ਆਰਥਿਕ ਸੰਕਟ ਵਿਚਾਲੇ ਪਾਕਿ PM ਦਾ ਬਿਆਨ, ‘ਅਸੀਂ ਭਾਰਤ ਨਾਲ ਤਿੰਨ ਯੁੱਧ ਲੜੇ, ਪਾਕਿਸਤਾਨ ਨੇ ਆਪਣਾ ਸਬਕ ਸਿੱਖਿਆ’
Published : Jan 17, 2023, 10:54 am IST
Updated : Jan 17, 2023, 10:54 am IST
SHARE ARTICLE
Shehbaz Sharif wants ‘honest talks’ with PM Modi- We have learnt our lesson
Shehbaz Sharif wants ‘honest talks’ with PM Modi- We have learnt our lesson

ਸ਼ਰੀਫ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਉਹਨਾਂ ਦਾ ਦੇਸ਼ ਗੰਭੀਰ ਆਰਥਿਕ ਸੰਕਟ 'ਚੋਂ ਗੁਜ਼ਰ ਰਿਹਾ ਹੈ।

 

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਮਾਨਦਾਰ ਅਤੇ ਸੰਵੇਦਨਸ਼ੀਲ ਗੱਲਬਾਤ ਦੀ ਇੱਛਾ ਜ਼ਾਹਰ ਕੀਤੀ ਹੈ। ਉਹ ਕਸ਼ਮੀਰ ਮੁੱਦੇ ਸਮੇਤ ਹੋਰ ਕਈ ਮੁੱਦਿਆਂ 'ਤੇ ਗੰਭੀਰ ਗੱਲਬਾਤ ਕਰਨਾ ਚਾਹੁੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਨਾਲ ਤਿੰਨ ਜੰਗਾਂ ਦੇਸ਼ ਵਿਚ ਦੁੱਖ, ਬੇਰੁਜ਼ਗਾਰੀ ਅਤੇ ਗਰੀਬੀ ਦਾ ਕਾਰਨ ਬਣੀਆਂ ਹਨ। ਸ਼ਰੀਫ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਉਹਨਾਂ ਦਾ ਦੇਸ਼ ਗੰਭੀਰ ਆਰਥਿਕ ਸੰਕਟ 'ਚੋਂ ਗੁਜ਼ਰ ਰਿਹਾ ਹੈ।

ਇਹ ਵੀ ਪੜ੍ਹੋ: ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਕਾਬੂ: 5 ਸਾਲਾਂ ’ਚ ਪੰਜਾਬ ਸਣੇ ਕਈ ਸੂਬਿਆਂ ਵਿਚ 400 ਹਥਿਆਰ ਕੀਤੇ ਸਪਲਾਈ

ਸ਼ਾਹਬਾਜ਼ ਨੇ ਅੰਤਰਰਾਸ਼ਟਰੀ ਅਰਬੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ, 'ਭਾਰਤੀ ਪ੍ਰਬੰਧਨ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਮੇਰਾ ਸੰਦੇਸ਼ ਸਿਰਫ ਇਹ ਹੈ ਕਿ ਅਸੀਂ ਇਕੱਠੇ ਬੈਠ ਕੇ ਕਸ਼ਮੀਰ ਸਮੇਤ ਆਪਸੀ ਹੋਰ ਮੁੱਦਿਆਂ 'ਤੇ ਚਰਚਾ ਕਰੀਏ। ਅਸੀਂ ਇਕ ਦੂਜੇ ਨਾਲ ਲੜੇ ਬਿਨਾਂ ਇਕ ਦੂਜੇ ਨਾਲ ਅੱਗੇ ਵਧਣਾ ਹੈ ਅਤੇ ਲੜਾਈ ਵਿਚ ਸਮਾਂ ਅਤੇ ਪੈਸਾ ਬਰਬਾਦ ਨਾ ਕਰੀਏ’।

ਇਹ ਵੀ ਪੜ੍ਹੋ: ਤਾਲਿਬਾਨ ਦਾ ਨਵਾਂ ਫ਼ਰਮਾਨ: ਕਾਬੁਲ 'ਚ ਕੱਪੜੇ ਦੀਆਂ ਦੁਕਾਨਾਂ ਵਿਚ ਡੰਮੀਆਂ ਦੇ ਮੂੰਹ ਢਕੇ 

ਪਾਕਿਸਤਾਨ ਦੇ ਪੀਐਮ ਸ਼ਰੀਫ਼ ਨੇ ਇਸ ਤੋਂ ਬਾਅਦ ਕਿਹਾ, 'ਅਸੀਂ ਭਾਰਤ ਨਾਲ ਤਿੰਨ ਯੁੱਧ ਲੜੇ ਅਤੇ ਇਹਨਾਂ ਨਾਲ ਲੋਕਾਂ ਲਈ ਦੁੱਖ, ਗਰੀਬੀ ਅਤੇ ਬੇਰੁਜ਼ਗਾਰੀ ਹੀ ਪੈਦਾ ਹੋਈ ਹੈ। ਅਸੀਂ ਆਪਣਾ ਸਬਕ ਸਿੱਖ ਲਿਆ ਹੈ ਅਤੇ ਹੁਣ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ। ਦੋਵੇਂ ਪ੍ਰਮਾਣੂ ਸ਼ਕਤੀ ਵਾਲੇ ਦੇਸ਼ ਹਨ। ਇਸੇ ਰਾਹ ’ਤੇ ਅੱਗੇ ਵਧਦੇ ਰਹੇ ਤਾਂ ਪਤਾ ਨਹੀਂ ਕੀ ਹੋਵੇਗਾ’।

ਇਹ ਵੀ ਪੜ੍ਹੋ: ਬ੍ਰਿਟਿਸ਼ ਕੌਂਸਲ ਦੀ ਨੌਕਰੀ ਛੱਡ ਮਹਿਲਾ ਨੇ ਖੋਲ੍ਹਿਆ MA English Chaiwali ਸਟਾਲ, ਪੜ੍ਹੋ ਦਿਲਚਸਪ ਕਿੱਸਾ

ਪਾਕਿਸਤਾਨੀ ਪੀਐਮ ਨੇ ਕਿਹਾ, "ਸਾਡੇ ਕੋਲ ਇੰਜੀਨੀਅਰ, ਡਾਕਟਰ ਅਤੇ ਹੁਨਰਮੰਦ ਕਾਰੀਗਰ ਹਨ। ਅਸੀਂ ਇਹਨਾਂ ਸੰਪਤੀਆਂ ਦੀ ਵਰਤੋਂ ਖੇਤਰ ਵਿਚ ਖੁਸ਼ਹਾਲੀ ਅਤੇ ਸ਼ਾਂਤੀ ਲਿਆਉਣ ਲਈ ਕਰਨਾ ਚਾਹੁੰਦੇ ਹਾਂ ਤਾਂ ਜੋ ਦੋਵੇਂ ਦੇਸ਼ ਵਿਕਾਸ ਕਰ ਸਕਣ। ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਸ਼ਾਂਤੀ ਨਾਲ ਰਹਿ ਕੇ ਤਰੱਕੀ ਕਰੀਏ ਜਾਂ ਇਕ-ਦੂਜੇ ਨਾਲ ਲੜ ਕੇ ਸਮਾਂ ਅਤੇ ਸਰੋਤ ਬਰਬਾਦ ਕਰੀਏ"।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement