
ਦਿਵਿਆਂਕਾ ਤ੍ਰਿਪਾਠੀ ਦੇ ਸ਼ੋਅ 'ਯੇਹ ਹੈਂ ਮੋਹਬਤੇਂ' ਵਿਚ ਇਕ ਨਵਾਂ ਮੋੜ ਆਉਣ ਵਾਲਾ ਹੈ।
ਦਿਵਿਆਂਕਾ ਤ੍ਰਿਪਾਠੀ ਦੇ ਸ਼ੋਅ 'ਯੇਹ ਹੈਂ ਮੋਹਬਤੇਂ' ਵਿਚ ਇਕ ਨਵਾਂ ਮੋੜ ਆਉਣ ਵਾਲਾ ਹੈ। ਸ਼ੋਅ ਵਿਚ 8 ਮਹੀਨਿਆਂ ਦਾ ਲੀਪ ਦਿਖਾਇਆ ਜਾਵੇਗਾ। ਇਸ਼ਿਤਾ ਆਪਣੇ ਬੇਟੇ ਆਦਿਤਿਆ ਨੂੰ ਗੋਲੀ ਮਾਰਨ ਤੋਂ ਬਾਅਦ ਜੇਲ੍ਹ ਜਾਵੇਗੀ। ਰਮਨ - ਇਸ਼ਿਤਾ ਵਿਚ ਦੂਰੀਆਂ ਆ ਜਾਣਗੀਆਂ। ਇਹਨਾਂ ਸਾਰੀਆਂ ਚੀਜ਼ਾਂ 'ਚ ਇਕ ਨਵਾਂ ਮੋੜ ਆਵੇਗਾ। ਖ਼ਬਰਾਂ ਹਨ ਕਿ ਸ਼ੋਅ ਵਿਚ ਉਨ੍ਹਾਂ ਦੇ ਅਸਲ ਜ਼ਿੰਦਗੀ ਵਾਲੇ ਪਤੀ ਵਿਵੇਕ ਦਹਿਆ ਫਿਰ ਤੋਂ ਐਂਟਰੀ ਕਰਨ ਵਾਲੇ ਹਨ।
yeh hai mohabbatein
ਮੀਡੀਆ ਰਿਪੋਰਟ ਮੁਤਾਬਕ, ਬੇਟੇ ਆਦਿ ਨੂੰ ਗੋਲੀ ਮਾਰਨ ਤੋਂ ਬਾਅਦ ਇਸ਼ਿਤਾ ਜੇਲ੍ਹ ਚਲੀ ਜਾਵੇਗੀ। ਜਿਸ ਤੋਂ ਬਾਅਦ ਸ਼ੋਅ ਵਿੱਚ 8 ਮਹੀਨਿਆਂ ਦਾ ਲੀਪ ਆਵੇਗਾ। ਲੀਪ ਤੋਂ ਬਾਅਦ ਸੀਰੀਅਲ ਵਿਚ ਵਿਵੇਕ ਦਹਿਆ ਦੀ ਧਮਾਕੇਦਾਰ ਵਾਪਸੀ ਹੋਵੇਗੀ। ਜੇਕਰ ਖਬਰ ਠੀਕ ਨਿਕਲੀ ਤਾਂ ਦਿਵਿਆਂਕਾ - ਵਿਵੇਕ ਦੇ ਫੈਂਸ ਲਈ ਇਹ ਕਿਸੇ ਸਰਪ੍ਰਾਇਜ਼ ਤੋਂ ਘੱਟ ਨਹੀਂ ਹੋਵੇਗਾ।
yeh hai mohabbatein
ਵਿਵੇਕ ਆਪਣੇ ਇੰਸਪੈਕਟਰ ਦੇ ਰੋਲ ਯਾਨੀ ਏਸੀਪੀ ਅਭਿਸ਼ੇਕ ਸਿੰਘ ਬਣਕੇ ਸ਼ੋਅ ਵਿਚ ਵਾਪਸੀ ਕਰਨਗੇ ਅਤੇ ਦਿਵਿਆਂਕਾ ਨੂੰ ਜੇਲ੍ਹ 'ਚੋਂ ਬਾਹਰ ਕੱਢਣ ਵਿਚ ਮਦਦ ਕਰਨਗੇ। ਸੀਰੀਅਲ ਨੂੰ ਬਣਾਉਣ ਵਾਲਿਆਂ ਨੇ ਸ਼ੋਅ ਨੂੰ ਮਸਾਲੇਦਾਰ ਬਣਾਉਣ ਲਈ ਜੋ ਸਟੋਰੀਲਾਈਨ ਤਿਆਰ ਕੀਤੀ ਹੈ, ਉਹ ਫੈਂਸ ਲਈ ਕਿਸੇ ਸੁਗਾਤ ਤੋਂ ਘੱਟ ਨਹੀਂ ਹੈ।
yeh hai mohabbatein
ਦਸ ਦਈਏ ਕਿ ਦਰਸ਼ਕਾਂ ਨੂੰ ਸ਼ੋਅ ਦੀ ਕਹਾਣੀ ਵਿਚ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਵਰਗਾ ਰੁਮਾਂਚ ਦੇਖਣ ਨੂੰ ਮਿਲੇਗਾ। ਯਾਦ ਹੋਵੇਗਾ ਕਿ ਸ਼ੋਅ ਵਿਚ ਤੁਲਸੀ ਆਪਣੇ ਬੇਟੇ ਅੰਸ਼ ਨੂੰ ਗੋਲੀ ਮਾਰ ਦਿੰਦੀ ਹੈ। ਠੀਕ ਉਵੇਂ ਦਾ ਹੀ ਟ੍ਰੈਕ ਦਿਵਿਆਂਕਾ ਦੇ ਸ਼ੋਅ ਵਿਚ ਦੇਖਣ ਨੂੰ ਮਿਲੇਗਾ।
yeh hai mohabbatein
ਵਿਆਹ ਤੋਂ ਬਾਅਦ ਵਿਵੇਕ ਅਤੇ ਦਿਵਿਆਂਕਾ ਨੂੰ ਸ਼ੋਅ ਵਿਚ ਦੁਬਾਰਾ ਇਕਠਿਆਂ ਦੇਖਣਾ ਲਈ ਫੈਂਸ ਕਾਫ਼ੀ ਉਤਸ਼ਾਹਿਤ ਹਨ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਹ ਮਜ਼ੇਦਾਰ ਮੋੜ ਸ਼ੋਅ ਨੂੰ ਟੀਆਰਪੀ ਰੇਟਿੰਗ ਵਿਚ ਕਿੰਨਾ ਉਪਰ ਲੈ ਕੇ ਜਾਵੇਗਾ।
yeh hai mohabbatein
ਸ਼ੋਅ ਵਿਚ ਇੰਨੀ ਦਿਨੀ ਹਾਈ ਲੈਵਲ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਜਿਥੇ ਆਦਿ ਇਕ ਸਾਇਕੋ ਲਵਰ ਬਣ ਚੁੱਕਿਆ ਹੈ। ਆਦਿ ਨੂੰ ਜਦੋਂ ਪਤਾ ਚੱਲਦਾ ਹੈ ਕਿ ਰੋਸ਼ਨੀ ਸ਼ਾਂਤਨੂ ਨਾਲ ਵਿਆਹ ਕਰਨ ਵਾਲੀ ਹੈ ਤਾਂ ਉਹ ਬਹੁਤ ਗੁੱਸੇ 'ਚ ਆ ਜਾਂਦਾ ਹੈ। ਆਦਿ ਦੇ ਦਿਮਾਗ ਵਿਚ ਰੋਸ਼ਨੀ ਉਤੇ ਤੇਜ਼ਾਬ ਸੁੱਟਣ ਦਾ ਯੋਜਨਾ ਆਉਂਦੀ ਹੈ। ਜਿਸਦੇ ਬਾਰੇ ਵਿਚ ਇਸ਼ਿਤਾ ਨੂੰ ਪਤਾ ਚੱਲ ਜਾਂਦਾ ਹੈ।
yeh hai mohabbatein
ਇਸ਼ਿਤਾ ਆਦਿ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕਰੇਗੀ ਪਰ ਲੇਕਿਨ ਆਦਿ ਉਨ੍ਹਾਂ ਦੀ ਗੱਲ ਬਿਲਕੁਲ ਨਹੀਂ ਮੰਨੇਗਾ। ਜਿਸ ਤੋਂ ਬਾਅਦ ਇਸ਼ਿਤਾ ਬੇਟੇ 'ਤੇ ਗੋਲੀ ਚਲਾ ਦੇਵੇਗੀ। ਹੁਣ ਲੀਪ ਤੋਂ ਬਾਅਦ ਆਦਿ ਮਰ ਜਾਵੇਗਾ ਜਾਂ ਨਹੀਂ, ਇਹ ਤਾਂ ਸ਼ੋਅ ਦੇਖਣ ਤੋਂ ਬਾਅਦ ਹੀ ਪਤਾ ਚੱਲੇਗਾ।