
ਬਾਹਰ ਜਾਣਾ ਹੋਵੇਗਾ ਉਦੋਂ ਅਦਾਲਤ ਤੋਂ ਮਨਜ਼ੂਰੀ ਲੈ ਕੇ ਹੀ ਜਾਣਾ ਹੋਵੇਗਾ
ਜੋਧਪੁਰ ਦੀ ਅਦਾਲਤ ਤੋਂ ਜ਼ਮਾਨਤ 'ਤੇ ਬਾਹਰ ਆਏ ਸਲਮਾਨ ਖ਼ਾਨ ਇੱਕ ਵਾਰ ਫ਼ਿਰ ਤੋਂ ਮੁੜ ਜੋਧਪੁਰ ਦੀ ਅਦਾਲਤ 'ਚ ਪੁੱਜੇ ਹਨ। ਪਰ ਇਸ ਵਾਰ ਉਹ ਕਿਸੇ ਮਾਮਲੇ ਦੇ ਸਬੰਧੀ ਨਹੀਂ ਪੁੱਜੇ ਬਲਕਿ ਉਹ ਵਿਦੇਸ਼ ਜਾਣ ਦੇ ਲਈ ਅਦਾਲਤ ਤੋਂ ਇਜਾਜ਼ਤ ਲੈਣ ਲਈ ਪੁੱਜੇ ਅਸਲ 'ਚ ਜ਼ਮਾਨਤ ਸਮੇਂ ਸਲਮਾਨ ਨੂੰ ਅਦਾਲਤ ਤੋਂ ਇਹ ਹੁਕਮ ਜਾਰੀ ਹੋਏ ਸਨ ਕਿ ਉਹ ਅਜੇ ਭਾਰਤ ਤੋਂ ਬਾਹਰ ਬਿਨਾਂ ਆਗਿਆ ਲਏ ਨਹੀਂ ਜਾ ਸਕਦੇ। ਜਦੋਂ ਵੀ ਭਾਰਤ ਤੋਂ ਬਾਹਰ ਜਾਣਾ ਹੋਵੇਗਾ ਉਦੋਂ ਅਦਾਲਤ ਤੋਂ ਮਨਜ਼ੂਰੀ ਲੈ ਕੇ ਹੀ ਜਾਣਾ ਹੋਵੇਗਾ। ਇਸ ਲਈ ਸਲਮਾਨ ਵਿਦੇਸ਼ ਯਾਤਰਾ ਲਈ ਇਜਜ਼ਾਤ ਲੈਣ ਲਈ ਕੋਰਟ 'ਚ ਪਹੁੰਚੇ ਹਨ। Salman Khanਦੱਸਣਯੋਗ ਹੈ ਕਿ 1998 'ਚ ਜੋਧਪੁਰ 'ਚ ਆਪਣੀ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ 'ਤੇ ਤਿੰਨ ਵੱਖ-ਵੱਖ ਥਾਵਾਂ 'ਤੇ ਹਿਰਨ ਦਾ ਸ਼ਿਕਾਰ ਕਰਨ ਦੇ ਦੋਸ਼ ਲੱਗੇ। ਇਸ ਤੋਂ ਬਾਅਦ ਸਲਮਾਨ ਖਿਲਾਫ 20 ਸਾਲ ਮਾਮਲਾ ਚਲਣ ਤੋਂਬਾਅਦ ਮੁੱਖ ਨਿਆਇਕ ਮਜਿਸਟਰੇਟ ਨੇ ਸਲਮਾਨ ਖਾਨ ਦੋਸ਼ੀ ਕਰਾਰ ਕੀਤਾ ਤੇ ਸੈਫ, ਸੋਨਾਲੀ, ਤੱਬੂ ਨੀਲਿਮਾ ਤੇ ਦੁਸ਼ਅੰਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ। ਫਿਲਹਾਲ ਸਲਮਾਨ ਜ਼ਮਾਨਤ ਤੇ ਬਾਹਰ ਹਨ ਅਤੇ 7 ਮਈ ਨੂੰ ਕੋਰਟ 'ਚ ਅਗਲੀ ਪੇਸ਼ੀ ਹੈ।
Salman Khan, Priyanka Chopraਉਧਰ ਇਹ ਵੀ ਦੱਸ ਦਈਏ ਕਿ ਸਲਮਾਨ ਖ਼ਾਨ ਹੁਣ ਰੇਸ 3 ਦਿਸ ਹੂਟਿੰਗ ਖ਼ਤਮ ਕਰਨ ਤੋਂ ਬਾਅਦ "ਭਾਰਤ " ਫਿਲਮ ਦੀ ਸ਼ੂਟਿੰਗ 'ਚ ਵਿਅਸਤ ਹੋ ਗਏ ਹਨ ਜਿਸ ਦੇ ਸਿਲਸਿਲੇ ਚ ਉਨ੍ਹਾਂ ਨੂੰ ਦੇਸ਼ ਵਿਦੇਸ਼ ਜਾਣਾਂ ਪੈ ਸਕਦਾ ਹੈ। ਫਿਲਮ ਵਿਚ 10 ਸਾਲ ਬਾਅਦ ਪ੍ਰਿਯੰਕਾ ਚੋਪੜਾ ਉਨ੍ਹਾਂ ਨਾਲ ਵੱਡੇ ਪਰਦੇ ਤੇ ਨਜ਼ਰ ਆਵੇਗੀ।