Aman Preet Singh : ਬਾਲੀਵੁੱਡ ਅਦਾਕਾਰਾ ਦੇ ਭਰਾ ਸਮੇਤ ਪੰਜ ਜਣੇ ‘ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ’ ਦੇ ਦੋਸ਼ ’ਚ ਗ੍ਰਿਫਤਾਰ
Published : Jul 15, 2024, 9:29 pm IST
Updated : Jul 15, 2024, 9:29 pm IST
SHARE ARTICLE
Aman Preet Singh
Aman Preet Singh

ਅਮਨ ਪ੍ਰੀਤ ਸਿੰਘ ਅਤੇ ਚਾਰ ਹੋਰ ਉਨ੍ਹਾਂ 13 ਲੋਕਾਂ ’ਚ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ‘ਨਸ਼ਿਆਂ ਦੇ ਗਾਹਕ’ ਵਜੋਂ ਕੀਤੀ ਗਈ ਹੈ

Aman Preet Singh : ਹੈਦਰਾਬਾਦ: ਹੈਦਰਾਬਾਦ ’ਚ ਇਕ ਬਾਲੀਵੁੱਡ ਅਦਾਕਾਰਾ ਦੇ ਭਰਾ ਸਮੇਤ 5 ਲੋਕਾਂ ਨੂੰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਪੁਲਿਸ ਡਿਪਟੀ ਕਮਿਸ਼ਨਰ (ਰਾਜੇਂਦਰਨਗਰ ਜ਼ੋਨ) ਸੀ. ਸ੍ਰੀਨਿਵਾਸ ਨੇ ਪੱਤਰਕਾਰਾਂ ਨੂੰ ਦਸਿਆ ਕਿ ਅਮਨ ਪ੍ਰੀਤ ਸਿੰਘ ਅਤੇ ਚਾਰ ਹੋਰ ਉਨ੍ਹਾਂ 13 ਲੋਕਾਂ ’ਚ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ‘ਨਸ਼ਿਆਂ ਦੇ ਗਾਹਕ’ ਵਜੋਂ ਕੀਤੀ ਗਈ ਹੈ। 

ਸ੍ਰੀਨਿਵਾਸ ਨੇ ਦਸਿਆ ਕਿ ਪੁੱਛ-ਪੜਤਾਲ ਦੌਰਾਨ ਦੋ ਨਾਈਜੀਰੀਅਨਾਂ ਸਮੇਤ ਪੰਜ ਨਸ਼ਾ ਤਸਕਰਾਂ ਦਾ ਪਤਾ ਲਗਾਇਆ ਗਿਆ। ਤੇਲੰਗਾਨਾ ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਸਾਈਬਰਾਬਾਦ ਪੁਲਿਸ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। 

ਪੁਲਿਸ ਅਧਿਕਾਰੀ ਨੇ ਦਸਿਆ ਕਿ ਨਸ਼ੀਲੇ ਪਦਾਰਥਾਂ ਦੇ 13 ਗਾਹਕਾਂ ਵਿਚੋਂ ਅਮਨ ਸਮੇਤ ਪੰਜ ਨੂੰ ਕੋਕੀਨ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦਸਿਆ ਕਿ ਉਨ੍ਹਾਂ ਵਿਰੁਧ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ (ਐਨ.ਡੀ.ਪੀ.ਐਸ.) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਕੌਣ ਹੈ ਅਮਨਪ੍ਰੀਤ ਸਿੰਘ?

ਅਮਨ ਪ੍ਰੀਤ ਸਿੰਘ ਤੇਲੁਗੂ ਫ਼ਿਲਮਾਂ ਦਾ ਇਕ ਅਦਾਕਾਰਾ ਹੈ। ਉਹ ਮਸ਼ਹੂਰ ਅਦਾਕਾਰਾ ਰਕੁਲ ਪ੍ਰੀਤ ਸਿੰਘ ਦਾ ਭਰਾ ਹੈ। ਉਸ ਦੇ ਪਰਵਾਰ ’ਚ ਉਸ ਦੀ ਮਾਂ, ਕੁਲਵਿੰਦਰ ਸਿੰਘ ਅਤੇ ਉਸ ਦੇ ਪਿਤਾ, ਰਾਜਿੰਦਰ ਸਿੰਘ ਸ਼ਾਮਲ ਹਨ। ਨਿਰਮਾਤਾ, ਅਦਾਕਾਰ ਜੈਕੀ ਭਗਨਾਨੀ ਉਨ੍ਹਾਂ ਦੇ ਜੀਜਾ ਹਨ। 

ਅਮਨ ਨੇ ‘ਨਿਨੇਪੇਲਾਡਾਟਾ’ (2020) ਅਤੇ ‘ਪ੍ਰੋਡਕਸ਼ਨ ਨੰਬਰ 1’ (2020) ਵਰਗੀਆਂ ਫਿਲਮਾਂ ’ਚ ਕੰਮ ਕੀਤਾ। ਉਸ ਨੇ 2022 ’ਚ ਰਾਮਰਾਜ ਨਾਲ ਬਾਲੀਵੁੱਡ ’ਚ ਵੀ ਡੈਬਿਊ ਕੀਤਾ ਸੀ। ਫਿਲਮ ’ਚ ਸ਼ੋਬਿਤਾ ਰਾਣਾ, ਗੋਵਿੰਦ ਨਾਮਦੇਵ, ਸੰਦੀਪ ਭੋਜਕ, ਮਨੋਜ ਬਖਸ਼ੀ ਅਤੇ ਮੁਸ਼ਤਾਕ ਖਾਨ ਨੇ ਅਦਾਕਾਰੀ ਕੀਤੀ ਸੀ। 

ਇਸ ਤੋਂ ਇਲਾਵਾ ਅਮਨ, ਰਕੁਲ ਦੇ ਨਾਲ ਇਕ ਪ੍ਰਤਿਭਾ ਖੋਜ ਪਲੇਟਫਾਰਮ ਦਾ ਸਹਿ-ਸੰਸਥਾਪਕ ਵੀ ਹੈ, ਜਿਸ ਦਾ ਨਾਮ ‘ਸਟਾਰਿੰਗ ਯੂ’ ਹੈ। 

ਅਮਨ ਦੇ ਅਦਾਕਾਰਾ ਸੀਰਤ ਕਪੂਰ ਨੂੰ ਡੇਟ ਕਰਨ ਦੀਆਂ ਵੀ ਅਫਵਾਹਾਂ ਹਨ। ਇਸ ਬਾਰੇ ਪੁੱਛੇ ਜਾਣ ’ਤੇ, ਨਾ ਤਾਂ ਉਸ ਨੇ ਅਪਣੇ ਰਿਸ਼ਤੇ ਤੋਂ ਇਨਕਾਰ ਕੀਤਾ ਅਤੇ ਨਾ ਹੀ ਪੁਸ਼ਟੀ ਕੀਤੀ। ਇਸ ਜੋੜੀ ਨੇ ਇਕ ਮਿਊਜ਼ਿਕ ਵੀਡੀਉ , ਆਓ ਨਾ ’ਚ ਵੀ ਇਕੱਠੇ ਕੰਮ ਕੀਤਾ ਹੈ, ਜਿਸ ਨੂੰ ਜੈਕੀ ਭਗਨਾਨੀ ਦੇ ਸੰਗੀਤ ਲੇਬਲ, ਜਸਟ ਮਿਊਜ਼ਿਕ ਵਲੋਂ ਸਮਰਥਨ ਦਿਤਾ ਗਿਆ ਸੀ। 

ਜ਼ਿਕਰਯੋਗ ਹੈ ਕਿ ਪਿਛਲੇ ਸਾਲ, ਰਕੁਲ ਪ੍ਰੀਤ ਸਿੰਘ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਕ ਉੱਚ ਪੱਧਰੀ ਡਰੱਗ ਰੈਕੇਟ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੇ ਸਬੰਧ ’ਚ ਤਲਬ ਕੀਤਾ ਸੀ। 

​(For more Punjabi news apart from Aman Preet Singh stay tuned to Rozana Spokesman)

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement