
ਨੋਟਿਸ 'ਚ ਅਭਿਨੇਤਰੀ ਨੂੰ ਮਾਰਚ ਦੇ ਅੰਤ ਤੱਕ ਬਕਾਇਆ ਟੈਕਸ ਅਦਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਮੁੰਬਈ: ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਨਾਸਿਕ ਦੇ ਸਿੰਨਾਰ ਤਹਿਸੀਲਦਾਰ ਨੇ ਨੋਟਿਸ ਭੇਜਿਆ ਹੈ। ਦਰਅਸਲ ਸਿੰਨਾਰ ਦੇ ਅਡਵਾੜੀ ਇਲਾਕੇ 'ਚ ਐਸ਼ਵਰਿਆ ਨੇ ਵਿੰਡ ਮਿਲ ਲਗਾਉਣ ਲਈ ਜ਼ਮੀਨ ਖਰੀਦੀ ਸੀ, ਜਿਸ 'ਤੇ ਇਕ ਸਾਲ ਦਾ ਟੈਕਸ ਲਗਭਗ 22 ਹਜ਼ਾਰ ਰੁਪਏ ਹੈ। ਨੋਟਿਸ 'ਚ ਅਭਿਨੇਤਰੀ ਨੂੰ ਮਾਰਚ ਦੇ ਅੰਤ ਤੱਕ ਬਕਾਇਆ ਟੈਕਸ ਅਦਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਆਰਥਿਕ ਸੰਕਟ ਵਿਚਾਲੇ ਪਾਕਿ PM ਦਾ ਬਿਆਨ, ‘ਅਸੀਂ ਭਾਰਤ ਨਾਲ ਤਿੰਨ ਯੁੱਧ ਲੜੇ, ਪਾਕਿਸਤਾਨ ਨੇ ਆਪਣਾ ਸਬਕ ਸਿੱਖਿਆ
ਦੱਸਿਆ ਜਾ ਰਿਹਾ ਹੈ ਕਿ ਐਸ਼ਵਰਿਆ ਰਾਏ ਦੇ ਕੋਲ ਅਡਵਾੜੀ ਦੇ ਪਹਾੜੀ ਇਲਾਕਿਆਂ 'ਚ ਕਰੀਬ 1 ਹੈਕਟੇਅਰ ਜ਼ਮੀਨ ਹੈ। ਇਸ ਜ਼ਮੀਨ 'ਤੇ ਇਕ ਸਾਲ ਦੇ ਟੈਕਸ ਦੇ 22,000 ਰੁਪਏ ਦੇ ਬਕਾਏ ਕਾਰਨ ਐਸ਼ਵਰਿਆ ਨੂੰ ਨੋਟਿਸ ਭੇਜਿਆ ਗਿਆ ਹੈ। ਸਿੰਨਰ ਤਹਿਸੀਲ ਨੂੰ ਜਾਇਦਾਦ ਮਾਲਕਾਂ ਤੋਂ ਸਾਲਾਨਾ 1.11 ਕਰੋੜ ਰੁਪਏ ਦੀ ਆਮਦਨ ਹੋਣ ਦੀ ਉਮੀਦ ਹੈ, ਜਿਸ ਵਿਚੋਂ 65 ਲੱਖ ਦੀ ਰਿਕਵਰੀ ਹੋਣੀ ਬਾਕੀ ਹੈ। ਐਸ਼ਵਰਿਆ ਦੇ ਨਾਲ-ਨਾਲ ਖੇਤਰ ਦੇ 1200 ਹੋਰ ਜਾਇਦਾਦ ਧਾਰਕਾਂ ਨੂੰ ਨੋਟਿਸ ਭੇਜਿਆ ਗਿਆ ਹੈ।