Holi Special Article: ਹੋਲੀ ਮਨਾਉ, ਹੁੱਲ੍ਹੜਬਾਜ਼ੀ ਨਾ ਮਚਾਉ
Published : Mar 1, 2026, 6:39 am IST
Updated : Mar 1, 2026, 6:39 am IST
SHARE ARTICLE
Celebrate Holi, don't make a fuss.
Celebrate Holi, don't make a fuss.

ਹੋਲੀ ਦਾ ਤਿਉਹਾਰ ਪਿਆਰ ਅਤੇ  ਭਾਈਚਾਰਕ ਸਾਂਝ ਦਾ ਪ੍ਰਤੀਕ ਹੁੰਦਾ

ਹੋਲੀ ਦਾ ਤਿਉਹਾਰ ਪਿਆਰ ਅਤੇ  ਭਾਈਚਾਰਕ ਸਾਂਝ ਦਾ ਪ੍ਰਤੀਕ ਹੁੰਦਾ ਹੈ। ਇਸ ਦਾ ਸਬੰਧ ਬਸੰਤ ਦੀ ਰੁੱਤ ਨਾਲ ਹੈ। ਇਹ ਬਸੰਤ ਪੰਚਮੀ ਤੋਂ ਚਾਲੀਵੇਂ ਦਿਨ ਮਨਾਈ ਜਾਂਦੀ ਸੀ। ਕਹਿੰਦੇ ਹਨ ਕਿ ਪੁਰਾਣੇ ਸਮਿਆਂ ’ਚ ਇਹ ਤਿਉਹਾਰ ਬਸੰਤ ਤੋਂ ਲੈ ਕੇ ਹੋਲੀ ਤਕ ਲਗਾਤਾਰ ਮਨਾਇਆ ਜਾਂਦਾ ਸੀ। ਚਾਰੇ ਪਾਸੇ ਬਸੰਤ ਬਹਾਰ ਵਿਚ ਖਿੜਦੀਆਂ ਨਵੀਆਂ ਕਰੂੰਬਲਾਂ ਤੇ ਖਿੜੇ ਹੋਏ ਫੁੱਲਾਂ ਦੀ ਰੌਣਕ ਮਨ ’ਚ ਨਵੀਂ ਉਮੰਗ ਪੈਦਾ ਕਰਦੀਆਂ ਹਨ। ਇਸ ਰੁੱਤ ਵਿਚ ਸ਼ਾਮ ਨੂੰ ਇਕੱਠੇ ਹੋ ਕੇ ਹੋਲਾਂ ਭੁੰਨ ਕੇ ਖਾਧੀਆਂ ਜਾਂਦੀਆਂ ਸਨ। ਹੋਲਾਂ ਭੁੰਨਣ ਲਈ ਬਾਲੀ ਅੱਗ ਨੂੰ ਵੀ ਹੋਲੀ ਆਖਿਆ ਜਾਂਦਾ ਸੀ। ਹੋਲੀ ਹੋਲਾਂ ਦਾ ਤਿਉਹਾਰ ਵੀ ਮੰਨਿਆ ਜਾਂਦਾ ਹੈ। ਇਸ ਤਿਉਹਾਰ ਨੂੰ ਮਨਾਉਣ ਸਬੰਧੀ ਕਈ ਹੋਰ ਮਿਥਿਹਾਸਕ ਕਹਾਣੀਆਂ ਵੀ ਪ੍ਰਚਲਤ ਹਨ, ਜਿਵੇਂ ਹੋਲਿਕਾ ਜਲਾ ਕੇ ਹੋਲਿਕਾ ਦਹਨ ਕਰਨਾ ਆਦਿ। 

ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਹੋਲੀ ਰੰਗਾਂ ਦਾ ਤਿਉਹਾਰ ਹੈ। ਰੰਗ ਖ਼ੁਸ਼ੀ ਦਾ ਪ੍ਰਤੀਕ ਹੁੰਦੇ ਹਨ ਜੋ ਸਾਡਾ ਜੀਵਨ ਰੰਗੀਨ ਬਣਾਉਂਦੇ ਹਨ। ਜੇ ਹੋਲੀ ਦਾ ਤਿਉਹਾਰ ਪੂਰੀ ਮਰਿਆਦਾ ਨਾਲ ਮਨਾਇਆ ਜਾਵੇ ਤਾਂ ਹੋਲੀ ਵਾਲੇ ਦਿਨ ਸਾਰਾ ਆਲਾ-ਦੁਆਲਾ ਰੰਗ-ਬਿਰੰਗਾ ਅਤੇ ਖਿੜਿਆ ਖਿੜਿਆ ਦਿਸਦਾ ਹੈ, ਜੋ ਸਿਰਫ਼ ਦੇਖਣ ਨੂੰ ਹੀ ਸੋਹਣਾ ਨਹੀਂ ਲਗਦਾ, ਸਗੋਂ ਸਾਡੀ ਰੂਹ ਨੂੰ ਵੀ ਖੇੜਾ ਪ੍ਰਦਾਨ ਕਰਦਾ ਹੈ। ਹਰ ਉਮਰ ਅਤੇ ਹਰ ਵਰਗ ਦੇ ਲੋਕ ਇਸ ਤਿਉਹਾਰ ਨੂੰ ਅਪਣੇ-ਅਪਣੇ ਢੰਗ ਨਾਲ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਬੱਚੇ ਤਰ੍ਹਾਂ-ਤਰ੍ਹਾਂ ਦੀਆਂ ਪਿਚਕਾਰੀਆਂ ਵਿਚ ਰੰਗ ਭਰ ਕੇ ਪਾਣੀ ਵਾਲੀ ਹੋਲੀ ਖੇਡਦੇ ਹਨ। ਉਹ ਕੋਠਿਆਂ ’ਤੇ ਚੜ੍ਹ ਕੇ ਗਲੀ ’ਚ ਲੰਘਦਿਆਂ ਉੱਤੇ ਰੰਗ ਵਾਲੇ ਪਾਣੀ ਦੇ ਗੁਬਾਰੇ ਸੁੱਟ ਕੇ ਖ਼ੁਸ਼ੀ ਮਨਾਉਂਦੇ ਹਨ।

ਸਕੂਟਰਾਂ, ਮੋਟਰਸਾਈਕਲਾਂ ਉੱਤੇ ਚਾਰ-ਚਾਰ, ਪੰਜ-ਪੰਜ ਜਣੇ ਤੇ ਕਾਰਾਂ ਵਿਚ ਦਸ-ਦਸ ਨੌਜਵਾਨ ਮੁੰਡੇ ਕੁੜੀਆਂ ਭਰ ਕੇ ਮੂੰਹ ਅਤੇ ਕਪੜੇ ਰੰਗ ਬਿਰੰਗੇ ਕੀਤੇ ਜਲੂਸ ਦੇ ਰੂਪ ਵਿਚ ਸੀਟੀਆਂ ਮਾਰਦੇ, ਲਗਾਤਾਰ ਟੀਂ-ਟੀਂ ਟੀਂ-ਟੀਂ ਕਰਦੇ, ਹੁੱਲੜਬਾਜ਼ੀ ਕਰਦੇ ਗਲੀਆਂ ਮੁਹੱਲਿਆਂ ਅਤੇ ਬਜ਼ਾਰਾਂ ਵਿਚ ਅੱਗ ਲੱਗੀ ਵਾਂਗੂੰ ਤੇਜ਼ ਰਫ਼ਤਾਰ ਨਾਲ ਗੇੜੀਆਂ ਮਾਰਦੇ ਹਨ। ਕਈ ਤਾਂ ਬਹੁਤੇ ਮਾਡਰਨ ਮਾਪੇ ਵੀ ਉਨ੍ਹਾਂ ਦਾ ਸਾਥ ਦਿੰਦੇ ਦਿਸਦੇ ਹਨ। ਸਵੇਰ ਤੋਂ ਲੈ ਕੇ ਸ਼ਾਮ ਤਕ ਗੇੜੇ ਕੱਢਦੇ, ਆਉਂਦੇ ਜਾਂਦੇ ਰਾਹੀਆਂ ਉਪਰ ਰੰਗ ਸੁੱਟ ਕੇ ਉਨ੍ਹਾਂ ਦਾ ਮਜ਼ਾਕ ਉਡਾਉਣਾ ਕਿਹੜੀ ਤਹਿਜ਼ੀਬ ਦਾ ਹਿੱਸਾ ਹੈ?

ਇਸ ਨੂੰ ਉਹ ਲੋਕ ਅਪਣਾ ਤਿਉਹਾਰ ਮਨਾਉਣ ਦਾ ਤਰੀਕਾ ਜਾਂ ਮਨੋਰੰਜਨ ਆਖਦੇ ਹਨ। ਰਾਹਾਂ ਵਿਚ ਅਪਣੇ ਕੰਮਾਂ ਕਾਰਾਂ ਲਈ ਜਾਂਦੇ, ਧੋਤੇ ਪ੍ਰੈੱਸ ਕੀਤੇ ਕਪੜੇ ਪਾਈ ਜਾਂਦੇ ਲੋਕਾਂ ਨੂੰ ਤਾਂ ਇਨ੍ਹਾਂ ਨੇ ਕੀ ਬਖ਼ਸ਼ਣਾ ਹੈ, ਇਹ ਤਾਂ ਬੇਜ਼ੁਬਾਨ ਜਾਨਵਰਾਂ ਉਪਰ ਵੀ ਰੰਗ ਸੁੱਟ ਸੁੱਟ, ਉਨ੍ਹਾਂ ਨੂੰ ਹਾਲੋਂ ਬੇਹਾਲ ਕਰ ਦਿੰਦੇ ਹਨ। ਉਹ ਸਮਝ ਹੀ ਨਹੀਂ ਪਾਉਂਦੇ ਕਿ ਇਹ ਧਰਤੀ ਉੱਤੇ ਕਿਹੜੇ ਗ੍ਰਹਿ ਦੇ ਜੀਵ-ਜੰਤੂ ਉਤਰ ਆਏ ਹਨ। ਉਨ੍ਹਾਂ ਉਪਰ ਕੈਮੀਕਲ ਵਾਲੇ ਰੰਗ ਸੁੱਟਦੇ ਹਨ, ਜਿਹੜੇ ਕਈਆਂ ਦੀਆਂ ਜ਼ਿੰਦਗੀਆਂ ’ਤੇ ਭਾਰੂ ਵੀ ਪੈ ਜਾਂਦੇ ਹਨ।

ਕਈ ਕੁੱਤਿਆਂ ਬਿੱਲੀਆਂ ਜਾਂ ਹੋਰ ਘੁੰਮ ਰਹੇ ਅਵਾਰਾ ਪਸ਼ੂਆਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਜਾਂਦੀ ਹੈ। ਕਈ ਪਸ਼ੂਆਂ ਦੀ ਚਮੜੀ ਗਲ ਜਾਂਦੀ ਹੈ ਤੇ ਉਹ ਤੜਫ਼ ਤੜਫ਼ ਕੇ ਮਰਦੇ ਹਨ। ਇਹ ਇਨਸਾਨਾਂ ਦਾ ਤਿਉਹਾਰ ਇਨਸਾਨਾਂ ਵਾਂਗ ਇਨਸਾਨਾਂ ਨਾਲ ਹੀ ਮਨਾਇਆ ਜਾਣਾ ਚਾਹੀਦਾ ਹੈ। ਕਈ ਵਾਰ ਕਈ ਅੱਕੇ ਹੋਏ ਲੋਕ ਇਹੋ ਜਿਹੇ ਮੱਛਰੇ ਹੋਏ ਅੱਥਰੇ ਲੋਕਾਂ ਨਾਲ ਦੋ ਹੱਥ ਵੀ ਕਰ ਲੈਂਦੇ ਹਨ। ਕਈ ਵਾਰ ਤਾਂ ਇਹ ਲੜਾਈਆਂ ਭਿਆਨਕ ਰੂਪ ਧਾਰਨ ਕਰ ਲੈਂਦੀਆਂ ਹਨ। 

ਜਿਹੜੇ ਲੋਕ ਤਹਿਜ਼ੀਬ ਨਾਲ ਮਰਿਆਦਾ ਸਹਿਤ ਇਸ ਤਿਉਹਾਰ ਨੂੰ ਮਨਾਉਂਦੇ ਹਨ ਉਹ ਅਪਣੇ ਦੋਸਤਾਂ-ਮਿੱਤਰਾਂ, ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਗੁਲਾਲ ਲਗਾ ਕੇ ਹੋਲੀ ਦੀਆਂ ਵਧਾਈਆਂ ਦਿੰਦੇ ਹਨ। ਘਰ ਆਏ ਮਹਿਮਾਨਾਂ ਨੂੰ ਮਠਿਆਈ ਖੁਆਈ ਜਾਂਦੀ ਹੈ ਤੇ ਚਾਹ ਪਾਣੀ ਪਿਆਇਆ ਜਾਂਦਾ ਹੈ। ਕਈ ਲੋਕ ਹੋਲੀ ਵਾਲੇ ਦਿਨ ਗੁਜੀਆ ਖ਼ਾਸ ਤੌਰ ’ਤੇ ਬਣਾਉਂਦੇ ਹਨ। ਹੋਰ ਵੀ ਕਈ ਪ੍ਰਕਾਰ ਦੇ ਪਕਵਾਨ ਬਣਾਏ ਜਾਂਦੇ ਹਨ। ਇਹ ਤਿਉਹਾਰ ਸਵੇਰ ਤੋਂ ਲੈ ਕੇ ਸ਼ਾਮ ਤਕ ਮਨਾਇਆ ਜਾਂਦਾ ਹੈ। ਚਾਰੇ-ਪਾਸੇ ਰੰਗ ਉੱਡ ਰਹੇ ਹੁੰਦੇ ਹਨ ਅਤੇ ਕਈ ਮਰਦ ਔਰਤਾਂ ਖ਼ਾਸ ਤੌਰ ’ਤੇ ਟੋਲੀਆਂ ਬਣਾ ਕੇ ਢੋਲ ਵਜਾਉਂਦੇ, ਨੱਚਦੇ ਟੱਪਦੇ ‘ਹੋਲੀ ਹੈ ਬਈ ਹੋਲੀ ਹੈ’ ਗਾਉਂਦੇ ਅਗਾਂਹ ਵਧਦੇ ਦੇਖੇ ਜਾ ਸਕਦੇ ਹਨ।    

      ਕਦੇ ਸਮਾਂ ਹੁੰਦਾ ਸੀ ਜਦ ਲੋਕ ਰੰਗ-ਬਿਰੰਗੇ ਫੁੱਲਾਂ ਅਤੇ ਫੁੱਲਾਂ ਦੀਆਂ ਪੱਤੀਆਂ ਨਾਲ ਹੋਲੀ ਖੇਡਦੇ ਹੁੰਦੇ ਸਨ। ਫਿਰ ਲੋਕ ਸੁੱਕੇ ਰੰਗਾਂ ਨਾਲ ਖੇਡਦੇ ਪਰ ਅੱਜਕਲ ਉਸ ਦੀ ਥਾਂ ਰਸਾਇਣਕ (ਕੈਮੀਕਲ) ਰੰਗਾਂ ਨੇ ਲੈ ਲਈ ਹੈ ਤੇ ਕੁੱਝ ਸ਼ਰਾਰਤੀ ਲੋਕ ਤਾਂ ਆਂਡਿਆਂ ਅਤੇ ਗੰਦੇ ਪਾਣੀ ਅਤੇ ਗੋਹੇ ਵਾਲੇ ਪਾਣੀ ਦੀ ਵਰਤੋਂ ਵੀ ਕਰਨ ਲੱਗ ਪਏ ਹਨ। ਇਸ ਕਰ ਕੇ ਹੋਲੀ ਵਾਲੇ ਦਿਨ ਕਈ ਵਾਰ ਲੜਾਈ-ਝਗੜਾ ਵੀ ਵੇਖਣ ਨੂੰ ਮਿਲਦਾ ਹੈ, ਜਿਸ ਕਾਰਨ ਇਸ ਤਿਉਹਾਰ ਦੀ ਸ਼ੋਭਾ ਘਟਦੀ ਜਾ ਰਹੀ ਹੈ।  ਤਿਉਹਾਰ ਸਾਡੀ ਕੌਮੀ ਏਕਤਾ ਦਾ ਪ੍ਰਤੀਕ ਹੁੰਦੇ ਹਨ। ਸਾਨੂੰ ਇਸ ਗੱਲ ਦਾ ਧਿਆਨ ਰਖਦੇ ਹੋਏ ਤਿਉਹਾਰਾਂ ਨੂੰ ਪਿਆਰ ਅਤੇ ਭਾਈਚਾਰੇ ਦੀ ਭਾਵਨਾ ਨਾਲ ਮਨਾਉਣਾ ਚਾਹੀਦਾ ਹੈ। ਇਸ ਲਈ ਹੋਲੀ ਦਾ ਤਿਉਹਾਰ ਮਰਿਆਦਾ ਸਹਿਤ ਮਨਾ ਕੇ ਖ਼ੁਸ਼ੀ ਨੂੰ ਦੁੱਗਣਾ ਕਰਨਾ ਚਾਹੀਦਾ ਹੈ ਨਾਕਿ ਹੁੱਲੜਬਾਜ਼ੀ ਮਚਾ ਕੇ ਰੰਗ ਵਿਚ ਭੰਗ ਪਾਇਆ ਜਾਵੇ।                 (ਬਰਜਿੰਦਰ ਕੌਰ ਬਿਸਰਾਓ ਮੋ. 9988901324)


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement