੀ ਨਾਲ ਧਿਆਨ ਖਿੱਚਿਆ। ਕੁੱਝ  ਲੋਕਾਂ ਨੇ ਕਪੂਰ ਨਾਲ ਹਮਦਰਦੀ ਪ੍ਰਗਟਾਈ ਅਤੇ ਮਦਦ ਦੀ ਪੇਸ਼ਕਸ਼ ਕੀਤੀ, ਜਦਕਿ ਹੋਰਾਂ ਨੇ ਉਸ ਦੇ ਕਾਰੋਬਾਰ ਦੇ ਤਰੀਕੇ ’ਤੇ ਸਵਾਲ ਉਠਾਏ। ਇਕ  ਯੂਜ਼ਰ ਨੇ ਲਿਖਿਆ, ‘‘ਮਾਫ਼ ਕਰਨਾ ਹਰਮਨ, ਮੈਂ ਵੀ ਕਾਰੋਬਾਰ ਕਰਦਾ ਹਾਂ ਤੇ ਵਧ ਰਹੀਆਂ ਲਾਗਤਾਂ ਦਾ ਦਰਦ ਸਮਝ ਸਕਦਾ ਹਾਂ।’’ ਇਸ ਘਟਨਾ ਨੇ ਲੰਡਨ ਵਿਚ ਭਾਰਤੀ ਭਾਈਚਾਰੇ ਵਿਚ ਚਰਚਾ ਨੂੰ ਜਨਮ ਦਿਤਾ ਹੈ।     (ਏਜੰਸੀ)

 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement