‘ਕਾਨਸ’ ਫਿਲਮ ਫੈਸਟੀਵਲ ’ਚ ਨਵੇਂ ਨਾਮ ਨਾਲ ਖੁਲ੍ਹਿਆ ‘ਇੰਡੀਆ’ ਪੈਵੀਲੀਅਨ 
Published : May 15, 2024, 9:19 pm IST
Updated : May 15, 2024, 9:19 pm IST
SHARE ARTICLE
Cannes
Cannes

ਇਹ ਸਾਡੇ ਦੇਸ਼ ਦੀ ਰਵਾਇਤੀ ਕਹਾਣੀ ਸੁਣਾਉਣ ਦੇ ਅਭਿਆਸਾਂ ’ਤੇ  ਜ਼ੋਰ ਦੇਣ ਨੂੰ ਦਰਸਾਉਂਦਾ ਹੈ : ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸੰਜੇ ਜਾਜੂ

ਕਾਨਸ: ਕਾਨਸ ਫਿਲਮ ਫੈਸਟੀਵਲ ਦੇ 77ਵੇਂ ਐਡੀਸ਼ਨ ’ਚ ਭਾਰਤੀ ਪਵੇਲੀਅਨ ਦਾ ਰਸਮੀ ਉਦਘਾਟਨ ਬੁਧਵਾਰ  ਨੂੰ ਨਵੇਂ ਨਾਂ ‘ਭਾਰਤ’ ਪੈਵੀਲੀਅਨ ਨਾਲ ਕੀਤਾ ਗਿਆ। 

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸੰਜੇ ਜਾਜੂ ਨੇ ਕਿਹਾ, ‘‘ਇਹ ਸਾਡੇ ਦੇਸ਼ ਦੀ ਰਵਾਇਤੀ ਕਹਾਣੀ ਸੁਣਾਉਣ ਦੇ ਅਭਿਆਸਾਂ ’ਤੇ  ਜ਼ੋਰ ਦੇਣ ਨੂੰ ਦਰਸਾਉਂਦਾ ਹੈ ਨਾਲ ਹੀ ਇਹ ਬਾਕੀ ਦੁਨੀਆਂ ਨਾਲ ਸਰਗਰਮ ਤਰੀਕੇ ਨਾਲ ਜੁੜਨ ਦੀ ਕੋਸ਼ਿਸ਼ ਵੀ ਹੈ।’’

ਉਨ੍ਹਾਂ ਕਿਹਾ, ‘‘ਇਹ (ਭਾਰਤ) ਦੁਨੀਆਂ  ਦਾ ਸੂਤਰਧਾਰ ਹੈ। ਫੈਸਟੀਵਲ ’ਚ ਵੱਡੀ ਗਿਣਤੀ ’ਚ ਭਾਰਤੀ ਫਿਲਮਾਂ ਦੀ ਮੌਜੂਦਗੀ ਇਸ ਨਵੇਂ ਨਾਮ ਨੂੰ ਮਨਜ਼ੂਰ ਕਰਦੀ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਅਸੀਂ ਇਕ ਨੌਜੁਆਨ ਫਿਲਮ ਨਿਰਮਾਤਾ ਦੀ ਫਿਲਮ ਨਾਲ ‘ਕਾਨਸ’ ’ਚ ਭਾਰਤ ਨੂੰ ਮੁੜ ਮੁਕਾਬਲਾ ਕਰਦੇ ਵੇਖ ਕੇ ਖੁਸ਼ ਹਾਂ।’’ 

ਜਾਜੂ ਨੇ ਕਿਹਾ, ‘‘ਇਹ ਤਿਉਹਾਰ ਭੂਗੋਲਿਕ ਸੀਮਾਵਾਂ ਤੋਂ ਪਰੇ ਨੈੱਟਵਰਕਿੰਗ ਅਤੇ ਸਹਿਯੋਗ ਲਈ ਇਕ ਮੰਚ ਹੈ।’’ ਪਾਇਲ ਕਪਾਡੀਆ ਦੇ ਨਿਰਦੇਸ਼ਨ ’ਚ ਬਣੀ ‘ਆਲ ਵੀ ਇਮੇਜਿਨ ਏਜ਼ ਲਾਈਟ’ ਨੂੰ ਇੰਡੋ-ਫ੍ਰੈਂਚ ਪ੍ਰੋਡਿਊਸਰ ਪ੍ਰੋਡਿਊਸ ਕਰ ਰਹੇ ਹਨ। 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement