
ਰਿਆ ਨੇ ਐਨਸੀਬੀ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਬਾਲੀਵੁੱਡ ਵਿਚ ਤਕਰੀਬਨ 80 ਪ੍ਰਤੀਸ਼ਤ ਲੋਕ ਨਸ਼ਿਆਂ ਦੀ ਵਰਤੋਂ ਕਰਦੇ ਹਨ
ਨਵੀਂ ਦਿੱਲੀ - ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇੰਡਸਟਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ। ਪਹਿਲਾਂ ਇੰਡਸਟਰੀ ਨੈਪੋਟਿਜ਼ਮ ਅਤੇ ਫਿਲਮ ਮਾਫੀਆ ਕਾਰਨ ਸੁਰਖੀਆਂ ਵਿਚ ਰਹੀ ਸੀ। ਇਸ ਦੇ ਨਾਲ ਹੀ ਡਰੱਗ ਕੁਨੈਕਸ਼ਨ ਮਾਮਲੇ ਵਿਚ ਗ੍ਰਿਫ਼ਤਾਰ ਅਦਾਕਾਰ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਦੇ ਬਿਆਨ ਨੇ ਕਈ ਸਿਤਾਰਿਆਂ ਦੇ ਗਲੇ 'ਤੇ ਤਲਵਾਰ ਲਟਕਣੀ ਸ਼ੁਰੂ ਹੋ ਗਈ ਹੈ।
Rhea Chakraborty
ਰਿਆ ਨੇ ਐਨਸੀਬੀ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਬਾਲੀਵੁੱਡ ਵਿਚ ਤਕਰੀਬਨ 80 ਪ੍ਰਤੀਸ਼ਤ ਲੋਕ ਨਸ਼ਿਆਂ ਦੀ ਵਰਤੋਂ ਕਰਦੇ ਹਨ। ਉਸ ਸਮੇਂ ਤੋਂ ਨਿਰਦੇਸ਼ਕ ਕਰਨ ਜੌਹਰ ਐਨਸੀਬੀ ਦੇ ਨਿਸ਼ਾਨੇ 'ਤੇ ਆ ਗਏ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਵੀ ਕਰਨ ਜੌਹਰ ਵੱਲੋਂ ਕੀਤੀ ਗਈ ਇਕ ਪਾਰਟੀ ਬਾਰੇ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਵਿਚ ਮਨਜਿੰਦਰ ਸਿਰਸਾ ਨੇ ਪਾਰਟੀ ਵਿਚ ਨਸ਼ਿਆਂ ਦੀ ਵਰਤੋਂ ਬਾਰੇ ਗੱਲ ਕੀਤੀ ਹੈ।
NCB
ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਇਸ ਪਾਰਟੀ ਵਿਚ ਸਾਲ 2019 ਵਿਚ ਨਸ਼ੇ ਦੀ ਵਰਤੋਂ ਕੀਤੀ ਗਈ ਸੀ। ਇਸ ਮਾਮਲੇ ਵਿਚ, ਉਹਨਾਂ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਡੀਜੀ ਰਾਕੇਸ਼ ਅਸਥਾਨਾ ਨਾਲ ਵੀ ਗੱਲਬਾਤ ਕੀਤੀ ਹੈ। ਬੀਤੇ ਮੰਗਲਵਾਰ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਕਰਨ ਜੌਹਰ ਖਿਲਾਫ਼ ਦਰਜ ਕੀਤੀ ਸ਼ਿਕਾਇਤ ਦੀਆਂ ਤਸਵੀਰਾਂ ਪੋਸਟ ਕੀਤੀਆਂ ਸਨ।
I met Sh. Rakesh Asthana, Chief of @narcoticsbureau at BSF head quarter, Delhi regarding submission of complaint for investigation & action against film Producer @karanjohar & others for organizing drug party at his residence in Mumbai
— Manjinder Singh Sirsa (@mssirsa) September 15, 2020
That party video must be investigated into! pic.twitter.com/QCK2GalUQq
ਇਸ ਨੂੰ ਪੋਸਟ ਕਰਦਿਆਂ, ਉਹਨਾਂ ਨੇ ਲਿਖਿਆ ਹੈ ਕਿ ਉਹ ਬੀਐਸਐਫ਼ ਦੇ ਹੈਡ ਕੁਆਟਰਾਂ ਵਿਚ ਐਨਸੀਬੀ ਚੀਫ ਰਾਕੇਸ਼ ਅਸਥਾਨਾ ਨਾਲ ਵਿਸ਼ੇਸ਼ ਤੌਰ 'ਤੇ ਮਿਲੇ ਹੈ। ਜਿਸ ਵਿਚ ਉਹਨਾਂ ਨੇ 2019 ਵਿਚ ਹੋਈ ਕਰਨ ਜੌਹਰ ਦੀ ਡਰੱਗ ਪਾਰਟੀ ਦੀ ਜਾਂਚ ਅਤੇ ਕਾਰਵਾਈ ਕਰਨ ਲਈ ਕਿਹਾ ਹੈ। ਇੰਨਾ ਹੀ ਨਹੀਂ, ਨੇਤਾ ਨੇ ਕਰਨ ਜੌਹਰ ਦੀ ਪਾਰਟੀ ਦੀ ਇਕ ਪੁਰਾਣੀ ਵੀਡੀਓ ਵੀ ਸ਼ੇਅਰ ਕੀਤੀ ਹੈ। ਜਿਸ ਵਿਚ ਉਹਨਾਂ ਨੇ ਕਿਹਾ ਹੈ ਕਿ "ਇਸ ਵੀਡੀਓ ਵਿੱਚ ਵੇਖੇ ਗਏ ਹਰ ਚਿਹਰੇ ਨੂੰ ਯਾਦ ਕਰ ਲਵੋ।,
#Exposed #DrugAddictStars
— Manjinder Singh Sirsa (@mssirsa) September 14, 2020
याद कर लीजिये इस वीडियो में दिख रहे हर चेहरे को
कुछ ही दिनों में ये लोग नारकोटिक्स कंट्रोल ब्यूरो के दफ़्तर के बाहर लाइन में खड़े नज़र आएंगे!! अपनी ड्रग पार्टियों के कारण जेल जाने की तैयारी में!#UdtaBollywood pic.twitter.com/vAPH0zASOu
ਕੁਝ ਦਿਨਾਂ ਵਿੱਚ ਇਹ ਲੋਕ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਦਫਤਰ ਦੇ ਬਾਹਰ ਲਾਈਨ ਵਿਚ ਖੜ੍ਹੇ ਦਿਖਾਈ ਦੇਣਗੇ! ਆਪਣੀਆਂ ਨਸ਼ਿਆਂ ਵਾਲੀਆਂ ਪਾਰਟੀਆਂ ਕਾਰਨ ਜੇਲ੍ਹ ਜਾਣ ਦੀ ਤਿਆਰੀ ਵਿੱਚ!"# ਉੱਡਤਾਬਾਲੀਵੁੱਡ। ਸਿਰਸਾ ਨੇ ਇਸ ਪੋਸਟ 'ਚ ਕੰਗਨਾ ਰਣੌਤ, ਦੀਪਿਕਾ ਪਾਦੂਕੋਣ, ਵਿੱਕੀ ਕੌਸ਼ਲ ਅਤੇ ਸ਼ਾਹਿਦ ਕਪੂਰ ਨੂੰ ਵੀ ਟੈਗ ਕੀਤਾ ਹੈ। ਦੱਸ ਦਈਏ ਕਿ ਕਰਨ ਜੌਹਰ ਦੀ ਪਾਰਟੀ ਦਾ ਜੋ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਇੰਡਸਟਰੀ ਦੇ ਕਈ ਵੱਡੇ ਚਿਹਰੇ ਦਿਖਾਈ ਦੇ ਰਹੇ ਹਨ। ਜਿਸ ਵਿੱਚ ਮਲਾਇਕਾ ਅਰੋੜਾ, ਅਰਜੁਨ ਕਪੂਰ, ਸ਼ਾਹਿਦ ਕਪੂਰ, ਰਣਬੀਰ ਕਪੂਰ, ਦੀਪਿਕਾ ਪਾਦੂਕੋਣ, ਵਿੱਕੀ ਕੌਸ਼ਲ ਅਤੇ ਜ਼ੋਇਆ ਅਖ਼ਤਰ ਸ਼ਾਮਲ ਹਨ।