
68 ਦੀ ਉਮਰ ’ਚ ਲਏ ਆਖਰੀ ਸਾਹ
ਮੁੰਬਈ : ‘ਮਹਾਭਾਰਤ’ ਵਿਚ ਮਹਾਂਬਲੀ ਕਰਨ ਦਾ ਰੋਲ ਨਿਭਾਉਣ ਵਾਲੇ ਅਦਾਕਾਰ ਪੰਕਜ ਧੀਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ 68 ਸਾਲ ਦੀ ਉਮਰ ’ਚ ਆਖ਼ਰੀ ਸਾਹ ਲਏ। ਜ਼ਿਕਰਯੋਗ ਹੈ ਕਿ ਪੰਕਜ ਧੀਰ ਪਿਛਲੇ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਪੰਕਜ ਧੀਰ ਨੇ ਹਿੰਦੀ ਫ਼ਿਲਮਾਂ ਅਤੇ ਟੀਵੀ ਸੀਰੀਅਲਾਂ ਵਿਚ ਕੰਮ ਕੀਤਾ। ਉਨ੍ਹਾਂ ਨੇ ‘ਚੰਦਰਕਾਂਤਾ, ਯੁੱਗ ਦ ਗ੍ਰੇਟ ਮਰਾਠਾ’ ਅਤੇ ‘ਬੜੋ ਬਹੂ’ ਵਰਗੇ ਸੀਰੀਅਲਾਂ ਵਿਚ ਕੰਮ ਕਰਦੇ ਹੋਏ ਦੇਖਿਆ।
ਉਹ ‘ਆਸ਼ਿਕ ਅਵਾਰਾ’,‘ਸੜਕ’, ‘ਸੋਲਜ਼ਰ’ ਅਤੇ ਬਾਦਸ਼ਾਹ ਵਰਗੀਆਂ ਫ਼ਿਲਮਾਂ ਵਿਚ ਨਜ਼ਰ ਆਏ ਸਨ। ਪੰਕਜ ਧੀਰ ਦੇ ਪੁੱਤਰ ਨਿਕਿਤਿਨ ਧੀਰ ਵੀ ਅਭਿਨੇਤਾ ਹਨ।