ਰਿਸ਼ੀ ਕਪੂਰ ਨੇ ਕੀਤਾ ਆਪਣੀ ਜ਼ਿੰਦਗੀ ਦਾ ਵੱਡਾ ਖੁਲਾਸਾ
Published : Jul 17, 2019, 5:50 pm IST
Updated : Jul 17, 2019, 5:50 pm IST
SHARE ARTICLE
Rishi Kapoor
Rishi Kapoor

ਉਹਨਾਂ ਕਿਹਾ ਕਿ ਮੈਨੂੰ ਘਰ ਜਾਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਮੈਂ ਘਰ ਜਾ ਕੇ ਆਪਣੀਆਂ ਫ਼ਿਲਮਾਂ ਨੂੰ ਪੂਰਾ ਕਰਨਾ ਹੈ। 

ਨਵੀਂ ਦਿੱਲੀ- ਬਾਲੀਵੁੱਡ ਐਕਟਰ ਰਿਸ਼ੀ ਕਪੂਰ ਨਿਊਯਾਰਕ ਵਿਚ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਰਿਸ਼ੀ ਕਪੂਰ ਪਿਛਲੇ ਸਾਲ ਸਤੰਬਰ ਵਿਚ ਨਿਊਯਾਰਕ ਵਿਚ ਸਨ। ਇਸ ਦੌਰਾਨ ਉਹਨਾਂ ਦੀਆਂ ਤਸਵੀਰਾਂ ਵੀ ਸ਼ੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੁੰਦੀਆਂ ਰਹੀਆਂ ਹਨ, ਕਿਤੇ ਸ਼ਾਹਰੁਖ ਖ਼ਾਨ ਜਾਂ ਅਰਜੁਨ ਕਪੂਰ ਰਿਸ਼ੀ ਕਪੂਰ ਦਾ ਹਾਲਚਾਲ ਪੁੱਛਣ ਲਈ ਉਸ ਦੇ ਕੋਲ ਜਾਂਦੇ ਹੀ ਰਹਿੰਦੇ ਸਨ।

ਕੁੱਝ ਦਿਨ ਪਹਿਲਾਂ ਰਿਸ਼ੀ ਕਪੂਰ ਦੀ ਘਰ ਵਾਪਸੀ ਦੀਆਂ ਖ਼ਬਰਾਂ ਨੇ ਕਾਫ਼ੀ ਹਲਚਲ ਕੀਤੀ ਹੋਈ ਹੈ ਅਤੇ ਇਸ ਨੂੰ ਲੈ ਕੇ ਰਿਸ਼ੀ ਕਪੂਰ ਨੇ ਆਪਣਾ ਬਿਆਨ ਦਿੱਤਾ ਹੈ। ਫ਼ਿਲਮ ਇੰਡਸਟਰੀ ਦੇ ਦਿੱਗਜ਼ ਸਿਤਾਰੇ ਰਿਸ਼ੀ ਕਪੂਰ ਨੇ ਮੁੰਬਈ ਮਿਰਰ ਨਾਲ ਗੱਲਬਾਤ ਕਰਦੇ ਕਿਹਾ ਕਿ ਵੈਸੇ ਤਾਂ ਉਹਨਾਂ ਦਾ ਕੈਂਸਰ ਠੀਕ ਹੋ ਗਿਆ ਹੈ ਪਰ ਇਲਾਜ ਅਜੇ ਵੀ ਚੱਲ ਰਿਹਾ ਹੈ। ਰਿਸ਼ੀ ਕਪੂਰ ਨੇ ਇੰਟਰਵਿਊ ਵਿਚ ਕਿਹਾ ਕਿ ''ਮੈਂ ਹੁਣ ਇਹ ਗਰੰਟੀ ਦੇ ਸਕਦਾ ਹਾਂ ਕਿ ਮੇਰਾ ਕੈਂਸਰ ਠੀਕ ਹੋ ਚੁੱਕਾ ਹੈ। ਮੈਨੂੰ ਘਰ ਵਾਪਸ ਜਾਣ ਲਈ ਕੁੱਝ ਹਫ਼ਤੇ ਹੋਰ ਚਾਹੀਦੇ ਹਨ। ਉਹਨਾਂ ਕਿਹਾ ਕਿ ਸਾਲ ਵਿਚ ਇਕ ਵਾਰ ਮੈਨੂੰ ਚੈਕਅੱਪ ਲਈ ਇੱਥੇ ਆਉਣਾ ਪਵੇਗਾ।

ਜਦੋਂ ਮੈਂ ਇੱਥੇ ਪਹਿਲੀ ਵਾਰ ਆਇਆ ਸੀ ਤਾਂ ਮੇਰੇ ਲਈ ਸਭ ਬਹੁਤ ਮੁਸ਼ਕਿਲ ਸੀ। ਮੈਨੂੰ ਮੇਰੀ ਪਰੇਸ਼ਾਨੀ ਦਾ ਉਦੋਂ ਪਤਾ ਚੱਲਿਆ ਜਦੋਂ ਮੈਂ ਦਿੱਲੀ ਵਿਚ ਸ਼ੂਟਿੰਗ ਕਰ ਰਿਹਾ ਸੀ ਅਤੇ ਮੈਂ ਆਪਣੇ ਸਫ਼ੈਦ ਵਾਲਾਂ ਤੇ ਡਾਈ ਕਰਨੀ ਸੀ। ਮੈਨੂੰ ਜਲਦੀ ਤੋਂ ਜਲਦੀ ਸੈਲੂਨ ਕੇਟਰਿੰਗ ਹਸਪਤਾਲ ਜਾਣ ਲਈ ਕਿਹਾ ਗਿਆ। ਉਸ ਸਮੇਂ ਮੇਰੀ ਸਿਹਤ ਇੰਨੀ ਖ਼ਰਾਬ ਹੋ ਗਈ ਸੀ ਕਿ ਰਾਤੋ ਰਾਤ ਮੇਰੇ ਵਾਲ ਸਫੈਦ ਹੋ ਗਏ। ਰਿਸ਼ੀ ਕਪੂਰ ਨੇ ਦੱਸਿਆ ਕਿ ਇਸ ਗੱਲ ਨੂੰ ਗਲਤ ਸਾਬਤ ਕਰਨ ਲਈ ਜਦੋਂ ਵੀ ਮੇਰਾ ਕੋਈ ਦੋਸਤ ਮੈਨੂੰ ਮਿਲਣ ਆਉਂਦਾ ਸੀ ਤਾਂ ਮੇਰੇ ਨਾਲ ਆਪਣੀ ਫੋਟੋ ਸ਼ੋਸ਼ਲ ਮੀਡੀਆ ਤੇ ਅਪਲੋਡ ਕਰਦਾ ਸੀ

ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਇਸ ਸਮੇਂ ਰਿਸ਼ੀ ਕਪੂਰ ਕਿਸ ਤਰ੍ਹਾਂ ਲੱਗ ਰਹੇ ਹਨ। ਇਰ ਹੌਲੀ ਹੌਲੀ ਮੇਰੀ ਸਿਹਤ ਸੁਧਰਨ ਲੱਗੀ। ਉਸ ਸਮੇਂ ਮੇਰਾ ਭਾਰ 26 ਕਿਲੋ ਘੱਟ ਗਿਆ ਅਤੇ ਨਾ ਹੀ ਮੈਨੂੰ ਸ਼ੁਰੂ ਦੇ ਚਾਰ ਮਹੀਨੇ ਤੱਕ ਭੁੱਖ ਲੱਗਦੀ ਸੀ ਪਰ ਹੁਣ ਮੈਂ ਸੱਤ ਤੋਂ ਅੱਠ ਕਿਲੋਂ ਤੱਕ ਭਾਰ ਵਧਾਇਆ ਹੈ। ਰਿਸ਼ੀ ਕਪੂਰ ਤੋਂ ਜਦੋਂ ਘਰ ਵਾਪਸ ਆਉਣ ਦੀ ਗੱਲ ਕਹੀ ਗਈ ਤਾਂ ਉਹਨਾਂ ਨੇ ਦੱਸਿਆਂ '' ਮੈਂ ਇੱਥੇ 11 ਮਹੀਨਿਆਂ ਤੋਂ ਹਾਂ ਤਾਂ ਮੈਂ ਅਗਸਤ ਮਹੀਨਾ ਖ਼ਤਮ ਹੋਣ ਤੋਂ ਪਹਿਲਾਂ ਵਾਪਸ ਨਹੀਂ ਜਾ ਸਕਦਾ। ਮੈਂ ਆਪਣੇ ਪਹਿਲੇ ਪੰਜ ਹਫ਼ਤੇ ਵੀ ਤੈਅ ਕਰ ਲਏ ਹਨ ਕਿ ਮੈਂ ਘਰ ਵਾਪਸ ਜਾ ਕੇ ਕੀ ਕਰਨਾ ਹੈ। ਉਹਨਾਂ ਕਿਹਾ ਕਿ ਮੈਨੂੰ ਘਰ ਜਾਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਮੈਂ ਘਰ ਜਾ ਕੇ ਆਪਣੀਆਂ ਫ਼ਿਲਮਾਂ ਨੂੰ ਪੂਰਾ ਕਰਨਾ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement