
ਆਯੋਜਿਤ 20ਵੇਂ ਬੇਟੀ ਐੱਫ. ਐੱਲ. ਓ. ਗ੍ਰੇਟ ਐਵਾਰਡ 2018 'ਚ ਆਖੀ
ਅੱਜ ਕੱਲ ਹਰ ਪਾਸੇ ਦੇਸ਼ ਦੀਆਂ ਬੱਚੀਆਂ ਬਾਰੇ ਚਰਚਾ ਹੋ ਰਹੀ ਹੈ। ਜਿਥੇ ਕਠੁਆ ਗੈਂਗਰੇਪ ਅਤੇ ਉਨਾਵ ਬਲਾਤਕਾਰ ਦਾ ਮੁੱਦਾ ਜ਼ਿਆਦਾ ਭਖਿਆ ਹੋਇਆ ਹੈ ਅਤੇ ਇਨ੍ਹਾਂ ਤੇ ਆਮ ਲੋਕਾਂ ਤੋਂ ਲੈ ਕੇ ਦਿੱਗਜ ਕਲਾਕਾਰਾਂ ਤਕ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਨ੍ਹਾਂ ਵਿਚ ਹੀ ਨਾਮ ਸ਼ਾਮਿਲ ਹੈ ਅਦਾਕਾਰਾ ਸ਼ਬਾਨਾ ਆਜ਼ਮੀ ਦਾ , ਜਿਨ੍ਹਾਂ ਨੇ ਧੀਆਂ ਦੇ ਭਵਿੱਖ ਦੀ ਗੱਲ ਕਰਦਿਆਂ ਵੱਡਾ ਬਿਆਨ ਦਿਤਾ ਹੈ। Shabana Azmi ਦਸ ਦਈਏ ਕਿ ਸ਼ਬਾਨਾ ਆਜ਼ਮੀ ਨੇ ਹਾਲ ਹੀ 'ਚ ਕਿਹਾ ਸਰਕਾਰ ਦੀ 'ਬੇਟੀ ਬਚਾਓ, ਬੇਟੀ ਪੜ੍ਹਾਓ' ਯੋਜਨਾ ਦੀ ਸਫ਼ਲਤਾ ਲਈ ਸਾਡੀਆਂ ਬੇਟੀਆਂ ਦਾ ਜ਼ਿੰਦਾ ਰਹਿਣਾ ਜ਼ਰੂਰੀ ਹੈ। ਸ਼ਬਾਨਾ ਨੇ ਇਹ ਗੱਲ ਅਨੂੰ ਤੇ ਸ਼ਸ਼ੀ ਰੰਜਨ ਵਲੋਂ ਆਯੋਜਿਤ 20ਵੇਂ ਬੇਟੀ ਐੱਫ. ਐੱਲ. ਓ. ਗ੍ਰੇਟ ਐਵਾਰਡ 2018 'ਚ ਆਖੀ। ਦਸ ਦਈਏ ਕਿ ਸ਼ਬਾਨਾ ਇਸ ਸਮਾਗਮ 'ਚ ਬਾਲੀਵੁਡ ਅਦਾਕਾਰ ਜਤਿੰਦਰ, ਅਮਿਤ ਸਾਧ, ਅਭਿਨੇਤਰੀ ਭੂਮੀ ਪੇਡਨੇਕਰ, ਹੁਮਾ ਕੁਰੈਸ਼ੀ, ਗਾਇਕ ਅਨੂਪ ਜਲੋਟਾ ਤੇ ਅਮ੍ਰਿਤਾ ਫੜਨਵੀਸ ਨਾਲ ਸ਼ਾਮਿਲ ਹੋਈ ਸੀ।
20th Beti FLO GR8 Awards 2018, ਦੱਸਣਯੋਗ ਹੈ ਕਿ ਇਹ ਪ੍ਰੀਤਿਕਰਿਆ ਜੰਮੂ ਤੇ ਕਸ਼ਮੀਰ ਦੇ ਕਠੂਆ 'ਚ ਅੱਠ ਸਾਲ ਦੀ ਬੱਚੀ ਨੂੰ ਅਗਵਾ ਕਰਕੇ ਉਸ ਨਾਲ ਰੇਪ ਕਰਨ ਤੋਂ ਬਾਅਦ ਉਸ ਦਾ ਕਤਲ ਕਰਨ ਦੀ ਘਟਨਾ 'ਤੇ ਦਿਤੀ ਇਸ ਮੌਕੇ ਸ਼ਬਾਨਾ ਨੇ ਕਿਹਾ, 'ਸਾਡਾ ਦੇਸ਼ ਇਕੋ ਸਮੇਂ 'ਚ ਕਈ ਸਦੀਆਂ 'ਚ ਰਹਿ ਰਿਹਾ ਹੈ। ਅਸੀਂ 18ਵੀਂ, 19ਵੀਂ, 20ਵੀਂ ਤੇ 21ਵੀਂ ਸਦੀ 'ਚ ਇਕੋ ਸਮੇਂ ਰਹਿ ਰਹੇ ਹਾਂ ਤੇ ਇਸ ਦਾ ਅਨੁਭਵ ਅਸੀਂ ਦੇਸ਼ 'ਚ ਮਹਿਲਾਵਾਂ ਨਾਲ ਹੋ ਰਹੇ ਵਿਵਹਾਰ 'ਚ ਕਰ ਰਹੇ ਹਾਂ।
