Shaunki Sardar : ਸੈਲੀਬ੍ਰਿਟੀਆਂ ਅਤੇ ਫੈਨਜ਼ ਦੀ ਭਰੀ ਹੋਈ ਹਾਜ਼ਰੀ ਨੇ ਸ਼ੌਕੀ ਸਰਦਾਰ ਦੀ ਗ੍ਰੈਂਡ ਸਕਰੀਨਿੰਗ ਨੂੰ ਹੋਰ ਵੀ ਖਾਸ ਬਣਾ ਦਿੱਤਾ

By : BALJINDERK

Published : May 17, 2025, 5:38 pm IST
Updated : May 17, 2025, 5:38 pm IST
SHARE ARTICLE
ਅਦਾਕਾਰਾਂ ਦੀਆਂ ਤਸਵੀਰਾਂ
ਅਦਾਕਾਰਾਂ ਦੀਆਂ ਤਸਵੀਰਾਂ

Shaunki Sardar : ਬੱਬੂ ਮਾਨ ਤੇ ਗੁਰੂ ਰੰਧਾਵਾ ਦੀ ਭਰਾਵਾਂ ਦੀ ਜੋੜੀ ਦਰਸ਼ਕਾਂ ਵੱਲੋਂ ਮਿਲ ਰਿਹਾ ਖੂਬ ਪਿਆਰ

Shaunki Sardar Movie News in Punjabi :ਲੰਬੇ ਸਮੇਂ ਤੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਪੰਜਾਬੀ ਫਿਲਮ 'ਸ਼ੌਂਕੀ ਸਰਦਾਰ' ਦਾ ਗ੍ਰੈਂਡ ਪ੍ਰੀਮੀਅਰ ਵੱਡੀ ਧੂਮਧਾਮ ਨਾਲ ਹੋਇਆ। ਜਿੱਥੇ ਜੋਸ਼, ਜਜ਼ਬਾਤ ਅਤੇ ਚਮਕਦਾਰ ਪਲਾਂ ਨਾਲ ਭਰਿਆ ਇੱਕ ਸ਼ਾਨਦਾਰ ਸਮਾਂ ਦੇਖਣ ਨੂੰ ਮਿਲਿਆ।

1

ਇਹ ਫਿਲਮ Zee Studios, Boss Musica Records Pvt. Ltd. ਅਤੇ 751 Films ਦੇ ਸਾਂਝੇ ਉਤਸ਼ਾਹ ਨਾਲ ਬਣਾਈ ਗਈ ਹੈ।

1

ਰੈੱਡ ਕਾਰਪਟ 'ਤੇ ਫ਼ਿਲਮ ਦੇ ਤਾਰਿਆਂ ਨੇ ਰੌਣਕ ਲਾਈ  ਗੱਗੂ ਗਿੱਲ, ਨਿਮਰਿਤ ਕੌਰ ਅਹਲੂਵਾਲੀਆ, ਹਸ਼ਨੀਨ ਚੌਹਾਨ, ਧੀਰਜ ਕੁਮਾਰ ਅਤੇ ਸੁਨਿਤਾ ਧੀਰ ਦੀ ਹਾਜ਼ਰੀ ਨੇ ਪ੍ਰੇਮੀਆਂ ਨੂੰ ਉਤਸ਼ਾਹ ਨਾਲ ਭਰ ਦਿੱਤਾ।

1

ਫ਼ਿਲਮ ਦੇ ਪ੍ਰੋਡਿਊਸਰ ਇਸ਼ਾਨ ਕਪੂਰ, ਸ਼ਾਹ ਜੰਡਿਆਲੀ, ਧਰਮਿੰਦਰ ਬਟੋਲੀ ਅਤੇ ਹਰਜੋਤ ਸਿੰਘ ਨੇ ਮੰਚ 'ਤੇ ਆ ਕੇ ਦਰਸ਼ਕਾਂ ਦਾ ਧੰਨਵਾਦ ਕੀਤਾ। ਬੱਬੂ ਮਾਨ ਦੇ ਨਵੇਂ ਲੁੱਕ ਨੇ ਸਭ ਤੋਂ ਵੱਧ ਧਿਆਨ ਖਿੱਚਿਆ। ਉਨ੍ਹਾਂ ਦੀ ਇਹ ਰੂਪਾਂਤਰੀਤ ਝਲਕ ਸਾਰੀ ਸ਼ਾਮ ਦੀ ਸ਼ਾਨ ਬਣ ਗਈ।

1

ਇਸ ਇਵੈਂਟ ਨੂੰ ਹੋਰ ਰੌਣਕਦਾਰ ਬਣਾਉਣ ਲਈ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਕਲਾਕਾਰ ਜੀ ਖਾਨ, ਇੰਦਰਜੀਤ ਨਿੱਕੂ, ਹਰਸਿਮਰਨ ਸਿੰਘ ਆਦਿ ਵੀ ਮੌਜੂਦ ਰਹੇ ਅਤੇ ਫ਼ਿਲਮ ਦੀ ਬੜੀ ਪ੍ਰਸ਼ੰਸਾ ਕੀਤੀ।

1

‘ਸ਼ੌਂਕੀ ਸਰਦਾਰ’ ਪੰਜਾਬੀ ਸਿਨੇਮਾ ਦੀ ਇੱਕ ਹੋਰ ਵੱਡੀ ਉਪਲਬਧੀ ਬਣੀ ਕਹਾਣੀ, ਅਦਾਕਾਰੀ ਅਤੇ ਗਲੈਮਰ ਦਾ ਬੇਮਿਸਾਲ ਮੇਲ ਜੋ ਦਰਸ਼ਕਾਂ ਦੇ ਦਿਲਾਂ ਨੂੰ ਛੂਹੇਗਾ। ‘ਸ਼ੌਂਕੀ ਸਰਦਾਰ’ ਗੱਜ ਕੇ ਸਿਨੇਮਾਘਰਾਂ ਆਇਆ ਜਿਸ ’ਚ ਤੁਸੀਂ ਵੀ ਇਕ ਅਸਲ ਯੋਧੇ ਦੀ ਰੂਹ ਨੂੰ ਮਹਿਸੂਸ ਕਰੋਗੇ।

  (For more news apart from The packed attendance celebrities and fans made grand screening Shaunki Sardar even more special! News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM

Kisan Andolan ਨੂੰ ਲੈ ਕੇ Charanjit Channi ਦਾ ਵੱਡਾ ਦਾਅਵਾ,BJP ਨੇ ਕਿਸਾਨਾ ਉੱਤੇ ਗੋਲੀ ਚਲਾਉਣ ਦੇ ਦਿਤੇ ਸੀ ਹੁਕਮ

12 Oct 2025 3:02 PM

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM
Advertisement