
ਐਤਵਾਰ ਨੂੰ ਮੁੰਬਈ ਦੇ ਕਾਰਟਰ ਰੋਡ 'ਤੇ ਬਾਲੀਵੁੱਡ ਹਸਤੀਆਂ ਸਮੇਤ ਹਜ਼ਾਰਾਂ ਲੋਕਾਂ ਨੇ ਕਠੂਆ ਅਤੇ ਉਨਾਵ ਦੇ ਘਿਨੌਣੇ ਰੇਪ ਮਾਮਲੇ ਦੇ ਵਿਰੁਧ ਰੋਸ ਪ੍ਰਦਰਸ਼ਨ ਕੀਤਾ।
ਮੁੰਬਈ: ਐਤਵਾਰ ਨੂੰ ਮੁੰਬਈ ਦੇ ਕਾਰਟਰ ਰੋਡ 'ਤੇ ਬਾਲੀਵੁੱਡ ਹਸਤੀਆਂ ਸਮੇਤ ਹਜ਼ਾਰਾਂ ਲੋਕਾਂ ਨੇ ਕਠੂਆ ਅਤੇ ਉਨਾਵ ਦੇ ਘਿਨੌਣੇ ਰੇਪ ਮਾਮਲੇ ਦੇ ਵਿਰੁਧ ਰੋਸ ਪ੍ਰਦਰਸ਼ਨ ਕੀਤਾ। ਕਠੂਆ 'ਚ 5 ਸਾਲ ਦੀ ਮਾਸੂਮ ਦੇ ਨਾਲ ਹੋਏ ਰੇਪ ਅਪਰਾਧ ਨਾਲ ਪੂਰਾ ਦੇਸ਼ ਸਦਮੇ 'ਚ ਹੈ।
Protest
ਹਰ ਪਾਸੇ ਲੋਕਾਂ 'ਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ 'ਚ ਬਾਲੀਵੁੱਡ ਹਸਤੀਆਂ ਨੇ ਵੀ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕੀਤਾ।
Protest
ਇਸ ਰੋਸ ਪ੍ਰਦਰਸ਼ਨ 'ਚ ਹੇਲਨ, ਟਵੀਂਕਲ ਖੰਨਾ, ਕਿਰਨ ਰਾਓ, ਅਦਿਤੀ ਰਾਵ ਹੈਦਰੀ ਸਮੇਤ ਕਈ ਸਿਤਾਰਿਆਂ ਨੇ ਹਿੱਸਾ ਲਿਆ ਅਤੇ ਅਪਣਾ ਰੋਸ ਪ੍ਰਗਟ ਕੀਤਾ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ।