
ਰਾਜ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।
ਨਵੀਂ ਦਿੱਲੀ - ਕੋਰੋਨਾ ਵਾਇਰਸ ਨੇ ਦੇਸ਼ ਵਿਚ ਤਬਾਹੀ ਮਚਾਈ ਹੋਈ ਹੈ। ਕੋਰੋਨਾ ਕੇਸ ਹਰ ਦਿਨ ਵੱਧ ਰਹੇ ਹਨ। ਇਸ ਦੌਰਾਨ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਲੋਕਾਂ ਦੀ ਵਧ ਚੜ੍ਹ ਕੇ ਮਦਦ ਕਰ ਰਹੇ ਹਨ। ਹੁਣ ਸੋਨੂੰ ਨੇ ਮਹਾਰਾਸ਼ਟਰ ਦੇ ਪੁਲਿਸ ਮੁਲਾਜ਼ਮਾਂ ਲਈ 25 ਹਜ਼ਾਰ ਪੇਸ ਸ਼ੀਲਡਾਂ ਦਾਨ ਕੀਤੀਆਂ ਹਨ। ਰਾਜ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।
File Photo
ਅਨਿਲ ਦੇਸ਼ਮੁਖ ਨੇ ਟਵਿੱਟਰ ਅਕਾਊਂਟ 'ਤੇ ਸੋਨੂੰ ਸੂਦ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ, “ਮੈਂ ਆਪਣੇ ਪੁਲਿਸ ਮੁਲਾਜ਼ਮਾਂ ਨੂੰ 25,000 ਫੇਸ ਸ਼ੀਲਡ ਦੇਣ ਲਈ ਸੋਨੂੰ ਸੂਦ ਜੀ ਦਾ ਧੰਨਵਾਦ ਕਰਦਾ ਹਾਂ।” ਸੋਨੂੰ ਸੂਦ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕਦੇ।
Sonu Sood With Anil Deshmukh
ਇਸ ਤੋਂ ਪਹਿਲਾਂ ਸੋਨੂੰ ਸੂਦ ਨੇ ਤਾਲਾਬੰਦੀ ਵਿਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਉਹਨਾਂ ਨੇ ਹੁਣ ਤੱਕ ਹਜ਼ਾਰਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਮੁਫਤ ਪਹੁੰਚਾਇਆ ਹੈ। ਪਹਿਲਾਂ-ਉਹ ਮਜ਼ਦੂਰਾਂ ਨੂੰ ਬੱਸਾਂ ਰਾਹੀਂ ਆਪਣੇ ਘਰ ਛੱਡ ਰਹੇ ਸਨ ਪਰ ਫਿਰ ਉਹਨਾਂ ਨੇ ਮਜ਼ਦੂਰਾਂ ਨੂੰ ਰੇਲ ਅਤੇ ਫਲਾਈਟਾਂ ਰਾਹੀਂ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਸੀ।
Sonu Sood
ਸੋਨੂੰ ਨੇ ਕੁਝ ਸਮਾਂ ਪਹਿਲਾਂ ਟੋਲ ਫ੍ਰੀ ਨੰਬਰ ਅਤੇ ਵਟਸਐਪ ਨੰਬਰ ਵੀ ਜਾਰੀ ਕੀਤਾ ਸੀ ਤਾਂ ਜੋ ਲੋਕ ਉਨ੍ਹਾਂ ਨਾਲ ਸੰਪਰਕ ਕਰ ਸਕਣ। ਹਾਲ ਹੀ ਵਿੱਚ ਸੋਨੂੰ ਨੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਦੇ ਆਪਣੇ ਤਜ਼ਰਬੇ ਉੱਤੇ ਇੱਕ ਕਿਤਾਬ ਲਿਖਣ ਦਾ ਫੈਸਲਾ ਕੀਤਾ ਹੈ। ਸੋਨੂੰ ਸੂਦ ਨੇ ਕਿਹਾ ਕਿ ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਲੋਕਾਂ ਦੀ ਮਦਦ ਕਰਨ ਦਾ ਇਕ ਜ਼ਰੀਆ ਬਣਾਇਆ।
Sonu Sood
ਮੇਰਾ ਦਿਲ ਮੁੰਬਈ ਲਈ ਧੜਕਦਾ ਹੈ। ਪਰ ਇਸ ਅੰਦੋਲਨ ਤੋਂ ਬਾਅਦ, ਮੈਨੂੰ ਲੱਗਦਾ ਹੈ ਕਿ ਮੇਰੀ ਜਿੰਦਗੀ ਦਾ ਕੁਝ ਹਿੱਸਾ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਅਸਾਮ, ਉਤਰਾਖੰਡ ਅਤੇ ਹੋਰ ਬਹੁਤ ਸਾਰੇ ਰਾਜਾਂ ਵਿੱਚ ਸੈਟਲ ਹੋ ਗਿਆ ਹੈ ਜਿਥੇ ਮੈਂ ਨਵੇਂ ਦੋਸਤ ਬਣਾਏ ਹਨ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਉਦੋਂ ਤੱਕ ਅਜਿਹੇ ਕੰਮ ਕਰਦਾ ਰਹਾਂਗਾ ਜਦੋਂ ਤੱਕ ਸਾਰੇ ਪ੍ਰਵਾਸੀ ਆਪਣੇ ਘਰ ਸੁਰੱਖਿਅਤ ਨਹੀਂ ਪਹੁੰਚ ਜਾਂਦੇ।