Orry FIR News: ਕਟੜਾ 'ਚ ਓਰੀ ਸਮੇਤ 8 ਲੋਕਾਂ ਖ਼ਿਲਾਫ਼ FIR ਦਰਜ, ਜਾਣੋ ਪੂਰਾ ਮਾਮਲਾ
Published : Mar 17, 2025, 12:13 pm IST
Updated : Mar 17, 2025, 1:25 pm IST
SHARE ARTICLE
Orry Katra FIR News in punjabi
Orry Katra FIR News in punjabi

Orry Katra FIR News: ਸ਼ਰਾਬ ਦੀ ਮਨਾਹੀ ਦੇ ਬਾਵਜੂਦ ਹੋਟਲ ਵਿਚ ਪੀਤੀ ਸ਼ਰਾਬ

ਕਟੜਾ ਪਹੁੰਚੇ ਬਾਲੀਵੁੱਡ ਮਸ਼ਹੂਰ ਹਸਤੀ ਓਰੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਸ ਦੇ ਨਾਲ ਹੀ 8 ਹੋਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਹੋਟਲ ਪ੍ਰਸ਼ਾਸਨ ਨੇ ਹੋਟਲ ਕਟੜਾ ਮੈਰੀਅਟ ਰਿਜੋਰਟ ਐਂਡ ਸਪਾ 'ਚ ਠਹਿਰੇ ਇਨ੍ਹਾਂ ਸਾਰੇ ਲੋਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਮਾਮਲੇ ਦਾ ਨੋਟਿਸ ਲੈਂਦਿਆਂ ਪੀ/ਐਸ ਕਟੜਾ ਨੇ ਐਫ਼ਆਈਆਰ ਨੰਬਰ 72/25 ਦਰਜ ਕੀਤੀ ਹੈ। ਦਰਅਸਲ, 15 ਮਾਰਚ ਨੂੰ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋਈ ਸੀ, ਜਿਸ ਵਿੱਚ ਓਰੀ ਇੱਕ ਨਿੱਜੀ ਹੋਟਲ ਵਿੱਚ ਕੁਝ ਦੋਸਤਾਂ ਨਾਲ ਪਾਰਟੀ ਕਰਦੇ ਨਜ਼ਰ ਆ ਰਹੇ ਸਨ। ਇਸ ਕਮਰੇ ਦੀ ਤਸਵੀਰ 'ਚ ਮੇਜ਼ 'ਤੇ ਸ਼ਰਾਬ ਦੀ ਬੋਤਲ ਰੱਖੀ ਨਜ਼ਰ ਆ ਰਹੀ ਸੀ।

ਹੋਟਲ ਕਟੜਾ ਮੈਰੀਅਟ ਰਿਜੋਰਟ ਐਂਡ ਸਪਾ 'ਚ ਠਹਿਰੇ ਓਰੀ ਯਾਨੀ ਓਰਹਾਨ ਅਵਤਰਮਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਹੋਟਲ ਮੈਨੇਜਰ ਦੇ ਅਨੁਸਾਰ, 15 ਮਾਰਚ ਨੂੰ ਮਹਿਮਾਨਾਂ ਵਿੱਚ ਓਰਹਾਨ ਅਵਤਰਮਨੀ (ਓਰੀ), ਦਰਸ਼ਨ ਸਿੰਘ, ਪਾਰਥ ਰੈਨਾ, ਰਿਤਿਕ ਸਿੰਘ, ਰਾਸ਼ੀ ਦੱਤਾ, ਰਕਸ਼ਿਤਾ ਭੋਗਲ, ਸ਼ਗੁਨ ਕੋਹਲੀ ਅਤੇ ਅਨਾਸਤਾਸੀਲਾ ਅਰਜ਼ਮਸਕੀਨਾ ਸ਼ਾਮਲ ਸਨ।

ਜਿਨ੍ਹਾਂ ਨੇ ਹੋਟਲ ਦੇ ਅੰਦਰ ਸ਼ਰਾਬ ਪੀਤੀ ਸੀ, ਭਾਵੇਂ ਕਿ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਸ਼ਰਾਬ ਅਤੇ ਮਾਸਾਹਾਰੀ ਭੋਜਨ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਬ੍ਰਹਮ ਮਾਤਾ ਵੈਸ਼ਨੋ ਦੇਵੀ ਦੇ ਮੰਦਰ ਕਰ ਕੇ ਇਸ ਦੀ ਸਖ਼ਤ ਮਨਾਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਐਸਪੀ ਰਿਆਸੀ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਪਰਮਵੀਰ ਸਿੰਘ (ਜੇ.ਕੇ.ਪੀ.ਐਸ.) ਨੇ ਦੋਸ਼ੀਆਂ ਨੂੰ ਫੜਨ ਲਈ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਧਾਰਮਿਕ ਸਥਾਨਾਂ 'ਤੇ ਨਸ਼ਿਆਂ ਜਾਂ ਸ਼ਰਾਬ ਦੀ ਵਰਤੋਂ ਕਰਨ ਵਾਲੇ ਕਿਸੇ ਵੀ ਅਜਿਹੇ ਕੰਮ ਨੂੰ ਬਰਦਾਸ਼ਤ ਨਾ ਕਰਨ ਦੀ ਮਿਸਾਲ ਕਾਇਮ ਕੀਤੀ ਜਾ ਸਕੇ ਜਿਸ ਨਾਲ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ।

ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਤੇ ਆਸਥਾ ਨਾਲ ਜੁੜੇ ਲੋਕਾਂ ਦੀਆਂ ਭਾਵਨਾਵਾਂ ਦਾ ਨਿਰਾਦਰ ਕਰਨ ਵਾਲੇ ਅਪਰਾਧੀਆਂ 'ਤੇ ਨਜ਼ਰ ਰੱਖਣ ਲਈ ਪੁਲਿਸ ਸੁਪਰਡੈਂਟ ਕਟੜਾ, ਉਪ ਪੁਲਿਸ ਕਪਤਾਨ ਕਟੜਾ ਅਤੇ ਐਸਐਚਓ ਕਟੜਾ ਦੀ ਨਿਗਰਾਨੀ ਹੇਠ ਟੀਮ ਦਾ ਗਠਨ ਕੀਤਾ ਗਿਆ ਸੀ। ਐਸ.ਐਸ.ਪੀ ਰਿਆਸੀ ਨੇ ਦੋਸ਼ੀਆਂ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜਿਹੜੇ ਲੋਕ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਅਤੇ ਕਿਸੇ ਵੀ ਤਰ੍ਹਾਂ ਖ਼ਾਸ ਕਰ ਕੇ ਨਸ਼ੇ/ਸ਼ਰਾਬ ਦਾ ਸਹਾਰਾ ਲੈ ਕੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਲਈ ਕੋਈ ਥਾਂ ਨਹੀਂ ਹੈ ਅਤੇ ਉਨ੍ਹਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement