ਹਾਲਾਂਕਿ ਇਹ ਟੈਰਿਫ ਸਿਰਫ 150 ਦਿਨਾਂ ਤੱਕ ਸੀਮਤ ਹੋਣਗੇ, ਜਦੋਂ ਤੱਕ ਉਨ੍ਹਾਂ ਨੂੰ ਵਿਧਾਨਕ ਤੌਰ ’ਤੇ ਨਹੀਂ ਵਧਾਇਆ ਜਾਂਦਾ।
ਵਾਸ਼ਿੰਗਟਨ : ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਰਾਸ਼ਟਰਪਤੀ ਟਰੰਪ 15 ਫੀਸਦੀ ਟੈਰਿਫ ਲਗਾਉਣਾ ਚਾਹੁੰਦੇ ਹਨ, ਜੋ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ 10 ਪ੍ਰਤੀਸ਼ਤ ਤੋਂ ਵਧਾ ਕੇ 15 ਪ੍ਰਤੀਸ਼ਤ ਟੈਰਿਫ ਲਗਾਉਣਾ ਚਾਹੁੰਦੇ ਹਨ
ਵਾਸ਼ਿੰਗਟਨ, 21 ਫਰਵਰੀ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹ ਆਲਮੀ ਟੈਰਿਫ ਨੂੰ ਵਧਾ ਕੇ 15 ਫੀ ਸਦੀ ਕਰ ਰਹੇ ਹਨ, ਜੋ ਉਨ੍ਹਾਂ ਨੇ ਇਕ ਦਿਨ ਪਹਿਲਾਂ 10 ਫੀ ਸਦੀ ਲਗਾਉਣ ਦਾ ਐਲਾਨ ਕੀਤਾ ਸੀ।
ਟਰੰਪ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਕਿਹਾ ਕਿ ਉਹ ਇਹ ਫੈਸਲਾ ਅਮਰੀਕੀ ਸੁਪਰੀਮ ਕੋਰਟ ਵੱਲੋਂ ਕੱਲ੍ਹ ਜਾਰੀ ਕੀਤੇ ਗਏ ਟੈਰਿਫ ’ਤੇ ਹਾਸੋਹੀਣੇ, ਮਾੜੇ ਢੰਗ ਨਾਲ ਲਿਖੇ ਗਏ ਅਤੇ ਅਸਧਾਰਨ ਤੌਰ ’ਤੇ ਅਮਰੀਕਾ ਵਿਰੋਧੀ ਫੈਸਲੇ ਦੀ ਸੰਪੂਰਨ, ਵਿਸਤ੍ਰਿਤ ਅਤੇ ਪੂਰੀ ਸਮੀਖਿਆ ਦੇ ਆਧਾਰ ’ਤੇ ਲੈ ਰਹੇ ਹਨ।
ਅਦਾਲਤ ਦੇ ਫੈਸਲੇ ਤੋਂ ਬਾਅਦ ਟਰੰਪ ਨੇ ਸ਼ੁੱਕਰਵਾਰ ਰਾਤ ਨੂੰ ਇਕ ਕਾਰਜਕਾਰੀ ਆਦੇਸ਼ ’ਤੇ ਦਸਤਖਤ ਕੀਤੇ, ਜਿਸ ਨਾਲ ਉਹ ਕਾਂਗਰਸ ਨੂੰ ਬਾਈਪਾਸ ਕਰ ਸਕਣ ਅਤੇ ਦੁਨੀਆ ਭਰ ਤੋਂ ਆਯਾਤ ’ਤੇ 10 ਫ਼ੀ ਸਦੀ ਟੈਕਸ ਲਗਾ ਸਕਣ। ਹਾਲਾਂਕਿ ਇਹ ਟੈਰਿਫ ਸਿਰਫ 150 ਦਿਨਾਂ ਤੱਕ ਸੀਮਤ ਹੋਣਗੇ, ਜਦੋਂ ਤੱਕ ਉਨ੍ਹਾਂ ਨੂੰ ਵਿਧਾਨਕ ਤੌਰ ’ਤੇ ਨਹੀਂ ਵਧਾਇਆ ਜਾਂਦਾ।
