
ਸਲਮਾਨ ਖਾਨ ਦੇ ਰਿਅਲਿਟੀ ਸ਼ੋਅ ਬਿਗ-ਬਾਸ 14 ਨਾਲ ਜੁੜੀ ਇਕ ਬੁਰੀ ਖ਼ਬਰ...
ਨਵੀਂ ਦਿੱਲੀ: ਸਲਮਾਨ ਖਾਨ ਦੇ ਰਿਅਲਿਟੀ ਸ਼ੋਅ ਬਿਗ-ਬਾਸ 14 ਨਾਲ ਜੁੜੀ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਇਸ ਸ਼ੋਅ ਦੇ ਪ੍ਰੋਡਕਸ਼ਨ ਟੀਮ ਵਿਚ ਕੰਮ ਕਰਨ ਵਾਲੀ ਟੈਲੇਂਟ ਮੈਨੇਜ਼ਰ ਪਿਸਤਾ ਧਾਕੜ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਇਕ ਸੜਕ ਦੁਰਘਟਨਾ ਵਿਚ ਹੋਈ ਹੈ। ਰਿਪੋਰਟ ਅਨੁਸਾਰ ਇਸ ਸੜਕ ਦੁਰਘਟਨਾ ਵਿਚ ਇਕ ਵਿਅਕਤੀ ਵੀ ਜਖ਼ਮੀ ਹੋ ਗਿਆ ਹੈ।
ਪਿਸਤਾ ਧਾਕੜ ਪ੍ਰੋਡਕਸ਼ਨ ਕੰਪਨੀ ਇੰਡੇਮੋਲ ਸ਼ਾਇਨ ਇੰਡੀਆ ਦੇ ਨਾਲ ਇਕ ਟੈਲੇਂਟ ਮੈਨੇਜ਼ਰ ਦੇ ਤੌਰ ‘ਤੇ ਕੰਮ ਕਰ ਰਹੀ ਸੀ। ਸ਼ੁਕਰਵਾਰ ਨੂੰ ਬਿਗ-ਬਾਸ 14 ਦੀ ਪੂਰੀ ਟੀਮ ਨੇ ਸਲਮਾਨ ਖਾਨ ਦੇ ਨਾਲ ਸ਼ੋਅ ਦੇ ਵੀਕੇਂਡ ਦੇ ਐਪੀਸੋਡ ਦੀ ਸ਼ੂਟਿੰਗ ਕੀਤੀ। ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਪਿਸਤਾ ਅਪਣੀ ਸਹੇਲੀ ਨਾਲ ਐਕਟਿਵਾ ਸਕੂਟਰ ‘ਤੇ ਘਰ ਲਈ ਨਿਕਲੀ।
ਸੜਕ ‘ਤੇ ਜ਼ਿਆਦਾ ਹਨੇਰਾ ਹੋਣ ਕਾਰਨ ਪਿਸਤਾ ਦਾ ਸਕੂਟਰ ਸਲਿੱਪ ਹੋ ਗਿਆ ਅਤੇ ਉਹ ਅਪਣੀ ਸਹੇਲੀ ਦੇ ਨਾਲ ਹੇਠ ਡਿੱਗ ਗਏ। ਉਨ੍ਹਾਂ ਦੀ ਸਹੇਲੀ ਖੱਬੇ ਪਾਸੇ ਅਤੇ ਪਿਸਤਾ ਸੱਜ਼ੇ ਪਾਸੇ ਡਿੱਗੀ ਅਤੇ ਉਦੋਂ ਹੀ ਪਿੱਛੋਂ ਆ ਆ ਰਹੀ ਵੈਨਿਟੀ ਵੈਨ ਉਸਦੇ ਉੱਤੇ ਆ ਚੜ੍ਹੀ। ਜਿਸਤੋਂ ਬਾਅਦ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਸ਼ਹੂਰ ਪ੍ਰੋਡਕਸ਼ਨ ਕੰਪਨੀ ਦੀ ਕਰਮਚਾਰੀ ਹੋਣ ਦੀ ਵਜ੍ਹਾ ਨਾਲ ਪਿਸਤਾ ਧਾਕੜ ਨੇ ਕਈ ਵੱਡੇ ਰਿਅਲਿਟੀ ਸ਼ੋਅ ਦੇ ਲਈ ਕੰਮ ਕੀਤਾ ਸੀ।
Pista Dhakad
ਉਨ੍ਹਾਂ ਨੇ ਬਿੱਗ ਬਾਸ ਤੋਂ ਇਲਾਵਾ ਨਿਰਮਾਤਾ-ਨਿਰਦੇਸ਼ਕ ਰੋਹਿਤ ਸ਼ੇਟੀ ਦੇ ਰਿਅਲਿਟੀ ਛੋਅ ਖਤਰਿਆਂ ਦੇ ਖਿਡਾਰੀ ਦੇ ਲਈ ਵੀ ਕੰਮ ਕੀਤਾ ਸੀ। ਪਿਸਤਾ ਧਾਕੜ ਦੇ ਟੀਵੀ ਅਤੇ ਬਾਲੀਵੁੱਡ ਦੇ ਸਿਤਾਰਿਆਂ ਨਾਲ ਚੰਗੇ ਸਬੰਧ ਸੀ। ਪਿਸਤਾ ਧਾਕੜ ਦੀ ਮੌਤ ਨਾਲ ਟੀਵੀ ਜਗਤ ਵਿਚ ਸ਼ੋਕ ਦੀ ਲਹਿਰ ਦੌੜ ਗਈ ਹੈ। ਉਥੇ ਹੀ ਇਹ ਦੁਖਦ ਖਬਰ ਸੁਣਕੇ ਬਿਗ-ਬਾਸ 14 ਦੇ ਫੈਨਜ਼ ਨੂੰ ਜੋਰਦਾਰ ਝਟਕਾ ਲੱਗਿਆ ਹੈ।