ਖ਼ਬਰਾਂ |

ਤਾਜ਼ਾ |

'ਪਤਾਲ ਲੋਕ' 'ਚ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼
Published : Jun 17, 2020, 12:32 pm IST
Updated : Jun 17, 2020, 2:00 pm IST
SHARE ARTICLE
Anushka Sharma
Anushka Sharma

ਅਨੁਸ਼ਕਾ ਸ਼ਰਮਾ ਦੀ ਅਦਾਕਾਰੀ ਵਾਲੀ ਵੈੱਬ ਸੀਰੀਜ਼

ਚੰਡੀਗੜ੍ਹ, 16 ਜੂਨ: ਬਾਲੀਵੁੱਡ ਐਕਟਰ ਅਨੁਸ਼ਕਾ ਸ਼ਰਮਾ ਦੀ ਵੈੱਬ ਸੀਰੀਜ਼ 'ਪਤਾਲ ਲੋਕ' ਅਦਾਲਤੀ ਚੁਣੌਤੀ ਦਾ ਵਿਸ਼ਾ ਬਣ ਗਈ ਹੈ। ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਾਉਂਦੇ ਹੋਏ ਇਸ 'ਤੇ ਰੋਕ ਲਾਉਣ ਅਤੇ ਸੀਰੀਜ਼ ਨਾਲ ਸਬੰਧਤ  ਲੋਕਾਂ 'ਤੇ ਅਪਰਾਧਕ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਇਕ ਪਟੀਸ਼ਨ ਦਾਖਲ ਕੀਤੀ ਹੈ। ਅਦਾਲਤ  ਨੇ ਸੋਮਵਾਰ ਨੂਂੰ ਇਸ ਪਟੀਸ਼ਨ ਤੇ  ਸੁਣਵਾਈ ਕਰਦੇ ਹੋਏ ਅਨੁਸ਼ਕਾ ਸ਼ਰਮਾ ਅਤੇ ਹੋਰ ਐਸੋਸੀਏਟਸ ਨੂੰ 2 ਜੁਲਾਈ ਲਈ  ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ।

Anushka SharmaAnushka Sharma

ਐਡਵੋਕੇਟ ਗੁਰਦੀਪਿੰਦਰ ਸਿੰਘ ਢਿੱਲੋਂ ਨੇ ਇਹ  ਪਟੀਸ਼ਨ ਦਾਇਰ ਕਰ ਦੋਸ਼ ਲਗਾਇਆ ਹੈ ਕਿ ਉਕਤ ਪਲੇਟਫਾਰਮ 'ਤੇ ਵੈੱਬ ਸੀਰੀਜ਼ 'ਪਾਤਾਲ ਲੋਕ' 'ਚ ਪੰਜਾਬ ਅਧਾਰਤ ਇਕ ਵਿਸ਼ੇਸ਼ ਜਾਤ 'ਤੇ ਉੱਚ ਜਾਤ ਵਿਚਾਲੇ ਹਿੰਸਕ ਟਕਰਾਓ ਅਤੇ  ਜਿਣਸੀ ਤਸ਼ੱਦਦ ਵਿਖਾਇਆ ਗਿਆ ਹੈ। ਇਸਦੇ  ਨਾਲ ਹੀ ਕੁਝ ਵਿਅਕਤੀਆਂ ਦੂਆਰਾ  ਇਕ ਨਿਪਾਲੀ ਬੱਚੇ ਦਾ ਜਿਣਸੀ ਸੋਸ਼ਣ ਕਰਦਿਆਂ ਵਿਖਾਇਆ ਗਿਆ ਹੈ। ਪਟੀਸ਼ਨ ਤਹਿਤ ਦੋਸ਼ ਲਾਇਆ ਗਿਆ ਹੈ ਕਿ ਇਸ ਪੇਸ਼ਕਾਰੀ ਨਾਲ ਪੰਜਾਬ ਵਿਚ ਸਮਾਜਿਕ ਟਕਰਾਓ ਪੈਦਾ ਹੋ ਸਕਦਾ  ਹੈ ? ਇਸ ਤੋਂ ਇਲਾਵਾ ਇਸ ਵੈੱਬ ਸੀਰੀਜ਼ ਨਾਲ ਪੰਜਾਬੀਆਂ ਤੇ ਸਿੱਖਾਂ ਦੇ ਅਕਸ ਨੂੰ ਢਾਹ ਲੱਗੀ ਹੈ ? ਪਟੀਸ਼ਨ 'ਚ ਕੇਂਦਰੀ ਬ੍ਰਾਡਕਾਸਟਿੰਗ ਮੰਤਰਾਲੇ, ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫੀਕੇਸ਼ਨ, ਡੀਜੀਪੀ ਪੰਜਾਬ, ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਹੋਰਨਾਂ ਨੂਂੰ ਵੀ ਧਿਰ ਬਣਾਇਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement