Big Boss13 : ਸਲਮਾਨ ਖਾਨ ਨੇ ਸ਼ਹਿਨਾਜ਼ ਗਿੱਲ ਨੂੰ ਪਾਈ ਝਾੜ-ਕਿਹਾ ਡਰਾਮਾ ਕਰਨ ਦੀ ਜ਼ਰੂਰਤ ਨਹੀਂ ਹੈ
Published : Dec 15, 2019, 4:27 pm IST
Updated : Dec 15, 2019, 4:27 pm IST
SHARE ARTICLE
Photo
Photo

ਸ਼ਹਿਨਾਜ਼ ਗਿੱਲ ਨੇ ਇਸ ਸੀਜਨ ਵਿਚ ਸੱਭ ਤੋਂ ਜਿਆਦਾ ਕੀਤਾ ਹੈ ਐਂਟਰਟੇਨ

ਨਵੀਂ ਦਿੱਲੀ : ਬਿਗ ਬੌਸ ਦੇ ਸੀਜਨ-13 ਵਿਚ ਕਦੋਂ ਕੀ ਹੋ ਜਾਵੇ ਇਹ ਪਤਾ ਲਗਾਉਣਾ ਕਾਫ਼ੀ ਮੁਸ਼ਕਿਲ ਹੈ। ਹੁਣ ਕੋਈ ਪਤਾ ਲਗਾਵੇਗਾ ਵੀ ਕਿਵੇਂ ਇਸ ਵਾਰ ਬੌਸ ਦੇ ਮੇਕਰਜ਼ ਨੇ ਅਜਿਹੇ ਟਵੀਸਟ ਤਿਆਰ ਕੀਤਾ ਹੈ ਕਿ ਕੋਈ ਚਾਹ ਕੇ ਵੀ ਨਹੀਂ ਦੱਸ ਪਾ ਰਿਹਾ ਕਿ ਅਗਲੇ ਪਲ ਕੀ ਹੋ ਜਾਵੇ। ਇਸ ਵਾਰ ਬਿਗ ਬੌਸ ਦੇ ਘਰ ਵਿਚ ਕੁੱਝ ਅਜਿਹਾ ਹੋਇਆ ਜਿਸਦੀ ਕਿਸੇ ਨੂੰ ਉਮੀਦ ਨਹੀਂ ਸੀ।

PhotoPhoto

ਦਰਅਸਲ ਹੋਇਆ ਇਹ ਕਿ ਸ਼ਨਿੱਚਰਵਾਰ ਨੂੰ ਵੀਕੈਂਡ ਦੇ ਵੋਰ ਵਿਚ ਸ਼ਹਿਨਾਜ਼ ਗਿੱਲ, ਵਿਕਾਸ ਗੁਪਤਾ, ਹਿੰਦਾਸਤਾਨੀ ਭਾਓ ਅਤੇ ਮਧੁਰਿਮਾ ਤੁਲੀ ਨੂੰ ਬੇਘਰ ਹੋਣ ਦਾ ਫਰਮਾਨ ਸੁਣਾ ਦਿੱਤਾ । ਪਰ ਇੱਥੇ ਹੀ ਵੇਖਣ ਨੂੰ ਮਿਲਿਆ ਸੱਭ ਤੋਂ ਵੱਡਾ ਟਵੀਸਟ। ਸਲਮਾਨ ਨੇ ਡਬਲ ਐਕਸ਼ਨ ਧਮਾਕਾ ਫੋੜ ਦਿੱਤਾ। ਉਨ੍ਹਾਂ ਨੇ ਮਧੁਰਿਮਾਂ ਨੂੰ ਰੋਕਣ ਦੇ ਲਈ ਕਹਿੰਦੇ ਹੋਏ ਦੱਸਿਆ ਕਿ ਉਸ ਦੇ ਨਾਲ ਇਕ ਹੋਰ ਮੁਕਾਬਲੇਬਾਜ਼ ਨੂੰ ਬੇਘਰ ਕੀਤਾ ਜਾਵੇਗਾ।

PhotoPhoto

ਹੁਣ ਬਿਗ ਬੋੌਸ 13 ਦਾ ਇਕ ਪ੍ਰੋਮੋ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਹੈ। ਪ੍ਰੋਮੋ ਵਿਚ ਦਿਖਾਈ ਦੇ ਰਿਹਾ ਹੈ ਕਿ ਸਲਮਾਨ ਖਾਨ ਨੂੰ ਘਰ ਦੀ ਸੱਭ ਤੋਂ ਵੱਧ ਮਨੋਰੰਜਨ ਕਰਨ ਵਾਲੀ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਨੂੰ ਘਰ ਦੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਹ ਸੁਣਦੇ ਹੋ ਸ਼ਹਿਨਾਜ਼ ਬੱਚਿਆ ਦੀ ਤਰ੍ਹਾਂ ਰੋਣ ਲੱਗਦੀ ਹੈ। ਉਹ ਵਾਰ-ਵਾਰ ਇਹ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਉਨ੍ਹਾਂ ਨੇ ਸ਼ੋਅ ਨੂੰ ਇੰਨਾ ਐਂਟਰਟੇਨ ਕੀਤਾ ਅਤੇ ਉਸ ਨੂੰ ਹੀ ਸ਼ੋਅ ਤੋਂ ਬਾਹਰ ਕੀਤਾ ਗਿਆ। ਉੱਥੇ ਹੀ ਸਲਮਾਨ ਕਹਿੰਦੇ ਹਨ ਕਿ ਸ਼ਹਿਨਾਜ਼ ਨੂੰ ਇਹ ਡਰਾਮਾ ਬੰਦ ਕਰਨਾ ਚਾਹੀਦਾ ਹੈ।

ਇਸ ਗੱਲ ਵਿਚ ਕੋਈ ਦੇ ਰਾਏ ਨਹੀਂ ਹੈ ਕਿ ਸ਼ਹਿਨਾਜ਼ ਗਿੱਲ ਨੇ ਇਸ ਸੀਜਨ ਵਿਚ ਸੱਭ ਤੋਂ ਜਿਆਦਾ ਐਂਟਰਟੇਨ ਕੀਤਾ ਹੈ। ਅਜਿਹੇ ਵਿਚ ਜੇਕਰ ਸ਼ਹਿਨਾਜ਼ ਘਰ ਤੋਂ ਬਾਹਰ ਹੋ ਜਾਂਦੀ ਹੈ ਤਾਂ ਇਹ ਸ਼ੋਅ ਵਿਚ ਸੱਭ ਤੋਂ ਸ਼ੋਕਿੰਗ ਐਕਸ਼ਨ ਹੋਵੇਗਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement