
11 ਸਾਲਾਂ ਤੋਂ ਇਹ ਜੋੜਾ ਲਗਾਤਾਰ ਕੇਕ ਕੱਟ ਕੇ ਅਤੇ ਲੱਡੂ ਵੰਡ ਕੇ ਕੈਟਰੀਨਾ ਦਾ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਉਂਦਾ ਆ ਰਿਹਾ
Katrina Kaif Birthday : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਮੰਗਲਵਾਰ ਨੂੰ ਆਪਣਾ 41ਵਾਂ ਜਨਮ ਦਿਨ ਮਨਾਇਆ ਹੈ। ਇਸ ਖਾਸ ਮੌਕੇ 'ਤੇ ਉਨ੍ਹਾਂ ਦੇ ਫ਼ੈਨਜ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਕ ਫ਼ੈਨ ਅਜਿਹਾ ਵੀ ਹੈ ਜੋ ਨਾ ਸਿਰਫ਼ 11 ਸਾਲਾਂ ਤੋਂ ਕੈਟਰੀਨਾ ਦਾ ਜਨਮ ਦਿਨ ਬਹੁਤ ਧੂਮ-ਧਾਮ ਨਾਲ ਮਨਾ ਰਿਹਾ ਹੈ, ਸਗੋਂ ਭਗਵਾਨ ਦੀ ਤਰ੍ਹਾਂ ਉਸਦੀ ਪੂਜਾ ਵੀ ਕਰ ਰਿਹਾ ਹੈ।
ਮਾਮਲਾ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦਾ ਹੈ। ਇੱਥੇ ਢਾਣੀ ਫੋਗਾਟ ਪਿੰਡ ਦੇ ਵਾਸੀ ਕਰਮਬੀਰ ਉਰਫ ਬੰਟੂ ਅਤੇ ਉਸ ਦੀ ਪਤਨੀ ਸੰਤੋਸ਼ ਕੈਟਰੀਨਾ ਕੈਫ ਨੂੰ ਦੇਵੀ ਵਾਂਗ ਪੂਜਦੇ ਹਨ। 11 ਸਾਲਾਂ ਤੋਂ ਇਹ ਜੋੜਾ ਲਗਾਤਾਰ ਕੇਕ ਕੱਟ ਕੇ ਅਤੇ ਲੱਡੂ ਵੰਡ ਕੇ ਕੈਟਰੀਨਾ ਦਾ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਉਂਦਾ ਆ ਰਿਹਾ ਹੈ। ਉਨ੍ਹਾਂ ਦੀ ਇੱਛਾ ਹੈ ਕਿ ਕੈਟਰੀਨਾ ਕੈਫ ਉਨ੍ਹਾਂ ਨੂੰ ਮਿਲਣ ਆਵੇ।
ਬੰਟੂ ਦਾ ਕਹਿਣਾ ਹੈ ਕਿ ਉਹ 13-14 ਸਾਲ ਦੀ ਉਮਰ ਤੋਂ ਹੀ ਕੈਟਰੀਨਾ ਕੈਫ ਦਾ ਜਨਮਦਿਨ ਮਨਾ ਰਿਹਾ ਹੈ। ਵਿਆਹ ਤੋਂ ਪਹਿਲਾਂ ਉਹ ਇਕੱਲਾ ਹੀ ਮਨਾਉਂਦਾ ਸੀ ਅਤੇ ਹੁਣ ਆਪਣੀ ਪਤਨੀ ਨਾਲ ਕੈਟਰੀਨਾ ਕੈਫ ਦਾ ਜਨਮਦਿਨ ਮਨਾਉਂਦਾ ਹੈ। ਉਹ ਕੈਟਰੀਨਾ ਕੈਫ ਨੂੰ ਇਕ ਵਾਰ ਮਿਲਣਾ ਚਾਹੁੰਦਾ ਹੈ। ਉਸ ਨੂੰ ਪੂਰੀ ਉਮੀਦ ਹੈ ਕਿ ਉਹ ਕਿਸੇ ਦਿਨ ਅਦਾਕਾਰਾ ਨੂੰ ਜ਼ਰੂਰ ਮਿਲਣਗੇ।
ਉਸ ਦੀ ਪਤਨੀ ਸੰਤੋਸ਼ ਨੇ ਕਿਹਾ, '' ਕੈਟਰੀਨਾ 41 ਸਾਲ ਦੀ ਹੋ ਗਈ ਹੈ, ਇਸ ਮੌਕੇ 'ਤੇ ਮੈਂ ਅਤੇ ਮੇਰੇ ਪਤੀ ਨੇ ਉਨ੍ਹਾਂ ਦਾ ਜਨਮਦਿਨ ਬਹੁਤ ਧੂਮਧਾਮ ਨਾਲ ਮਨਾਇਆ। ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਕੈਟਰੀਨਾ ਕੈਫ ਜਲਦੀ ਤੋਂ ਜਲਦੀ ਸਾਨੂੰ ਮਿਲਣ ਆਵੇ। ਅਸੀਂ 11 ਸਾਲਾਂ ਤੋਂ ਰੋਜ਼ਾਨਾ ਉਸ ਦੀ ਪੂਜਾ ਕਰਦੇ ਹਾਂ। ਆਪਣੇ ਪਤੀ ਵਾਂਗ ਮੈਂ ਵੀ ਉਸ ਦਾ ਬਹੁਤ ਸਤਿਕਾਰ ਕਰਦੀ ਹਾਂ।
ਦੱਸ ਦੇਈਏ ਕਿ ਕੈਟਰੀਨਾ ਦੇ ਜਨਮ ਦਿਨ 'ਤੇ ਪਤੀ ਅਤੇ ਅਭਿਨੇਤਾ ਵਿੱਕੀ ਕੌਸ਼ਲ ਨੇ ਪਿਆਰ ਦਿਖਾਉਂਦੇ ਹੋਏ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚੋਂ ਇਕ ਫੋਟੋ 'ਚ ਕੈਟਰੀਨਾ ਨੂੰ ਕਾਰ 'ਚ ਬੈਠੇ ਸੌਂਦੇ ਦੇਖਿਆ ਜਾ ਸਕਦਾ ਹੈ। ਦੂਜੀ ਤਸਵੀਰ 'ਚ ਉਹ ਵਿੱਕੀ ਦੇ ਮੋਢੇ 'ਤੇ ਸਿਰ ਰੱਖ ਕੇ ਸੌਂ ਰਹੀ ਹੈ। ਇਸ ਦੌਰਾਨ ਦੋਵਾਂ ਨੇ ਮਾਸਕ ਪਹਿਨੇ ਹੋਏ ਹਨ।
ਓਥੇ ਹੀ ਤੀਜੀ ਤਸਵੀਰ 'ਚ ਉਹ ਵੇਕੇਸ਼ਨ 'ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ ਅਤੇ ਦੂਜੀ ਤਸਵੀਰ 'ਚ ਇਕੱਠੇ ਪੂਜਾ ਕਰਦੇ ਹੋਏ, ਪੀਜ਼ਾ ਇੰਜੋਏ ਕਰਦੇ ਅਤੇ ਇਕ-ਦੂਜੇ ਦਾ ਹੱਥ ਫੜੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਭਿਨੇਤਾ ਨੇ ਕੈਪਸ਼ਨ 'ਚ ਲਿਖਿਆ, "ਤੁਹਾਡੇ ਨਾਲ ਯਾਦਾਂ ਨੂੰ ਸਜੋਨਾ ਮੇਰੀ ਜ਼ਿੰਦਗੀ ਦਾ ਸਭ ਤੋਂ ਪਿਆਰਾ ਹਿੱਸਾ ਹੈ, ਜਨਮਦਿਨ ਮੁਬਾਰਕ ਮੇਰੀ ਜਾਨ ।"