ਫ਼ਿਲਮ "ਭਾਰਤ" 'ਚ 10 ਸਾਲ ਬਾਅਦ ਵੱਡੇ ਪਰਦੇ 'ਤੇ ਨਜ਼ਰ ਆਵੇਗੀ ਇਹ ਜੋੜੀ 
Published : Apr 17, 2018, 1:00 pm IST
Updated : Apr 17, 2018, 1:00 pm IST
SHARE ARTICLE
Bharat
Bharat

ਅਲੀ ਨੇ ਲਿਖਿਆ ਕਿ ਅਸੀ 'ਭਾਰਤ' ਦੀ ਸ਼ੂਟਿੰਗ ਦੀ ਪੂਰੀ ਤਿਆਰੀ ਕਰ ਚੁੱਕੇ ਹਾਂ

ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਜ਼ਮਾਨਤ 'ਤੇ ਰਿਹਾ ਹੋਏ ਬਾਲੀਵੁਡ ਸਟਾਰ ਸਲਮਾਨ ਖ਼ਾਨ ਆਪਣੀ ਨਵੀਂ ਫ਼ਿਲਮ 'ਭਾਰਤ' ਦੀ ਸ਼ੂਟਿੰਗ 'ਚ ਵਿਅਸਤ ਹੋ ਗਏ ਹਨ। ਇਸ ਫ਼ਿਲਮ ਦੇ ਸੈੱਟ  ਤੋਂ ਪਹਿਲੀ ਤਸਵੀਰ ਵੀ ਸਾਹਮਣੇ ਆ ਗਈ ਹੈ। ਸਲਮਾਨ ਖਾਨ ਨੇ 'ਭਾਰਤ' ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾ ਆਪਣੀ ਆਉਣ ਵਾਲੀ ਫ਼ਿਲਮ ਰੇਸ-3 ਦੀ ਸ਼ੂਟਿੰਗ ਖ਼ਤਮ ਕੀਤੀ ਜਿਸਦਾ ਉਨ੍ਹਾਂ ਦੇ ਫੈਨਜ਼ ਕਾਫੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ। ਤੁਹਾਨੂੰ ਦੱਸ ਦਈਏ ਕਿ 'ਭਾਰਤ' ਫ਼ਿਲਮ ਦੀ ਦੱਖਣ ਕੋਰਿਆਈ ਫ਼ਿਲਮ 'ਓਡ ਟੂ ਮਾਈ ਫ਼ਾਦਰ' ਦਾ ਰੀਮੇਕ ਹੈ |Bharat Bharatਇਸ ਫਿਲਮ ਨੂੰ ਅਲੀ ਅੱਬਾਸ ਜ਼ਫ਼ਰ ਡਾਇਰੈਕਟ ਕਰ ਰਹੇ ਹਨ  ਅਤੇ ਉਨਾਂ ਨੇ ਖੁਦ ਅਪਣੇ ਟਵੀਟਰ ਅਕਾਊਂਟ ਰਾਹੀ ਫ਼ਿਲਮ ਦੇ ਸੇਟ ਤੋਂ ਇਕ ਤਸਵੀਰ ਸ਼ੇਅਰ ਕੀਤੀ ਅਤੇ ਇਸ ਬਾਰੇ ਜਾਣਕਾਰੀ ਦਿੱਤੀ...ਅਲੀ ਨੇ ਲਿਖਿਆ  ਕਿ ਅਸੀ 'ਭਾਰਤ' ਦੀ ਸ਼ੂਟਿੰਗ ਦੀ ਪੂਰੀ ਤਿਆਰੀ ਕਰ ਚੁੱਕੇ ਹਾਂ ਅਤੇ ਆਉਣ ਵਾਲੇ ਸਮੇਂ 'ਚ ਫ਼ਿਲਮ ਨਾਲ ਜੁੜੀ ਹੋਰ ਵੀ ਜਾਣਕਾਰੀ ਤੁਹਾਨੂੰ ਦੇਣ ਵਾਲੇ ਹਾਂ। ਇਸ ਤਸਵੀਰ 'ਚ ਸਲਮਾਨ ਖਾਨ 'ਭਾਰਤ' ਦੇ ਕਲੈਪ ਬੋਰਡ ਦੇ ਪਿੱਛੇ ਖੜੇ ਨੇ ਅਤੇ ਉਨ੍ਹਾਂ ਦਾ ਚੇਹਰਾ ਨਜ਼ਰ ਨਹੀਂ ਆ ਰਿਹਾ ਹੈ। Salman Khan, Priyanka ChopraSalman Khan, Priyanka Chopra ਇਸ ਫਿਲਮ ਦੀ ਦਿਲਚਸਪ ਗੱਲ ਇਹ ਹੈ ਕਿ ਬਾਲੀਵੁਡ ਤੋਂ ਹਾਲੀਵੁਡ ਦਾ ਅਹਿਮ ਚਿਹਰਾ ਬਣੀ ਪ੍ਰਿਯੰਕਾ ਚੋਪੜਾ ਇਸ ਫਿਲਮ ਰਾਹੀਂ ਤਕਰੀਬਨ ਦੋ ਸਾਲ ਬਾਅਦ ਬਾਲੀਵੁਡ 'ਚ ਵਾਪਸੀ ਕਰ ਰਹੀ ਹੈ ਅਤੇ ਇਸ ਦੇ ਨਾਲ ਹੀ ਤਕਰੀਬਨ 10 ਸਾਲ ਬਾਅਦ ਪ੍ਰਿਯੰਕਾ ਅਤੇ ਸਲਮਾਨ ਦੀ ਜੋੜੀ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਹਾਲਾਂਕਿ ਪੀ.ਸੀ ਇਸ ਫ਼ਿਲਮ ਦੀ ਸ਼ੂਟਿੰਗ ਜੁਲਾਈ ਤੋਂ ਕਰੇਗੀ।  Salman Khan, Priyanka ChopraSalman Khan, Priyanka Chopraਫਿਲਹਾਲ ਪ੍ਰਿਯੰਕਾ ਅਪਣੀ ਹਾਲੀਵੁਡ ਫ਼ਿਲਮ 'ਏ ਕਿਡ ਲਾਇਕ ਜੈੱਕ' 'ਚ ਰੁਝੀ ਹੋਈ ਹੈ। ਇਸ ਫ਼ਿਲਮ ਦਾ ਟੇ੍ਰਲਰ ਰਿਲੀਜ਼ ਕਰ ਦਿੱਤਾ ਗਿਆ ਹੈ ਮਿਸ ਵਰਲਡ ਤੋਂ ਸਫ਼ਰ ਸ਼ੁਰੂ ਕਰਨ ਵਾਲੀ ਬਾਲੀਵੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜ ਇੰਟਰਨੇਸ਼ਨਲ ਸਟਾਰ ਬਣ ਗਈ ਹੈ।  ਪਰ ਬਾਵਜੂਦ ਇਸ ਦੇ ਉਨ੍ਹਾਂ ਦੀ ਬਾਲੀਵੁਡ ਫੈਨ ਫਾਲੋਵਿੰਗ 'ਤੇ ਕੋਈ ਅਸਰ ਨਹੀਂ ਪਿਆ।  ਹੁਣ ਦੇਖਣਾ ਹੋਵੇਗਾ ਕਿ 10 ਸਾਲ ਬਾਅਦ ਸਲਮਾਨ ਅਤੇ ਪ੍ਰਿਯੰਕਾ ਕਿ ਕਮਾਲ ਦਿਖਾਉਂਦੇ ਨੇ। Salman Khan, Priyanka ChopraSalman Khan, Priyanka Chopra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement