
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਨਵੀਂ ਦਿੱਲੀ : ਬੰਗਾਲੀ ਟੈਲੀਵਿਜ਼ਨ ਇੰਡਸਟਰੀ ਤੋਂ ਇੱਕ ਬਹੁਤ ਹੀ ਦੁਖਦਾਈ (Tragic news from the film industry) ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਕੋਲਕਾਤਾ 'ਚ ਬੰਗਾਲੀ ਟੀਵੀ ਅਦਾਕਾਰਾ ਪੱਲਵੀ ਡੇ ਦੀ ਲਟਕਦੀ ਲਾਸ਼ ਮਿਲੀ ਹੈ। ਪੱਲਵੀ ਦੀ ਲਾਸ਼ ਅੱਜ ਸਵੇਰੇ ਉਸ ਦੇ ਘਰ ਤੋਂ ਮਿਲੀ। ਪੁਲਿਸ ਮੁਤਾਬਕ ਮੁੱਢਲੀ ਜਾਂਚ ਤੋਂ ਬਾਅਦ ਇਹ ਖ਼ੁਦਕੁਸ਼ੀ (Tragic news from the film industry) ਦਾ ਮਾਮਲਾ ਦੱਸਿਆ ਜਾ ਰਿਹਾ ਹੈ।
Pallavi Dey
ਇਸ ਮਾਮਲੇ 'ਚ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੱਲਵੀ ਦੀ ਲਾਸ਼ ਉਸ ਦੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਪੱਲਵੀ ਨੂੰ ਫਾਹੇ ਨਾਲ ਲਟਕਦੀ (Tragic news from the film industry) ਦੇਖ ਕੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਅਫਸੋਸ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਪੱਲਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ।
Pallavi Dey
ਪੱਲਵੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਭਿਨੇਤਰੀ ਦੇ ਇਸ ਕਦਮ ਦੇ ਪਿੱਛੇ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ। ਪੱਲਵੀ ਦੀ ਅਚਾਨਕ ਖੁਦਕੁਸ਼ੀ (Tragic news from the film industry) ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੱਲਵੀ ਬੰਗਾਲੀ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੀ। ਉਹ ਟੀਵੀ ਸ਼ੋਅ 'ਮੋਨ ਮਾਨੇ ਨਾ' 'ਚ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ। ਪੱਲਵੀ ਦੇ ਕਰੀਅਰ ਦੀ ਗੱਲ ਕਰੀਏ ਤਾਂ ਟੀਵੀ ਸੀਰੀਅਲ 'ਰੇਸ਼ਮ ਝਾਂਪੀ' 'ਚ ਕੰਮ ਕਰਨ ਤੋਂ ਬਾਅਦ ਉਸ ਨੂੰ ਖਾਸ ਪਛਾਣ ਮਿਲੀ।
Hanging Till Death
ਪੱਲਵੀ ਆਪਣੇ ਪ੍ਰਸ਼ੰਸਕਾਂ ਦੀ ਚਹੇਤੀ ਸੀ। ਉਸ ਦੀ ਅਦਾਕਾਰੀ ਅਤੇ ਕਿਰਦਾਰਾਂ ਨੂੰ ਖੂਬ ਪਸੰਦ ਕੀਤਾ ਗਿਆ ਹੈ। ਪੱਲਵੀ (Tragic news from the film industry) ਦੀ ਮੌਤ ਨੇ ਸਿਤਾਰਿਆਂ ਦੇ ਨਾਲ-ਨਾਲ ਉਨ੍ਹਾਂ ਦੇ ਹਰ ਪ੍ਰਸ਼ੰਸਕ ਨੂੰ ਅਜਿਹਾ ਸੋਗ ਦਿੱਤਾ ਹੈ, ਜੋ ਸ਼ਾਇਦ ਕਦੇ ਵੀ ਉਨ੍ਹਾਂ ਦੇ ਦਿਲਾਂ ਤੋਂ ਦੂਰ ਨਹੀਂ ਹੋ ਸਕੇਗਾ।