20th Beti FLO GR8 Awards 2018,ਇਸ ਦੇ ਨਾਲ ਹੀ ਸ਼ਬਾਨਾ ਨੇ ਕਿਹਾ ਕਿ 'ਸਾਡੇ ਦੇਸ਼ ਦੀਆਂ ਔਰਤਾਂ ਨੇ ਅਪਨੀ ਮਰਜ਼ੀ ਅਤੇ ਯੋਗਤਾ ਦੇ ਹਿਸਾਬ ਨਾਲ ਚੁਣੇ ਕਰੀਅਰ 'ਚ ਵੱਡੀਆਂ ਉਪਲਬੱਧੀਆਂ ਹਾਸਲ ਕੀਤੀਆਂ ਹਨ ਤੇ ਕਈ ਥਾਵਾਂ 'ਤੇ ਉਨ੍ਹਾਂ ਨੇ ਅਗਵਾਈ ਕੀਤੀ ਹੈ ਅਤੇ ਨਾਲ ਹੀ ਦੂਜੇ ਪਾਸੇ ਅਸੀਂ ਅਜਿਹੀਆਂ ਖ਼ਬਰਾਂ ਪੜ੍ਹਦੇ ਤੇ ਦੇਖਦੇ ਹਾਂ, ਜਿਨ੍ਹਾਂ ਨੂੰ ਬਿਆਨ ਕਰਨ ਦੇ ਲਈ ਮੇਰੇ ਕੋਲ ਸਹੀ ਸ਼ਬਦ ਨਹੀਂ ਹਨ।
20th Beti FLO GR8 Awards 2018,ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁਟ ਹੋਣਾ ਚਾਹੀਦਾ ਹੈ ਤੇ ਸਾਨੂੰ ਲੋੜ ਹੈ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ। ਅਸੀਂ ਹਮੇਸ਼ਾ ਕਹਿੰਦੇ ਹਾਂ ਬੇਟੀ ਬਚਾਓ, ਬੇਟੀ ਪੜ੍ਹਾਓ ਤੇ ਸਾਨੂੰ ਇਸ ਬਾਰੇ ਕੰਮ ਕਰਨਾ ਚਾਹੀਦਾ ਹੈ ਪਰ ਇਸ ਲਈ ਸਾਰਿਆਂ ਨੂੰ ਪਹਿਲਾਂ ਸਾਡੀਆਂ ਬੇਟੀਆਂ ਦਾ ਜ਼ਿੰਦਾ ਰਹਿਣਾ ਜ਼ਰੂਰੀ ਹੈ।
20th Beti FLO GR8 Awards 2018,ਉਥੇ ਹੀ ਇਸ ਮੌਕੇ ਅਦਾਕਾਰਾ ਹੁਮਾ ਕੁਰੈਸ਼ੀ ਨੇ ਕਿਹਾ ਕਿ ਕਠੁਆ 'ਚ ਜੋ ਵੀ ਹੋਇਆ ਬਹੁਤ ਸ਼ਰਮਨਾਕ ਹੈ। ਅਸੀਂ ਇਸ ਯੋਗ ਵੀ ਨਹੀਂ ਰਹੇ ਕਿ ਇਕ ਸਮਾਜ ਦੇ ਤੌਰ 'ਤੇ 8 ਸਾਲ ਦੀ ਬੱਚੀ ਨੂੰ ਬਚਾਅ ਸਕੀਏ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ "ਬਹੁਤ ਸਾਰੇ ਲੋਕ ਇਸ ਲਈ ਸਿਆਸੀ ਰੰਗ ਦੇ ਰਹੇ ਹਨ ਜੋ ਕਿ ਬਹੁਤ ਹੀ ਗ਼ਲਤ ਹੈ।