
ਮੋਹਨ ਲਾਲ ਨੇ ਸਾਂਝੀਆਂ ਕੀਤੀਆਂ ਫੋਟੋਆਂ
ਨਵੀਂ ਦਿੱਲੀ: ਫੈਨਜ਼ ਦੇ ਮਨਪਸੰਦ ਸੰਜੂ ਬਾਬਾ ਦੀ ਦੀਵਾਲੀ ਹਰ ਸਾਲ ਖਾਸ ਹੁੰਦੀ ਹੈ। ਇਸ ਵਾਰ ਸੰਜੇ ਦੱਤ ਕੈਂਸਰ ਨਾਲ ਲੜਾਈ ਜਿੱਤ ਕੇ ਵਾਪਸ ਪਰਤ ਆਏ ਹਨ। ਇਸ ਦੀਵਾਲੀ ਸੰਜੇ ਦੱਤ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰਦੇ ਦਿਖਾਈ ਦਿੱਤੇ।
sanjay dutt with his friends
ਇਸ ਦੇ ਨਾਲ ਹੀ ਦੀਵਾਲੀ ਦੇ ਮੌਕੇ 'ਤੇ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਮਲਿਆਲਮ ਸੁਪਰਸਟਾਰ ਮੋਹਨ ਲਾਲ ਉਨ੍ਹਾਂ ਦੇ ਘਰ ਪਹੁੰਚੇ। ਦੋਵਾਂ ਨੇ ਮਿਲ ਕੇ ਦੀਵਾਲੀ ਮਨਾਈ। ਮੋਹਨ ਲਾਲ ਨੇ ਸੰਜੇ ਦੱਤ ਨਾਲ ਬਿਤਾਏ ਯਾਦਗਾਰੀ ਪਲਾਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ।
ਇਹ ਫੋਟੋਆਂ ਕਾਫ਼ੀ ਵਾਇਰਲ ਹੋ ਰਹੀਆਂ ਹਨ। ਦੀਵਾਲੀ ਦੇ ਇਸ ਵਿਸ਼ੇਸ਼ ਮੌਕੇ ਮੋਹਨ ਲਾਲ ਕੇਰਲਾ ਤੋਂ ਮੁੰਬਈ ਆਏ ਸਨ। ਇੰਸਟਾਗ੍ਰਾਮ 'ਤੇ ਇਕ ਫੋਟੋ ਪੋਸਟ ਕਰਦਿਆਂ, ਉਹਨਾਂ ਨੇ ਮਯਨੈਤਾ ਦੱਤ ਅਤੇ ਸੰਜੇ ਦੱਤ ਨੂੰ ਆਪਣਾ ਦੋਸਤ ਦੱਸਿਆ।
Sanjay Dutt
ਇਨ੍ਹਾਂ ਫੋਟੋਆਂ 'ਚ ਸੰਜੇ ਕਰੀਮ ਕਲਰ ਦੇ ਕੁੜਤੇ' ਚ ਦਿਖਾਈ ਦਿੱਤੇ ਸਨ, ਜਦੋਂਕਿ ਮਨਯਤਾ ਵੀ ਕਰੀਮ ਰੰਗ ਦੇ ਸਲਵਾਰ ਸੂਟ 'ਚ ਸੀ। ਮੋਹਨ ਲਾਲ ਇਕ ਕੈਜ਼ੂਅਲ ਲੁੱਕ 'ਚ ਨਜ਼ਰ ਆਏ। ਉਹਨਾਂ ਨੇ ਲਾਲ ਰੰਗ ਦੀ ਟੀ-ਸ਼ਰਟ ਅਤੇ ਬਲੈਕ ਡੈਨਿਮ ਪਾਇਆ ਸੀ।
ਮੋਹਨ ਲਾਲ ਨੇ ਸਾਂਝੀਆਂ ਕੀਤੀਆਂ ਫੋਟੋਆਂ
ਮੋਹਨ ਲਾਲ ਨੇ ਦੋ ਫੋਟੋਆਂ ਪੋਸਟ ਕੀਤੀਆਂ ਹਨ। ਇਕ ਫੋਟੋ ਵਿਚ, ਮਨਯਤਾ ਦੱਤ ਦਾ ਮੋਹਨ ਲਾਲ ਦੇ ਮੋਢੇ 'ਤੇ ਹੱਥ ਹੈ ਅਤੇ ਦੂਜੇ ਪਾਸੇ ਸੰਜੇ ਦੱਤ ਖੜੇ ਹਨ। ਦੂਜੀ ਫੋਟੋ ਵਿਚ ਸੰਜੇ ਅਤੇ ਮੋਹਨ ਲਾਲ ਇਕ-ਦੂਜੇ ਦੇ ਸਾਮ੍ਹਣੇ ਖੜੇ ਦਿਖਾਈ ਦਿੱਤੇ।