ਪਤਨੀ ਪਤਰਲੇਖਾ ਨੇ ਬੇਟੀ ਨੂੰ ਦਿੱਤਾ ਜਨਮ
ਮੁੰਬਈ : ਅਦਾਕਾਰ ਰਾਜਕੁਮਾਰ ਰਾਓ ਅਤੇ ਉਨ੍ਹਾਂ ਦੀ ਪਤਨੀ ਪੱਤਰਲੇਖਾ ਮਾਪੇ ਬਣ ਗਏ ਹਨ। ਉਨ੍ਹਾਂ ਦੇ ਘਰ ਇਕ ਬੱਚੀ ਨੇ ਜਨਮ ਲਿਆ। ਇਸ ਜੋੜੇ ਨੇ ਆਪਣੀ ਚੌਥੀ ਵਿਆਹ ਦੀ ਵਰ੍ਹੇਗੰਢ ’ਤੇ ਆਪਣੀ ਧੀ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਹ ਖੁਸ਼ਖਬਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਧੀ ਪਰਮਾਤਮਾ ਵਲੋਂ ਉਨ੍ਹਾਂ ਨੂੰ ਦਿੱਤੀ ਗਈ ਸਭ ਤੋਂ ਵੱਡੀ ਬਖਸ਼ਿਸ਼ ਹੈ। ਪੱਤਰਲੇਖਾ ਅਤੇ ਰਾਜਕੁਮਾਰ ਰਾਓ ਦਾ ਵਿਆਹ 15 ਨਵੰਬਰ, 2021 ਨੂੰ ਹੋਇਆ ਸੀ। ਉਨ੍ਹਾਂ ਦੀ ਮੁਲਾਕਾਤ ਫਿਲਮ ਸਿਟੀਲਾਈਟਸ ਦੇ ਸੈੱਟ ’ਤੇ ਹੋਈ ਸੀ।
ਜੋੜੇ ਵੱਲੋਂ ਇਕ ਪੋਸਟ ਕਰਕੇ ਇਹ ਖੁਸ਼ਖਬਰੀ ਦਿੱਤੀ ਗਈ। ਉਨ੍ਹਾਂ ਲਿਖਿਆ ਕਿ ਅਸੀਂ ਬਹੁਤ ਖੁਸ਼ ਹਾਂ ਅਤੇ ਪ੍ਰਮਾਤਮਾ ਨੇ ਸਾਨੂੰ ਇਕ ਨੰਨ੍ਹੀ ਪਰੀ ਦਾ ਅਸ਼ੀਰਵਾਦ ਦਿੱਤਾ ਹੈ। ਧੰਨ ਮਾਤਾ-ਪਿਤਾ, ਪਤਰਲੇਖਾ ਅਤੇ ਰਾਜਕੁਮਾਰ। ਉਨ੍ਹਾਂ ਨੇ ਪੋਸਟ ਦੇ ਨਾਲ ਕੈਪਸ਼ਲ ’ਚ ਲਿਖਿਆ ਕਿ ਸਾਡੇ ਵਿਆਹਦੀ ਚੌਥੀ ਵਰ੍ਹੇਗੰਢ ਮੌਕੇ ਪ੍ਰਮਾਤਮਾ ਨੇ ਸਾਨੂੰ ਸਭ ਤੋਂ ਵੱਡਾ ਅਸ਼ੀਰਵਾਦ ਦਿੱਤਾ ਹੈ।
