
ਅੱਗ ਲੱਗਣ ਸਮੇਂ ਪੂਨਮ ਦਾ ਪਾਲਤੂ ਕੁੱਤਾ ਘਰ ਵਿੱਚ ਸੀ, ਜਿਸ ਨੂੰ ਬਚਾ ਲਿਆ ਗਿਆ ਹੈ।
ਮੁੰਬਈ - ਪੂਨਮ ਪਾਂਡੇ ਅਕਸਰ ਆਪਣੇ ਲੁੱਕ ਅਤੇ ਸਟਾਈਲ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਪਰ ਹੁਣ ਉਹਨਾਂ ਦੇ ਫੈਨਸ ਲਈ ਬੁਰੀ ਖ਼ਬਰ ਹੈ ਦਰਅਸਲ ਪੂਨਮ ਦੇ ਘਰ ਨੂੰ ਭਿਆਨਕ ਅੱਗ ਲੱਗ ਗਈ ਹੈ। ਉਸ ਦੇ ਘਰ ਵਿਚ ਰੱਖਿਆ ਅੱਧੇ ਤੋਂ ਵੱਧ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਅੱਗ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਸਮੇਂ ਪੂਨਮ ਦਾ ਪਾਲਤੂ ਕੁੱਤਾ ਘਰ ਵਿੱਚ ਸੀ, ਜਿਸ ਨੂੰ ਬਚਾ ਲਿਆ ਗਿਆ ਹੈ।
ਜਦੋਂ ਘਰ ਨੂੰ ਅੱਗ ਲੱਗੀ ਤਾਂ ਪੂਨਮ ਪਾਂਡੇ ਘਰ ਨਹੀਂ ਸੀ। ਅੱਗ ਲੱਗਣ ਤੋਂ ਬਾਅਦ ਸੁਸਾਇਟੀ ਦੇ ਇੱਕ ਲੜਕੇ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਸਮੇਂ 'ਤੇ ਅਭਿਨੇਤਰੀ ਦੇ ਪਾਲਤੂ ਕੁੱਤੇ ਦੀ ਜਾਨ ਬਚ ਗਈ। ਖਬਰਾਂ ਮੁਤਾਬਕ ਅਦਾਕਾਰਾ ਦੇ ਘਰ ਕੰਮ ਕਰਨ ਵਾਲੀ ਮਹਿਲਾ ਨੇ ਕੁੱਤੇ ਨੂੰ ਬਚਾਇਆ। ਫਿਲਹਾਲ ਪੂਨਮ ਪਾਂਡੇ ਦਾ ਪਾਲਤੂ ਕੁੱਤਾ ਆਪਣੀ ਭੈਣ ਕੋਲ ਹੈ ਅਤੇ ਠੀਕ ਹੈ।
ਅਭਿਨੇਤਰੀ ਦੇ ਘਰ ਨੂੰ ਅੱਗ ਲੱਗਣ ਦੀ ਜਾਣਕਾਰੀ ਪੈਪਰਾਜ਼ੀ ਅਕਾਊਂਟ ਵਾਇਰਲ ਭਿਆਨੀ 'ਤੇ ਸ਼ੇਅਰ ਕੀਤੀ ਗਈ ਹੈ। ਅਦਾਕਾਰਾ ਦੇ ਘਰ ਦੇ ਅੰਦਰ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ ਕਾਫ਼ੀ ਡਰਾਉਣੀਆਂ ਹਨ। ਸਾਰਾ ਸਮਾਨ ਸੁਆਹ ਹੋ ਗਿਆ ਜਾਪਦਾ ਹੈ। ਫਾਇਰ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।