ਸੁਸ਼ਾਂਤ ਦੀ ਅਦਾਕਾਰੀ ਨੇ ਵਿਦੇਸ਼ੀ ਲੋਕਾਂ ਦੇ ਵੀ ਜਿੱਤੇ ਦਿਲ, ਮਿਲਿਆ ਸਨਮਾਨ
Published : Aug 15, 2020, 12:04 pm IST
Updated : Aug 15, 2020, 12:08 pm IST
SHARE ARTICLE
Sushant Singh Rajput honoured: California State Assembly recognises late actor for contribution to cinema
Sushant Singh Rajput honoured: California State Assembly recognises late actor for contribution to cinema

ਅੱਜ ਦੇ ਇਸ ਵਿਸ਼ੇਸ਼ ਦਿਨ ਤੇ ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਸਨਮਾਨ ਦਿੱਤਾ ਹੈ।

ਨਵੀਂ ਦਿੱਲੀ - ਅੱਜ 74 ਵੇਂ ਅਜ਼ਾਦੀ ਦਿਹਾੜੇ 'ਤੇ ਦੇਸ਼ ਭਗਤੀ ਹਰ ਇਕ ਦੇ ਮਨ ਵਿਚ ਰੰਗੀ ਹੋਈ ਹੈ। ਅੱਜ ਦੇ ਇਸ ਵਿਸ਼ੇਸ਼ ਦਿਨ ਤੇ ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਸਨਮਾਨ ਦਿੱਤਾ ਹੈ। ਸੁਸ਼ਾਂਤ ਨੂੰ ਸਿਨੇਮਾ ਅਤੇ ਸਮਾਜ ਵਿਚ ਪਾਏ ਯੋਗਦਾਨ ਲਈ ਪੁਰਸਕਾਰ ਦਿੱਤਾ ਗਿਆ ਹੈ। ਸੁਸ਼ਾਂਤ ਨੂੰ ਦਿੱਤਾ ਪੁਰਸਕਾਰ ਉਸ ਦੀ ਭੈਣ ਸ਼ਵੇਤਾ ਨੇ ਲਿਆ ਹੈ।

Sushant Singh Rajput honoured: California State Assembly recognises late actor for contribution to cinemaSushant Singh Rajput honoured: California State Assembly recognises late actor for contribution to cinema

ਸ਼ਵੇਤਾ ਨੇ ਸੁਸ਼ਾਂਤ ਨੂੰ ਮਿਲੇ ਸਰਟੀਫਿਕੇਟ ਦੀ ਫੋਟੋ ਆਪਣੇ ਟਵਿੱਟਰ 'ਤੇ ਸ਼ੇਅਰ ਕੀਤੀ ਹੈ। ਸ਼ਵੇਤਾ ਨੇ ਲਿਖਿਆ ਹੈ ਕਿ, ਭਾਰਤ ਦੇ ਸੁਤੰਤਰਤਾ ਦਿਵਸ ਦੇ ਮੌਕੇ ਤੇ, ਕੈਲੀਫੋਰਨੀਆ ਨੇ ਮੇਰੇ ਭਰਾ ਸੁਸ਼ਾਂਤ ਸਿੰਘ ਰਾਜਪੂਤ ਦੇ ਸਮਾਜ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਕੈਲੀਫੋਰਨੀਆ ਸਾਡੇ ਨਾਲ ਹੈ। ਕੀ ਤੁਸੀਂ ਸਾਡੇ ਨਾਲ ਹੋ? ਕੈਲੀਫੋਰਨੀਆ ਤੁਹਾਡੇ ਸਮਰਥਨ ਲਈ ਧੰਨਵਾਦ। #GlobalPrayersForSSR #Warriors4SSR #CBIForSSR #Godiswithus

Sushant Singh Rajput honoured: California State Assembly recognises late actor for contribution to cinemaSushant Singh Rajput honoured: California State Assembly recognises late actor for contribution to cinema

ਜ਼ਿਕਰਯਯੋਗ ਹੈ ਕਿ ਸਿਰਫ਼ ਭਾਰਤ ਹੀ ਨਹੀਂ ਬਲਕਿ ਅਮਰੀਕਾ ਵਿਚ ਰਹਿੰਦੇ ਭਾਰਤੀ ਵੀ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿਚ ਸਰਕਾਰ ਤੋਂ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ। ਅੱਜ ਅਜ਼ਾਦੀ ਦਿਹਾੜੇ ਲਈ ਸੁਸ਼ਾਂਤ ਦੇ ਲਈ ਗਲੋਬਲ ਪ੍ਰਾਰਥਨਾ ਰੱਖੀ ਗਈ ਹੈ। ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਲੋਕਾਂ ਨੂੰ ਇਸ ਵਿਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਹੈ।

Sushant Singh Rajput honoured: California State Assembly recognises late actor for contribution to cinemaSushant Singh Rajput honoured: California State Assembly recognises late actor for contribution to cinema

ਪ੍ਰਸ਼ੰਸਕਾਂ ਦੇ ਨਾਲ ਸੁਸ਼ਾਂਤ ਦੀ ਮੌਤ ਦੇ ਮਾਮਲੇ ਦੀ ਗੱਲ ਕਰੀਏ ਤਾਂ ਹੁਣ ਬਾਲੀਵੁੱਡ ਅਤੇ ਪਾਲੀਵੁੱਡ ਅਦਾਕਾਰ ਵੀ ਉਸ ਲਈ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ। ਕ੍ਰਿਤੀ ਸਨਨ ਤੋਂ ਲੈ ਕੇ ਵਰੁਣ ਧਵਨ, ਆਦਿੱਤਿਆ ਪੰਚੋਲੀ, ਅੰਕਿਤਾ ਲੋਖੰਡੇ, ਕੁਸ਼ਲ ਟੰਡਨ, ਨੀਰੂ ਬਾਜਵਾ, ਰੁਬੀਨਾ ਬਾਜਵਾ ਤੱਕ ਕਈ ਮਸ਼ਹੂਰ ਅਦਾਕਾਰਾ ਨੇ ਸੁਸ਼ਾਂਤ ਨੂੰ ਇਨਸਾਫ਼ ਦਿਵਾਉਣ ਲਈ ਆਵਾਜ਼ ਬੁਲੰਦ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement