Kavita Chaudhary Death News: ਮਸ਼ਹੂਰ ਅਭਿਨੇਤਰੀ ਅਤੇ ਨਿਰਮਾਤਾ ਕਵਿਤਾ ਚੌਧਰੀ ਦਾ ਦਿਹਾਂਤ; ਅੰਮ੍ਰਿਤਸਰ ’ਚ ਲਏ ਆਖਰੀ ਸਾਹ
Published : Feb 16, 2024, 12:46 pm IST
Updated : Feb 16, 2024, 3:15 pm IST
SHARE ARTICLE
Kavita Chaudhary
Kavita Chaudhary

IPS ਅਫ਼ਸਰ ਦੇ ਕਿਰਦਾਰ ਤੋਂ ਮਿਲੀ ਸੀ ਪਛਾਣ

Kavita Chaudhary Death News: ਟੈਲੀਵਿਜ਼ਨ ਅਦਾਕਾਰਾ ਅਤੇ ਨਿਰਮਾਤਾ ਕਵਿਤਾ ਚੌਧਰੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੰਮ੍ਰਿਤਸਰ 'ਚ ਆਖਰੀ ਸਾਹ ਲਿਆ। ਅਦਾਕਾਰਾ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਨੇ ਦੂਰਦਰਸ਼ਨ ਦੇ ਟੀਵੀ ਸੀਰੀਅਲ 'ਉਡਾਨ' ਅਤੇ ‘ਯੂਅਰ ਆਨਰ’ ਬਣਾ ਕੇ ਮਨੋਰੰਜਨ ਜਗਤ ਵਿਚ ਚੰਗੀ ਪਛਾਣ ਹਾਸਲ ਕੀਤੀ।

ਖ਼ਬਰਾਂ ਮੁਤਾਬਕ ਅਦਾਕਾਰਾ ਦਾ ਅੰਤਿਮ ਸੰਸਕਾਰ 16 ਫਰਵਰੀ ਨੂੰ ਸ਼ਿਵਪੁਰੀ, ਅੰਮ੍ਰਿਤਸਰ ਵਿਖੇ ਕੀਤਾ ਗਿਆ ਸੀ। ਕਵਿਤਾ ਚੌਧਰੀ ਸੀਰੀਅਲ 'ਉਡਾਨ' 'ਚ ਆਈਪੀਐਸ ਅਧਿਕਾਰੀ ਕਲਿਆਣੀ ਦੇ ਕਿਰਦਾਰ ਲਈ ਜਾਣੀ ਜਾਂਦੀ ਸੀ। ਇਸ ਤੋਂ ਇਲਾਵਾ ਕਵਿਤਾ ਨੇ ‘ਯੂਅਰ ਆਨਰ’ ਅਤੇ ‘IPS ਡਾਇਰੀਜ਼’ ਵਰਗੇ ਸ਼ੋਅ ਵੀ ਕੀਤੇ ਸਨ।

Photo

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦੇਸ਼ ਦੀ ਦੂਜੀ ਮਹਿਲਾ ਆਈਪੀਐਸ ਦੀ ਭੈਣ ਸੀ ਕਵਿਤਾ

ਕਵਿਤਾ ਚੌਧਰੀ, ਪੁਲਿਸ ਅਧਿਕਾਰੀ ਕੰਚਨ ਚੌਧਰੀ ਭੱਟਾਚਾਰੀਆ ਦੀ ਛੋਟੀ ਭੈਣ ਸੀ।  ਉਨ੍ਹਾਂ ਨੇ ਅਪਣੀ ਭੈਣ ਆਈਪੀਐਸ ਕੰਚਨ ਚੌਧਰੀ ਤੋਂ ਪ੍ਰਭਾਵਤ ਹੋ ਕਿ ‘ਉਡਾਣ’ ਸੀਰੀਅਲ ਬਣਾਇਆ ਸੀ। ਕਵਿਤਾ ਚੌਧਰੀ ਦੇਸ਼ ਦੀ ਦੂਜੀ ਆਈਪੀਐਸ ਅਧਿਕਾਰੀ ਸੀ।

ਇਸ ਤੋਂ ਇਲਾਵਾ ਕਵਿਤਾ ਸਰਫ ਦੇ ਇਸ਼ਤਿਹਾਰ 'ਚ ਕੰਮ ਕਰਕੇ ਵੀ ਮਸ਼ਹੂਰ ਹੋ ਗਈ ਸੀ। 1980 ਦੇ ਅਖੀਰ ਵਿਚ ਰਿਲੀਜ਼ ਹੋਏ ਇਸ ਇਸ਼ਤਿਹਾਰ ਵਿਚ, ਉਸ ਨੇ ਘਰੇਲੂ ਔਰਤ ਲਲਿਤਾ ਜੀ ਦੀ ਭੂਮਿਕਾ ਨਿਭਾਈ ਸੀ। ਕਵਿਤਾ ਚੌਧਰੀ ਦਾ ਦਿਹਾਂਤ ਮਨੋਰੰਜਨ ਜਗਤ ਲਈ ਵੱਡਾ ਘਾਟਾ ਹੈ। ਉਨ੍ਹਾਂ ਨੇ ਅਪਣੀ ਅਦਾਕਾਰੀ ਅਤੇ ਨਿਰਮਾਤਾ ਦੇ ਹੁਨਰ ਨਾਲ ਨਵੀਆਂ ਲੀਹਾਂ ਨੂੰ ਪਾਰ ਕੀਤਾ। ਅਦਾਕਾਰਾ ਦੇ ਪ੍ਰਸ਼ੰਸਕ ਅਤੇ ਪਰਵਾਰ ਸੋਗ ਵਿਚ ਹਨ।

ਕਵਿਤਾ ਚੌਧਰੀ ਦਾ ਜਨਮ ਅੰਮ੍ਰਿਤਸਰ ਵਿਚ ਹੋਇਆ ਸੀ। ਉਹ ਅਪਣੀ ਜ਼ਿੰਦਗੀ ਦਾ ਆਖਰੀ ਸਮਾਂ ਅੰਮ੍ਰਿਤਸਰ ਵਿਚ ਹੀ ਬਿਤਾਉਣਾ ਚਾਹੁੰਦੀ ਸੀ। ਇਸ ਲਈ, ਉਸ ਨੇ ਸਾਲ 2018 ਵਿਚ ਮਾਨਾਂਵਾਲਾ ਵਿਚ ਇਕ ਘਰ ਖਰੀਦਿਆ। ਉਦੋਂ ਤੋਂ ਉਹ ਇਥੇ ਰਹਿ ਰਹੀ ਸੀ। ਕੈਂਸਰ ਕਾਰਨ ਜਦੋਂ ਉਨ੍ਹਾਂ ਦੀ ਹਾਲਤ ਵਿਗੜ ਗਈ ਤਾਂ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਪਾਰਵਤੀ ਦੇਵੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।  

(For more Punjabi news apart from TV Actress Kavita Chaudhary Dies Of Heart Attack In Amritsar, stay tuned to Rozana Spokesman)

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement