ਹਾਲੀਵੁੱਡ ਫ਼ਿਲਮ ਸੀਰੀਜ਼ ‘ਹੈਰੀ ਪੌਟਰ’ ’ਚ ਹੈਗਰਿਡ ਦੀ ਅਹਿਮ ਭੂਮਿਕਾ ਨਿਭਾਉਣ ਵਾਲੇ ਮਸ਼ਹੂਰ ਸਕਾਟਿਸ਼ ਅਦਾਕਾਰ ਦਾ ਦਿਹਾਂਤ 
Published : Oct 15, 2022, 2:13 pm IST
Updated : Oct 15, 2022, 2:27 pm IST
SHARE ARTICLE
Harry Potter's Hagrid, Robbie Coltrane, dies aged 72
Harry Potter's Hagrid, Robbie Coltrane, dies aged 72

ਉਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ

 

ਮੁੰਬਈ – ਹਾਲੀਵੁੱਡ ਫ਼ਿਲਮ ਸੀਰੀਜ਼ ‘ਹੈਰੀ ਪੌਟਰ’ ’ਚ ਹੈਗਰਿਡ ਦੀ ਅਹਿਮ ਭੂਮਿਕਾ ਨਿਭਾਉਣ ਵਾਲੇ ਮਸ਼ਹੂਰ ਸਕਾਟਿਸ਼ ਅਦਾਕਾਰ ਰੌਬੀ ਕੋਲਟ੍ਰਨ ਦਾ 72 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ‘ਹੈਰੀ ਪੌਟਰ’ ਤੋਂ ਇਲਾਵਾ ਉਹ ਆਈ. ਟੀ. ਵੀ. ਦੇ ਜਾਸੂਸੀ ਡਰਾਮਾ ‘ਕ੍ਰੈਕਰ’ ਤੇ ‘ਜੇਮਸ ਬਾਂਡ’ ਦੀਆਂ ਫ਼ਿਲਮਾਂ ‘ਗੋਲਡਨ ਆਈ’ ਤੇ ‘ਦਿ ਵਰਲਡ ਇਜ਼ ਨੌਟ ਇਨਫ’ ’ਚ ਵੀ ਦਿਖਾਈ ਦਿੱਤੇ ਸਨ।

ਇਕ ਬਿਆਨ ’ਚ ਉਨ੍ਹਾਂ ਦੀ ਏਜੰਟ ਬੇਲਿੰਡਾ ਰਾਈਟ ਨੇ ਪੁਸ਼ਟੀ ਕੀਤੀ ਕਿ ਅਦਾਕਾਰ ਦੀ ਮੌਤ ਸਕਾਟਲੈਂਡ ’ਚ ਫਲਕਿਰਕ ਦੇ ਹਸਪਤਾਲ ’ਚ ਹੋਈ। ਉਨ੍ਹਾਂ ਨੇ ਕੋਲਟ੍ਰਨ ਨੂੰ ਇਕ ‘ਅਦਭੁੱਤ ਪ੍ਰਤਿਭਾ’ ਦਾ ਧਨੀ ਦੱਸਿਆ। ਹੈਗਰਿਡ ਦੇ ਰੂਪ ’ਚ ਉਹਨਾਂ ਦੀ ਭੂਮਿਕਾ ਨੂੰ ਜੋੜਦਿਆਂ ਉਨ੍ਹਾਂ ਕਿਹਾ ਕਿ ਉਹ ਦੁਨੀਆ ਭਰ ’ਚ ਬੱਚਿਆਂ ਤੇ ਵੱਡਿਆਂ ਵਿਚਾਲੇ ਸਨਮਾਨ ਨਾਲ ਯਾਦ ਕੀਤੇ ਜਾਣਗੇ।

ਹੈਰੀ ਪੌਟਰ’ ਦੀ ਲੇਖਕਾ ਜੇ. ਕੇ. ਰਾਊਟਿੰਗ ਨੇ ਵੀ ਟਵਿੱਟਰ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਰਾਊਲਿੰਗ ਨੇ ਕੋਲਟ੍ਰਨ ਨੂੰ ਅਦਭੁੱਤ ਪ੍ਰਤਿਭਾ ਦੱਸਿਆ। ਰਾਊਲਿੰਗ ਨੇ ਲਿਖਿਆ, ‘‘ਮੈਂ ਰੌਬੀ ਦੀ ਤਰ੍ਹਾਂ ਮੁੜ ਕਦੇ ਕਿਸੇ ਨੂੰ ਇਸ ਤਰ੍ਹਾਂ ਨਾਲ ਨਹੀਂ ਜਾਣ ਪਾਵਾਂਗੀ। ਉਹ ਇਕ ਅਦਭੁੱਤ ਪ੍ਰਤਿਭਾ ਸਨ। ਉਹ ਆਪਣੀ ਤਰ੍ਹਾਂ ਦੇ ਇਕਲੌਤੇ ਇਨਸਾਨ ਸਨ ਤੇ ਮੈਂ ਉਨ੍ਹਾਂ ਨੂੰ ਜਾਣਨ, ਉਨ੍ਹਾਂ ਨਾਲ ਕੰਮ ਕਰਨ ਤੇ ਉਨ੍ਹਾਂ ਨਾਲ ਹੱਸਣ ਲਈ ਖ਼ੁਦ ਨੂੰ ਭਾਗੀਸ਼ਾਲੀ ਮੰਨਦੀ ਹਾਂ। ਮੈਂ ਉਨ੍ਹਾਂ ਦੇ ਸਾਰੇ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰ ਲਈ ਆਪਣਾ ਪਿਆਰ ਤੇ ਡੂੰਘਾ ਦੁੱਖ ਪ੍ਰਗਟਾਉਂਦੀ ਹਾਂ।’’

ਡਰਾਮਾ ਸੀਰੀਜ਼ ’ਚ ਸ਼ਾਨਦਾਰ ਕੰਮ ਕਰਨ ਲਈ ਉਨ੍ਹਾਂ ਨੂੰ 2006 ’ਚ ਓ. ਬੀ. ਈ. ਦੀ ਉਪਾਧੀ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ ਨੂੰ 2011 ’ਚ ਫ਼ਿਲਮ ’ਚ ਸ਼ਾਨਦਾਰ ਯੋਗਦਾਨ ਲਈ ਬਾਫਟਾ ਸਕਾਟਲੈਂਡ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement