'Punjab '95' Film : ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਅਧਾਰਤ ਫ਼ਿਲਮ ਦਾ ਭਵਿੱਖ ਅਜੇ ਵੀ ਖ਼ਤਰੇ ’ਚ

By : BALJINDERK

Published : Jul 17, 2024, 6:41 pm IST
Updated : Jul 17, 2024, 6:41 pm IST
SHARE ARTICLE
'Punjab '95' Film
'Punjab '95' Film

'Punjab '95' Film : ਹਨੀ ਤ੍ਰੇਹਨ ਦੀ ਦੂਜੀ ਫ਼ਿਲਮ 'ਪੰਜਾਬ '95' ਨੂੰ 85 ਕੱਟਾਂ ਦੇ ਬਾਵਜੂਦ CBFC ਨੇ ਅਜੇ ਤੱਕ ਰਿਲੀਜ਼ ਨੂੰ ਨਹੀਂ ਦਿੱਤੀ ਹਰੀ ਝੰਡੀ 

'Punjab '95' Film : ਹਨੀ ਤ੍ਰੇਹਨ ਦੀ ਦੂਜੀ ਫਿਲਮ 'ਪੰਜਾਬ '95' ਦਾ ਭਵਿੱਖ ਅਜੇ ਵੀ ਅੱਧ ਵਿਚਕਾਰ ਲਟਕ ਰਿਹਾ ਹੈ। ਇਹ ਫਿਲਮ ਮਨੁੱਖੀ ਹੱਕਾਂ ਦੇ ਸਰਗਰਮ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਕਹਾਣੀ ਬਿਆਨ ਕਰਦੀ ਹੈ, ਜਿਨ੍ਹਾਂ ਨੇ 1984 ਤੋਂ 1994 ਦੇ ਦਰਮਿਆਨ ਪੰਜਾਬ ਵਿਚ ਸਿੱਖ ਨੌਜਵਾਨਾਂ ਦੇ ਗਾਇਬ ਹੋਣ ਅਤੇ ਕਤਲ ਹੋਣ ਦੀ ਘਟਨਾਵਾਂ ਨੂੰ ਬੇਨਕਾਬ ਕਰਨ ਦੀ ਕੋਸ਼ਿਸ਼ ਕੀਤੀ। ਦਿਲਜੀਤ ਦੁਸਾਂਝ ਦੀ ਅਦਾਕਾਰੀ ਵਾਲੀ ਇਸ ਫਿਲਮ ਨੂੰ ਸੈਂਟ੍ਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (CBFC) ਲਈ ਸਕਰੀਨ ਕੀਤਾ ਗਿਆ ਸੀ ਅਤੇ ਪੜਚੋਲ ਕਮੇਟੀ ਨੇ ਇਸ ਦੇ 85 ਦ੍ਰਿਸ਼ ਕੱਟ ਦਿਤੇ। ਪਰ ਮੁਸੀਬਤਾਂ ਇਥੇ ਖ਼ਤਮ ਨਹੀਂ ਹੋਈਆਂ।  

ਇਹ ਵੀ ਪੜੋ : Chandigarh News :  IT ਤੇ ਈ-ਗਵਰਨੈਂਸ ਪ੍ਰਾਜੈਕਟਾਂ ਦੇ ਪ੍ਰਬੰਧਨ ਲਈ ਸਾਫ਼ਟਵੇਅਰ ਡਿਵੈਲਪਮੈਂਟ ਸੈੱਲ ਕੀਤਾ ਜਾਵੇਗਾ ਸਥਾਪਿਤ : ਅਮਨ ਅਰੋੜਾ

ਸੂਤਰਾਂ ਦਾ ਕਹਿਣਾ ਹੈ ਕਿ ਕੱਟਾਂ ਦੇ ਬਾਵਜੂਦ, CBFC ਨੇ ਅਜੇ ਤੱਕ ਇਸ ਦੀ ਰਿਲੀਜ਼ ਨੂੰ ਹਰੀ ਝੰਡੀ ਨਹੀਂ ਦਿੱਤੀ।
ਫਿਲਮ ਦੀ ਟੀਮ ਦੇ ਇੱਕ ਅੰਦਰੂਨੀ ਵਿਅਕਤੀ ਨੇ ਮੀਡੀਆ ਨੂੰ ਦਸਿਆ, "85 ਕੱਟਾਂ ਦੇ ਬਾਵਜੂਦ ਫ਼ਿਲਮ ਬਣਾਉਣ ਵਾਲਿਆਂ ਨੂੰ ਦੱਸਿਆ ਗਿਆ ਕਿ ਫਿਲਮ ਇੱਕ ਵਿਵਾਦਪੂਰਨ ਵਿਸ਼ਾ ਹੈ ਅਤੇ ਮੌਜੂਦਾ ਸਮਿਆਂ ਵਿੱਚ ਇਸ ਦੀ ਰਿਲੀਜ਼ ਹੋਣੀ ਚਾਹੀਦੀ ਹੈ ਜਾਂ ਨਹੀਂ, ਇਹ ਇੱਕ ਸਵਾਲ ਹੈ।’’

ਇਹ ਵੀ ਪੜੋ : Punjab News : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਕੀਤੀ ਗਈ ਮਹੀਨੇਵਾਰ ਮੀਟਿੰਗ 

CBFC ਵੱਲੋਂ ਅਜੇ ਅੰਤਿਮ ਫੈਸਲਾ ਲੈਣਾ ਬਾਕੀ ਹੈ। ਇਸ ਤੋਂ ਪਹਿਲਾਂ ਦਸੰਬਰ 2022 ਵਿੱਚ ਵੀ ਤ੍ਰੇਹਨ ਦੀ ਫਿਲਮ, ਜਿਸ ਦਾ ਨਾਮ ਉਸ ਸਮੇਂ 'ਘੱਲੂਘਾਰਾ' ਸੀ, ਨੂੰ ਸਰਟੀਫਿਕੇਸ਼ਨ ਲਈ ਸਕਰੀਨ ਕੀਤਾ ਗਿਆ ਸੀ। ਇਸ ਪ੍ਰਕਿਰਿਆ ਨੂੰ ਛੇ ਮਹੀਨੇ ਲੱਗੇ ਸਨ, ਜਿਸ ਵਿਚ CBFC ਨੇ 21 ਕੱਟਾਂ ਅਤੇ ਫ਼ਿਲਮ ਦਾ ਨਾਮ ਬਦਲਣ ਦੀ ਮੰਗ ਕੀਤੀ ਸੀ। 

ਇਹ ਵੀ ਪੜੋ : Malerkotla News : ਮਲੇਰਕੋਟਲਾ ’ਚ ਅਦਨਾਨ ਅਲੀ ਖਾਨ ’ਤੇ ਹੋਇਆ ਜਾਨਲੇਵਾ ਹਮਲਾ, ਹੋਏ ਗੰਭੀਰ ਜ਼ਖਮੀ

ਰੋਨੀ ਸਕਰੂਵਾਲਾ ਦੇ ਪ੍ਰੋਡਕਸ਼ਨ ਹਾਊਸ ਨੇ ਇਸ ਫੈਸਲੇ ਦੇ ਖਿਲਾਫ਼ ਬੰਬਈ ਹਾਈ ਕੋਰਟ ਵਿਚ ਅਪੀਲ ਕੀਤੀ ਸੀ। ਨਤੀਜੇ ਵਜੋਂ, ਇਹ ਫਿਲਮ 2023 ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚੋਂ ਵੀ ਹਟਾ ਦਿਤੀ ਗਈ ਸੀ।

(For more news apart from  future of the film based on life of Jaswant Singh Khalra is still in danger News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement